Monday, June 29, 2026

ਮੁਫ਼ਤ ਆਯੁਰਵੈਦਾ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ-ਮਰੀਜਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ

ਬਠਿੰਡਾ, 19 ਜੂਨ   (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਅਤਿ ਪਛੜੇ ਇਲਾਕੇ ਖੇਤਾ ਸਿੰਘ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮੁਫ਼ਤ ਆਯੁਰਵੈਦਾ

ACD Systems Digital Imaging
ACD Systems Digital Imaging

ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸਮਿਤੀ ਵੱਲੋਂ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ ਵਾਲੇ ਇਸ ਕੈਂਪ ਵਿਚ ਅਯੁਰਵੈਦਾ ਮੈਡੀਕਲ ਅਫ਼ਸਰ ਡਾ. ਗਿਰਧਰ ਅਤੇ ਉਨਾਂ ਦੀ ਟੀਮ ਵੱਲੋਂ ਜਿੱਥੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ, ਉਥੇ ਸੰਸਥਾ ਅਤੇ ਦੇਸੀ ਦਵਾਈਆਂ ਦੀ ਕੰਪਨੀ ਹਿਮਾਲਿਆ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ।ਹਿਮਾਲਿਆ ਕੰਪਨੀ ਦੇ ਨੁਮਾਇੰਦੇ ਚਿੰਕੂ ਗੋਇਲ ਵੱਲੋਂ ਕੈਂਪ ਵਿਚ ਪੁੱਜੇ ਮਰੀਜ਼ਾਂ ਦੀ ਮੁਫ਼ਤ ਸੂਗਰ ਜਾਂਚ ਵੀ ਕੀਤੀ। ਕੈਂਪ ਵਿਚ 69 ਮਰੀਜ਼ਾਂ ਦੀ ਜਾਂਚ ਕਰਕੇ ਦਿਵਾਈ ਦਿੱਤੀ ਗਈ।ਕੈਂਪ ਨੂੰ ਸਫ਼ਲ ਬਣਾਉਣ ਲਈ, ਪ੍ਰੋਜੈਕਟ ਕੋਆਰਡੀਨੇਟਰ ਸੋਨੀਆ ਚੱਠਾ, ਸਿਹਤ ਕਰਮੀ ਗੁਰਭੇਜ ਕੌਰ, ਸਿਹਤ ਕਰਮੀ ਰੇਨੂੰ ਬਾਲਾ ਦਾ ਵਿਸੇਸ਼ ਯੋਗਦਾਨ ਰਿਹਾ।ਆਯੁਰਵੈਦਾ ਵਿਭਾਗ ਵੱਲੋਂ ਪੁੱਜੀ ਟੀਮ ਵਿਚ ਤਮੰਨਾ ਸ਼ਰਮਾ, ਰਜਿੰਦਰ ਸਿੰਘ, ਬਿੱਟੂ ਕੁਮਾਰ, ਸਿਓਨਾ ਗਰੋਵਰ ਸ਼ਾਮਲ ਸਨ। ਕੈਂਪ ਦੇ ਅਖ਼ੀਰ ਵਿਚ ਸੰਸਥਾ ਪ੍ਰਧਾਨ ਜਤਿੰਦਰ ਕੁਮਾਰ ਜੋਸ਼ੀ ਨੇ ਕੈਂਪ ਵਿਚ ਪੁੱਜੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply