Tuesday, June 30, 2026

ਨਗਰ ਨਿਗਮ ਵਲੋਂ ਸ਼ਹਿਰ `ਚ ਵੱਡੀਆਂ ਕੰਪਨੀਆਂ ਦੇ ਬੋਰਡਾਂ ਨੂੰ ਲਾਹੁੁਣ ਦੀ ਮੁਹਿੰਮ ਸ਼ੁਰੂ

ਬਠਿੰਡਾ, 19 ਜੂਨ   (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਡੇ ਵੱਡੇ ਬੋਰਡਾਂ ਨੂੰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈੇ।ਇਸ ਮੌਕੇ PPN1906201707ਸ਼ਹਿਰ ਦੀ ਕੋਰਟ ਰੋਡ, ਬੱਸ ਸਟੈਂਡ ’ਤੇ ਲੱਗੇ ਵੱਡੇ ਵੱਡੇ ਬੋਰਡਾਂ ਨੂੰ ਉਨਾਂ ਵਲੋਂ ਲਹਿਆ ਗਿਆ।ਸੁਪਰਡੈਂਟ ਰਵੀ ਲੂਨਾ, ਇੰਸਪੈਕਟਰ ਗੁਰਦੀਪ ਸਿੰਘ, ਸਹਾਇਕ ਗੁਰਦੀਪ ਸਿੰਘ ਪੰਮੀ ਅਤੇ ਭੋਲਾ ਸਿੰਘ ਨੇ ਆਪਣੀ ਅਗਵਾਈ ਵਿਚ ਬਰੋਡ ਲਾਉਣੇ ਸ਼ੁਰੂ ਕਰਵਾਏ ਉਨਾਂ ਕਿਹਾ ਕਿ ਕੰਪਨੀਆਂ ਵੱਡੇ ਵੱਡੇ ਬੋਰਡ ਲਗਾਉਣੇ ਤਾਂ ਸ਼ੁਰੂ ਕਰ ਦਿੰਦੀਆਂ ਹਨ ਪ੍ਰੰਤੂ ਟੈਕਸ ਭਰਨ ਦਾ ਨਾਮ ਨਹੀ ਲੈਂਦੀਆਂ। ਦੁਕਾਨਦਾਰਾਂ ਨੇ ਇਸ ਦਾ ਰੋਸ ਕੀਤਾ ਤਾਂ ਉਨਾਂ ਕਿਹਾ ਕਿ ਤੁਸੀ ਆਪਣੀ ਦੁਕਾਨ ਦਾ ਨਾਮ ਲਿਖ ਸਕਦੇ ਹੋ ਲੇਕਿਨ ਕਿਸੇ ਕੰਪਨੀ ਦੀ ਇਸ਼ਤਿਹਾਰਬਾਜ਼ੀ ਨਹੀ ਕਰ ਸਕਦੇ।ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਜਿਸ ਵਿੀ ਦੁਕਾਨ ਦਾ ਬੋਰਡ ਲਾਹਿਆ ਗਿਆ, ਉਸ ਦੁਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ।ਇਸ ਮੌਕੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਵੀ ਕੀਤੀਆਂ ਹੁਣ ਕਲ ਭਾਵ ਕਿ ਅੱਜ ਸਵੇਰੇ 10 ਵਜੇ ਕਮਿਸ਼ਨਰ ਨਗਰ ਨਿਗਮ ਨੂੰ ਮਿਲਣ ਦਾ ਸਮਾਂ ਤਹਿ ਹੋਇਆ ਜਿਸ ਵਿਚ ਫੈਸਲਾ ਇਹ ਹੋਵੇਗਾ ਕਿ ਦੁਕਾਨਦਾਰ ਬੋਰਡ ਆਪ ਲਾਉਣ ਕਿ ਨਗਰ ਨਿਗਮ।ਇਸ ਮੌਕੇ ਪਰਮਜੀਤ ਸਿੰਘ ਏ.ਐਸ.ਆਈ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply