Sunday, March 22, 2026

ਲੁੱਟ ਖੋਹ ਵਾਲੇ ਦੋਸ਼ੀ ਕਾਬੂ – 12 ਲੱਖ ਦਾ ਸਮਾਨ ਬਰਾਮਦ

ਬਠਿੰਡਾ, 19 ਜੂਨ   (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਐਸ.ਐਸ.ਪੀ ਨਵੀਨ ਸਿੰਗਲਾ ਵਲੋਂ ਨੇ ਆਪਣੀ ਪੈ੍ਰਸ ਕਾਨਫਰੰਸ ਦੋਰਾਨ ਕਿਹਾ ਕਿ ਪੁਲਿਸ ਪਾਰਟੀ PPN1906201706ਨੂੰ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰ ’ਚ ਹੋ ਰਹੀ ਲੁੱਟਖੋਹ ਅਤੇ ਰਾਹ ਜਾਂਦੀਆਂ ਔਰਤਾਂ ਤੋਂ ਪਰਸ ਖੋਹਣ ਦੀ ਵਾਰਦਾਤਾਂ ਨੂੰ ਰੋਕਣ ਲਈ ਚੁੱਕੇ ਅਹਿਮ ਹਦਾਇਤਾਂ ਕਾਰਨ ਬਲਰਾਜ ਸਿੰਘ ਸਿੱਧੂ ਐਸ.ਪੀ.ਸਿਟੀ, ਗੁਰਜੀਤ ਸਿੰਘ ਰੋਮਾਣਾ ਡੀ.ਐਸ.ਪੀ ਸਿਟੀ 2 ਦੀਆਂ ਹਦਾਇਤਾਂ ’ਤੇ ਇੰਸਪੈਕਟਰ ਕੁਲਦੀਪ ਸਿੰਘ ਸਿਵਲ ਲਾਈਨ ਥਾਣਾ ਵਲੋਂ ਸਪੈਸ਼ਲ ਨਾਕਾਬੰਦੀ ਮੌਕੇ ਸੰਦੀਪ ਕੁਮਾਰ ਉਰਫ਼ ਸੰਨੀ ਪੁੱਤਰ ਵਿਜੇ ਕੁਮਾਰ ਵਾਸੀ ਮੇਨ ਰੋਡ ਹੰਸ ਨਗਰ ਬਠਿੰਡਾ, ਵੀਰ ਸਿੰਘ ਉਰਫ਼ ਵੀਰੂ ਪੁੱਤਰ ਪ੍ਰਭ ਦਿਆਲ ਵਾਸੀ ਭੁੱਚੋਂ ਕਲਾਂ ਨੂੰ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੀ ਮੁੱਖਬਰੀ ਦੇ ਅਧਾਰ ’ਤੇ ਮੁਕੱਦਮਾ ਨੰ: 127 ਮਿਤੀ 17-06-17ਅ-ਧ 379ਬੀ,ਆਈ.ਪੀ.ਸੀ.ਥਾਣਾ ਸਿਵਲ ਲਾਈਨ ਦਰਜ ਕਰਕੇ ਗਿ੍ਰਫਤਾਰ ਕੀਤਾ ਗਿਆ।ਬਖਸ਼ੀ ਰੋਡ ’ਤੇ ਸ਼ਨਾਖਤ ਕਰਨ ‘ਤੇ ਮੋਟਰ ਸਾਈਕਲ ਨੰਬਰ ਪੀ.ਬੀ.03 ਏ.ਜੀ 4385 ਸਮੇਤ ਕਾਬੂ ਕਰਨ ੳੂਪਰੰਤ ਉਨਾਂ ਕੋਲੋਂ ਕਾਫ਼ੀ ਲੁੱਟ ਦਾ ਸਮਾਨ ਬਰਾਮਦ ਹੋਇਆ, ਜਿਸ ਦੀ ਕੀਮਤ 12 ਲੱਖ ਹੋਵੇਗੀ। ਦੋਹਾਂ ਦੋਸ਼ੀਆਂ ਨੇ ਆਪਣੀ ਐਸੋ ਅਰਾਮ ਦੀ ਜਿੰਦਗੀ ਜਿਉਂਦੇ ਹੋਏ 3-4 ਲੱਖ ਰੁਪਏ ਖਰਚ ਦਿੱਤੇ। ਦੋਸੀ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਸਿਵਲ ਲਾਈਨਜ਼ ਦੇ ਏਰੀਅੇ ’ਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਜੋ ਮੋਟਰਸਾਈਕਲ ਬਰਾਮਦ ਹੋਇਆ।ਉਹ ਦੋਸੀ ਸੰਦੀਪ ਕੁਮਾਰ ਦਾ ਆਪਣਾ ਹੈ। ਐਸ.ਐਸ.ਪੀ ਸਿੰਗਲਾ ਨੇ ਦੱਸਿਆ ਕਿ ਇਨਾਂ ’ਤੇ ਅੱਠ ਮੁਕੱਦਮੇ ਦਰਜ ਕੀਤੇ ਗਏ ਹਨ। ਦੋਸੀ ਵੀਰ ਸਿੰਘ, ਮੁਕੱਦਮਾ ਨੰਬਰ 56 ਮਿਤੀ 01-04-17 ਅ-ਧ 379 ਬੀ.ਆਈ.ਪੀ.ਸੀ. ਥਾਣਾ ਸਿਵਲ ਲਾਈਨਜ਼, ਡੀ.ਏ.ਬੀ. ਕਾਲਜ ਕੋਲੋਂ ਐਕਟਿਵਾ ਸਵਾਰ ਲੜਕੀ ਤੋਂ ਤਿੰਨ ਮੋਬਾਇਲ ਸੈਮਸੰਗ, ਨੋਕੀਆ ਅਤੇ ਲਾਵਾ, ਮੁਕੱਦਮਾ ਨੰਬਰ 63 ਮਿਤੀ 05-04-17 ਅ-ਧ 379 ਬੀ.ਆਈ.ਪੀ.ਸੀ ਥਾਣਾ ਸਿਵਲ ਲਾਈਨਜ਼, ਐਨ.ਆਰ.ਆਈ.ਔਰਤ ਅਮਨਦੀਪ ਕੌਰ ਰਿਕਸੇ ’ਤੇ ਜਾ ਰਹੀ ਸੀ ਦੋਸੀ ਸੰਦੀਪ ਕੁਮਾਰ ਨੇ ਜੀ.ਟੀ ਰੋੜ ਨੇੜੇ ਡਾ: ਜਗਮਾਲ ਹਸਪਤਾਲ ਖੋਹੇ ਪਰਸ ’ਚ ਆਈ.ਫੋਨ, ਨੋਕੀੲਾ, ਸੱਤ ਜੋੜੀ ਟਾਪਸ ਅਤੇ ਡਾਇਮੰਡ, ਇਕ ਚੈਨੀ ਸੋਨਾ, ਛਾਪ ਸੀ, ਦੋਸ਼ੀ ਵੀਰ ਸਿੰਘ ਮੁਕੱਦਮਾ ਨੰਬਰ 75 ਮਿਤੀ21-04-17 ਅ-ਧ 379 ਬੀ.ਆਈ.ਪੀ.ਸੀ ਥਾਣਾ ਸਿਵਲ ਲਾਈਨਜ਼,ਐਕਟਿਵਾ ਸਵਾਰ ਲੜਕੀ ਪਰਸ ਵਿਚੋਂ ਦੋ ਛਾਂਪਾਂ ਲੇਡੀਜ਼ ਸੋਨਾ ਅਤੇ ਇਕ ਮੋਬਾਇਲ ਸੈਮਸੰਗ, ਮੁਕੱਦਮਾ ਨੰਬਰ 82ਮਿਤੀ 27-04-17 ਅ-ਧ 379 ਬੀ.ਆਈ.ਪੀ.ਸੀ ਥਾਣਾ ਸਿਵਲ ਲਾਈਨਜ਼, ਦੋਸ਼ੀ ਸੰਦੀਪ ਕੁਮਾਰ ਨੇ ਪਿ੍ਰੰਸੀਪਲ ਔਰਤ ਤੋਂ ਨੇੜੇ ਬਾਲਮੀਕ ਚੌਂਕ  ਪਰਸ ਵਿਚੋਂ ਇਕ ਚੈਨੀ ਸੋਨਾ, ਮੁਕੱਦਮਾ ਨੰਬਰ 84 ਮਿਤੀ 28-04-17 ਅ-ਧ 379 ਬੀ.ਆਈ.ਪੀ.ਸੀ ਥਾਣਾ ਸਿਵਲ ਲਾਈਨਜ਼,ਦੋਸ਼ੀ ਸੰਦੀਪ ਕੁਮਾਰ ਨੇ ਨਰਿੰਦਰ ਸਿੰਘ ਦੀ ਕਾਰ ਵਿਚੋਂ ਰਿਵਾਲਵਰ ਸਮੇਤ 9 ਰੌਂਦ ਕੀਤੇ ਚੋਰੀ, ਮੁਕੱਦਮਾ ਨੰਬਰ 91 ਮਿਤੀ 15-05-17 ਅ-ਧ 379 ਬੀ.ਆਈ.ਪੀ.ਸੀ ਥਾਣਾ ਸਿਵਲ ਲਾਈਨਜ਼, ਦੋਸ਼ੀ ਵੀਰ ਸਿੰਘ ਪਾਸੋਂ ਬਰਾਮਦ ਐਪਲ ਫੋਨ, ਇਕ ਆਈਫੋਨ 7, ਇਕ ਆਈਫੋਨ 5, ਡਾ: ਨਾਰੰਗ ਰੋਡ ਤੋਂ 15 ਮਈ ਨੂੰ ਖੇਹੇ ਸੀ।ਮੁਕੱਦਮਾ ਨੰਬਰ 113 ਮਿਤੀ 02-06-17 ਅ-ਧ 379 ਬੀ.ਆਈ.ਪੀ.ਸੀ ਥਾਣਾ ਸਿਵਲ ਲਾਈਨਜ਼ ਦੋਸ਼ੀ ਵੀਰ ਸਿੰਘ ਵਲੋਂ ਐਕਟਿਵਾ ਸਵਾਰ ਲੜਕੀ ਤੋਂ ਚਾਰ ਛਾਪਾ ਸੋਨਾ ਅਤੇ ਇਕ ਜੋੜੀ ਟਾਪਸ ਸੋਨਾ ਅਤੇ ਮੁਕੱਦਮਾ ਨੰਬਰ 126 ਮਿਤੀ 16-06-17 ਅ-ਧ 379 ਬੀ.ਆਈ.ਪੀ.ਸੀ. ਥਾਣਾ ਸਿਵਲ ਲਾਈਨਜ਼ ਦਰਜ ਅੰਬੇਦਕਰ ਬੁੱਤ ਕੋਲੋਂ ਮੋਬਾਇਲ ਫੋਨ ਲੀਵੋ ਅਤੇ ਦੋ ਜੋੜੀ ਟੋਪਸ ਸੋਨਾ ਖੋਹਿਆ ਸੰਦੀਪ ਕੁਮਾਰ ਨੇ ਇਸ ਤੋਂ ਇਲਾਵਾਂ ਇਨਾਂ ’ਤੇ ਪਹਿਲਾ ਵੀ ਮੁੱਕਦਮੇ ਦਰਜ ਮੁਕੱਦਮਾ ਨੰਬਰ 215 ਮਿਤੀ 23-03-10 ਅ-ਧ 382,341 ਆਈ.ਪੀ.ਸੀ.ਪੀ ਐਸ ਕੋਤਵਾਲੀ ਬਰੀ ਮਿਤੀ 04-09-14, ਮੁਕੱਦਮਾ ਨੰਬਰ 24 ਮਿਤੀ 29-06-10 ਅ-ਧ 399,402 ਆਈ.ਪੀ.ਸੀ.ਪੀ.ਐਸ ਥਾਣਾ ਕੈਨਾਲ ਕਲੋਨੀ ਬਠਿੰਡਾ ਬਰੀ ਮਿਤੀ 12-12-12, ਮੁਕੱਦਮਾ ਨੰਬਰ 64 ਮਿਤੀ 12-04-14 ਅ-ਧ 382,34 ਆਈ.ਪੀ.ਸੀ.ਪੀ.ਐਸ ਥਾਣਾ ਸਿਵਲ ਲਾਈਨਜ਼ ਜੇਰ ਸਮਾਇਤ ਹੈ ਸਜ਼ਾ ਭੁਗਤੀ। ਇਨਾਂ ਤੋਂ ਕੁਲ ਬਰਾਮਦਗੀ ’ਚ ਮੋਬਾਇਲ ਫੋਨ 09, ਟਾਪਸ ਸੋੋਨਾ10 ਜੋੜੀ, ਚੈਨੀ ਸੋਨਾ 2, ਛਾਪਾ ਸੋਨਾ 7 ਅਤੇ ਰਿਵਾਲਵਰ 32 ਬੋਰ 9 ਰੌਂਦ ਹਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply