ਬਟਾਲਾ, 17 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਯੋਗ ਦੀ ਮਹਾਨਤਾ ਤੇ ਨਰੋਈ ਸਿਹਤ ਪ੍ਰਤੀ ਯੋਗਾ ਦੀ ਚੇਤਨਾ ਸਬੰਧੀ ਅੰਤਰਰਾਸ਼ਟਰੀ ਪੱਧਰ `ਤੇ ਯੋਗਾ ਦਿਵਸ 21 ਜੂਨ
ਨੂੰ ਮਨਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਜਿਲਾ ਸਿਖਿਆ ਅਫਸਰ (ਸੈ.ਸ) ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਇਕ ਮੀਟਿੰਗ ਆਯੋਜਿਤ ਕੀਤੀ ਗਈ। ਉਪ ਜਿਲ੍ਹਾ ਸਿਖਿਆ ਅਫਸਰ (ਸ.ਸ) ਭਾਰਤ ਭੂਸਨ ਤੇ ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਕੰਨਿਆ ਸਕੂਲ ਵਿਖੇ ਪਹੁੰਚੇ ਪ੍ਰਿੰਸੀਪਲਾਂ, ਹੈਡਮਾਸਟਰਾਂ, ਸਕੂਲਾਂ ਦੇ ਨੁਮਾਇੰਦਿਆਂ ਨੂੰ ਸਬੰਧਨ ਕਰਦਿਆਂ ਕਿਹਾ ਕਿ ਘਰ-ਘਰ ਯੋਗ ਦੀ ਮਹਾਨਤਾ ਪਹੁੰਚਾਓੁਣ, ਆਰੋਗ ਜੀਵਨ ਸਬੰਧੀ ਹਰ ਸਾਲ ਹੀ ਵਿਸ਼ਵ ਪੱਧਰ `ਤੇ ਯੋਗਾ ਡੇਅ ਮਨਾਇਆ ਜਾਦਾ ਹੈ।ਇਸ ਸਬੰਧੀ ਬਟਾਲਾ ਤਹਿਸੀਲ ਦੇ ਸਿਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਯੋਗਾ ਦਿਵਸ ਸਬੰਧੀ ਪਾਬੰਦ ਕੀਤਾ ਗਿਆ ਹੈ।ਇਸ ਮੀਟਿੰਗ ਵਿਚ ਅਨਿਲ ਸ਼ਰਮਾ ਸਰਕਾਰੀ ਸਕੂਲ਼ (ਲੜਕੇ) ਬਟਾਲਾ, ਜਤਿੰਦਰ ਮਹਾਜਨ ਰੰਗੜ ਨੰਗਲ, ਰੰਜੀਵ ਅਰੋੜਾ ਧੰਦੋਈ, ਪਰਮਜੀਤ ਕੌਰ ਪ੍ਰਿੰਸੀਪਲ ਧੁੱਪਸੜੀ, ਵਰਿੰਦਰ ਸਿੰਘ ਰੰਧਾਵਾ ਵਡਾਲਾ ਗ੍ਰੰਥੀਆਂ, ਕਮਲੇਸ਼ ਕੌਰ ਦਿਆਲਗੜ ਤਂੋ ਇਲਾਵਾ ਅਜੇ ਅਰੋੜਾ, ਅਸ਼ੋਕ ਕੁਮਾਰ ਭਾਟੀਆ, ਨਰਿੰਦਰ ਬਿਸਟ, ਸ਼ਾਮ ਕੁਮਾਰ ਜੈਤੋਸਰਜਾ, ਹਰੀ ਓਮ ਜੋਸ਼ੀ ਗਾਈਡੈਸ ਅਧਿਆਪਕ, ਅਮਿਤਾ ਸੇਖੂਪੁਰਾ ਤੇ ਕਈ ਸਕੁਲ ਦੇ ਲੈਕਚਰਾਰ ਤੇ ਅਧਿਆਪਕ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media