Tuesday, March 24, 2026

ਗੁਰੂ ਨਾਨਕ ਹਸਪਤਾਲ ਦੇੇ ਮੈਡੀਕਲ ਸੁਪਰਡੈਂਟ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਸਬੰਧੀ ਸਪੱਸ਼ਟੀਕਰਨ

ਨਿੱਜੀ ਹਸਪਤਾਲ ਦਾ ਏਜੰਟ ਬਣ ਕੇ ਘੁੰਮ ਰਿਹਾ ਸੀ ਵਿਅਕਤੀ – ਮੈਡੀਕਲ ਸੁਪਰਡੈਂਟ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੇ ਦਿਨੀਂ ਗੁਰੂ ਨਾਨਕ ਹਸਪਤਾਲ ਵਿਖੇ ਮੈਡੀਕਲ ਸੁਪਰਡੈਂਟ ਵੱਲੋਂ ਇਕ ਵਿਅਕਤੀ ਦੀ ਕੀਤੀ ਕੁੱਟਮਾਰ ਦੇ ਮਾਮਲੇ ਸਬੰਧੀ ਸਪੱਸ਼ਟੀਕਰਨ ਦਿੰਦੇ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਉਹ ਵਿਅਕਤੀ ਨਿੱਜੀ ਹਸਪਤਾਲ ਦਾ ਏਜੰਟ ਬਣ ਕੇ ਘੁੰਮ ਰਿਹਾ ਸੀ ਅਤੇ ਇੱਥੇ ਦਾਖਲ ਮਰੀਜਾਂ ਦੇ ਵਾਰਸਾਂ ਨੂੰ ਬਿਨਾਂ ਵਜ੍ਹਾ ਭੜਕਾ ਕੇ ਨਿੱਜੀ ਹਸਪਤਾਲ ਲਿਜਾਣ ਲਈ ਤਰਲੋ ਮੱਛੀ ਹੋ ਰਿਹਾ ਸੀ।ਇਸ ਤਲਖੀ ਵਿਚ ਹੀ ਮੈਡੀਕਲ ਸੁਪਰਡੈਂਟ ਵੱਲੋਂ ਉਸ ਨਾਲ ਮਾੜਾ ਵਰਤਾਅ ਹੋ ਗਿਆ। ਡਾ. ਰਾਮ ਸਰੂਪ ਨੇ ਦੱਸਿਆ ਕਿ ਜਿਲਾ ਕਾਂਗੜਾ (ਘਲਿਆਰਾ) ਵਿਖੇ ਹੋਈ ਬੱਸ ਦੁਰਘਟਨਾਂ ਦੌਰਾਨ ਜ਼ਖਮੀ ਹੋਏ 26 ਮਰੀਜਾਂ ਨੂੰ ਗੁਰੂ ਨਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਇਨਾਂ ਦਾ ਇਲਾਜ ਵਧੀਆ ਢੰਗ ਨਾਲ ਹੋ ਰਿਹਾ ਹੈ।ਇਸ ਦੋਰਾਨ 16 ਜੂਨ ਸ਼ਾਮ ਨੂੰ ਇਕ ਵੈਂਡਰ ਟਾਈਪ ਵਿਅਕਤੀ, ਜਿਸ ਦਾ ਨਾਮ ਮੁੰਤਸਰ ਮਸੀਹ ਹੈ, ਉਹ ਮਰੀਜਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋ ਸਿਫ਼ਟ ਕਰਵਾ ਕੇ ਕਿਸੇ ਨਿੱਜੀ ਹਸਪਤਾਲ ਵਿਚ ਲੈ ਕੇ ਜਾਣ ਲਈ ਜ਼ੋਰ ਪਾ ਰਿਹਾ ਸੀ। ਜਦ ਉਸ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਝੂਠ ਦਾ ਸਹਾਰਾ ਲੈ ਕੇ ਮਰੀਜਾਂ ਨੂੰ ਗੁੰਮਰਾਹ ਕਰਨ ਲੱਗਾ।ਅਜਿਹੇ ਵਿਚ ਹੀ ਉਸ ਨਾਲ ਤਲਖੀ ਹੋ ਗਈ ਅਤੇ ਉਸ ਨੂੰ ਸਕਿਉਰਟੀ ਦੇ ਹਵਾਲੇ ਕਰ ਦਿੱਤਾ ਗਿਆ।
ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਹਦਾਇਤ ’ਤੇ 16 ਜੂਨ ਰਾਤ ਲਗਭਗ 12-00 ਵਜੇ ਸ੍ਰੀ ਲਖਵਿੰਦਰਪਾਲ ਸਿੰਘ ਗਿੱਲ  ਤਹਸੀਲਦਾਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਸਾਰਿਆਂ ਨੇ ਇਸ ਇਲਾਜ ’ਤੇ ਤਸੱਲੀ ਪ੍ਰਗਟਾਈ।17 ਜੂਨ ਨੂੰ ਵੀ ਲਖਵਿੰਦਰਪਾਲ ਸਿੰਘ ਗਿੱਲ, ਤਹਿਸੀਲਦਾਰ ਨੇ ਸਾਰੇ ਜ਼ਖਮੀਆਂ ਦਾ ਹਾਲ ਪੁੱਛਿਆ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ।ਮਰੀਜਾਂ ਤੇ ਉਨਾਂ ਦੇ ਵਾਰਸਾਂ ਨੇ ਦੱਸਿਆ ਕਿ ਉਨਾਂ ਦਾ ਇਲਾਜ ਬੜੇੇ ਚੰਗੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਉਹ ਕੀਤੇ ਜਾ ਰਹੇ ਇਲਾਜ ਨਾਲ ਬਿਲਕੁਲ ਸਤੁੰਸ਼ਟ ਹਨ। ਡਾ ਰਾਮ ਸਰੂਪ ਸ਼ਰਮਾ, ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਇਸ ਹਸਪਤਾਲ ਪਾਸ ਇਨਾਂ ਮਰੀਜਾਂ ਦੇ ਇਲਾਜ ਲਈ ਹਰ ਤਰਾਂ ਦੀ ਦਵਾਈਆਂ, ਟੈਸਟ ਅਤੇ ਸਰਜੀਕਲ ਇੰਪਲਾਂਟ ਦੀ ਪੂਰਤੀ ਲਈ ਫੰਡ ਮੌਜੂਦ ਹਨ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply