Tuesday, July 21, 2026

ਪਿੰਡ ਖੁਰਦ ਵਿਖੇ ਰੋਜ਼ਾ ਇਫਤਾਰ ਪਾਰਟੀ ਹੋਈ- ਸਾਰੇ ਭਾਈਚਾਰੇ ਨੇ ਕੀਤੀ ਸ਼ਮੂਲੀਅਤ

ਸੰਦੌੜ, 17 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਆਪਸੀ ਭਾਈਚਾਰਕ ਸਾਂਝ ਨੂੰ ਹੋਰ ਗੂੜਾ ਕਰਦਿਆਂ ਪਿੰਡ ਖੁਰਦ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਹੋਰਨਾਂ ਭਾਈਚਾਰਿਆਂ ਨਾਲ ਮਿਲ ਕੇ PPN1706201703ਮਸਜਿਦ ਵਿੱਚ ਪਵਿੱਤਰ ਰਮਜਾਨ ਦੇ ਰੋਜ਼ੇ ਦੀ ਇਫਤਾਰ ਪਾਰਟੀ ਕੀਤੀ ਗਈ।ਇਸ ਮੌਕੇ ਨੌਜਵਾਨ ਨਿਰਪੱਖ ਸਮਾਜਿਕ ਸੇਵਾ ਨੂੰ ਸਮਰਪਿਤ ਆਗੂ ਮੁਹੰਮਦ ਯਾਮੀਨ ਖੁਰਦ ਨੇ ਦੱਸਿਆ ਕਿ ਪਿੰਡ ਵਿੱਚ ਸਾਰੇ ਭਾਈਚਾਰੇ ਹਰ ਮੌਕੇ ਇੱਕ ਦੂਸਰੇ ਦੇ ਦੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਆਪਸੀ ਪਿਆਰ ਨਾਲ ਰਹਿੰਦੇ ਹਨ ਤੇ ਇਸ ਅਫਤਾਰ ਪਾਰਟੀ ਵਿੱਚ ਇਲਾਕੇ ਦੇ ਹਰ ਭਾਈਚਾਰੇ ਦੇ ਵਿਅਕਤੀਆਂ ਨੇ ਸ਼ਮੂਲੀਅਤ ਕਰਕੇ ਆਪਸੀ ਪਿਆਰ ਤੇ ਏਕੇ ਦਾ ਸਬੂਤ ਦਿੱਤਾ ਹੈ।ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਜਗਪਾਲ ਸਿੰਘ ਸੰਧੂ, ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਵਾਤਾਵਰਣ ਪ੍ਰੇਮੀ ਮਾ. ਰਾਜੇਸ਼ ਰਿਖੀ ਪੰਜਗਰਾਈਆਂ, ਉੱਘੇ ਪੰਜਾਬੀ ਲੇਖਕ ਹਰਮਿੰਦਰ ਸਿੰਘ ਭੱਟ, ਰਾਮਗੜੀਆ ਕਲੱਬ ਦੇ ਆਗੂ ਜਸਵੀਰ ਸਿੰਘ ਜੱਸੀ ਚੀਮਾ, ਇਕਬਾਲ ਖਾਂ ਕਾਲਾ ਪੰਜਗਰਾਈਆਂ, ਸਾਬਕਾ ਪੰਚ ਰਮਜਾਨ ਮੁਹੰਮਦ, ਪੰਚ ਲਤੀਫ ਮੁਹੰਮਦ, ਗੁਰਚੇਤਨ ਸਿੰਘ ਰਾਣੂ, ਡਾ. ਵਕੀਲ, ਆਸ਼ੂ ਮਲਿਕ, ਕਾਲਾ ਜੈਲਦਾਰ, ਮੁਹੰਮਦ ਯਾਮੀਨ, ਸਾਹਿਬ ਦੀਨ ਸਮੇਤ ਵੱਡੀ ਗਿਣਤੀ ਦੇ ਵਿੱਚ ਭਾਈਚਾਰੇ ਦੇ ਲੋਕ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply