ਸਾਹਿਤਕਾਰਾਂ ਨੇ ਸੂਬੇ ਦੀ ਸਿੱਖਿਆ ਮੰਤਰੀ ਨੂੰ ਬਦਲਣ ਦੀ ਕੀਤੀ ਮੰਗ
ਧੂਰੀ, 19 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤ ਸਭਾ ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ
ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਰਾਮ ਮੂਰਤ ਸਿੰਘ, ਪਵਨ ਹਰਚੰਦਪੁਰੀ, ਕਰਤਾਰ ਸਿੰਘ ਠੁੱਲੀਵਾਲ, ਅਮਰ ਗਰਗ ਕਲਮਦਾਨ ਅਤੇ ਕਵਿੱਤਰੀ ਮਾਲਵਿੰਦਰ ਕੌਰ ਸ਼ਾਮਲ ਹੋਏ।ਸਭ ਤੋਂ ਪਹਿਲਾਂ ਕੁਲਵੰਤ ਸਿੰਘ ਸਰਾਂ ਮੋਗਾ, ਕੈਲਾਸ਼ ਪੁਰੀ, ਪ੍ਰਸਿੱਧ ਨਾਟਕਕਾਰ ਅਜਮੇਰ ਔਲਖ, ਇਕਬਾਲ ਸਿੰਘ ਰਾਮੂਵਾਲੀਆ, ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਭਾਣਜੀ ਸੁਖਮਨਜੋਤ ਕੌਰ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਦੀ ਸੱਸ ਸ਼੍ਰੀਮਤੀ ਕਰਤਾਰ ਕੌਰ ਜੀ ਦੇ ਬੇਵਕਤ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ।
ਸਮਾਗਮ ਦੇ ਪਹਿਲੇ ਦੌਰ ਵਿੱਚ ਡਾ. ਤੇਜਵੰਤ ਮਾਨ ਨੇ ਪੰਜਾਬ ਸਰਕਾਰ ਦੀ ਭਾਸ਼ਾ ਨੀਤੀ `ਤੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਸੂਬੇ ਦੇ ਮੁੱਖਮੰਤਰੀ ਨੇ ਪੰਜਾਬੀ ਵਿੱਚ ਸਹੁੰ ਚੁੱਕਣ ਦੀ ਬਜਾਏ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਨੇ ਵੀ ਹਿੰਦੀ ਵਿੱਚ ਸਹੁੰ ਚੁੱਕੀ ਜੋ ਕਿ ਪੰਜਾਬੀ ਭਾਸ਼ਾ ਨਾਲ ਖਿਲਵਾੜ ਵਾਲੀ ਗੱਲ ਹੈ। ਉਹਨਾਂ ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ 400 ਸਕੂਲਾਂ ਅੰਦਰ ਅੰਗਰੇਜ਼ੀ ਮਾਧਿਅਮ `ਚ ਪੜਾ੍ਹਉਣ ਦੇ ਫੈਸਲੇ ਦੀ ਪੁਰਜ਼ੋਰ ਨਿੰਦਾ ਕੀਤੀ। ਇਸ ਉਪਰੰਤ ਰਾਮ ਮੂਰਤ ਸਿੰਘ ਨਾਲ ਰੁਬਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਤਕਰੀਬਨ ਸਵਾ ਘੰਟਾ ਆਪਣੇ ਜੀਵਨ ਅਤੇ ਕਾਰਜਾਂ ਬਾਰੇ ਵਿਸਤਾਰ ਜਾਣਕਾਰੀ ਦਿੱਤੀ।
ਇਸ ਉਪਰੰਤ ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਸਮੱਰਪਿਤ ਇੱਕ ਕਵੀ ਦਰਬਾਰ ਵੀ ਲਗਾਇਆ ਗਿਆ ਜਿਸ ਵਿੱਚ ਡਾ. ਕਮਲਜੀਤ ਸਿੰਘ ਟਿੱਬਾ, ਸੁਰਿੰਦਰ ਸ਼ਰਮਾਂ ਮੈਨੇਜਰ, ਗੁਰਨਾਮ ਸਿੰਘ ਸੰਗਰੂਰ, ਲੈਕਚਰਾਰ ਸੰਤ ਸਿੰਘ ਬੀਹਲਾ, ਭਰਗਾਨੰਦ ਲੋਂਗੋਵਾਲ, ਗਿਆਨੀ ਰਾਮ ਲਾਲ ਰਾਜੋਮਾਜਰਾ ਆਦਿ ਤੋਂ ਇਲਾਵਾ ਨਾਹਰ ਸਿੰਘ ਮੁਬਾਰਕਪੁਰੀ, ਸੱਤਪਾਲ ਪਰਾਸ਼ਰ, ਜੈ ਰਾਮ ਨਿਰਦੋਸ਼, ਰਣਜੀਤ ਅਲਾਲ, ਮੈਨੇਜਰ ਜਗਦੇਵ ਸ਼ਰਮਾਂ, ਡਾ. ਰਾਕੇਸ਼ ਸ਼ਰਮਾਂ, ਸੁਖਦੇਵ ਪੈਂਟਰ ਧੂਰੀ, ਦੇਵੀ ਸਰੂਪ ਮੀਮਸਾ, ਗੁਰਜੀਤ ਗਿੱਲ ਰਾਜੋਮਾਜਰਾ, ਵੈਦ ਬੰਤ ਸਿੰਘ ਸਾਰੋਂ, ਬਲਦੇਵ ਸਿੰਘ ਧਾਂਦਰਾ, ਸੁਰਿੰਦਰ ਸਿੰਘ ਰਾਜਪੂਤ, ਹਰਦਿਆਲ ਸਿੰਘ ਭਾਰਦਵਾਜ, ਰਣਜੀਤ ਕਾਲਾਬੂਲਾ, ਸੁਰਜੀਤ ਸਿੰਘ ਰਾਜੋਮਾਜਰਾ, ਜੀਵਨ ਸਿੰਘ ਬੇਦੀ ਅਤੇ ਸੁਖਦੇਵ ਔਲਖ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਅੰਤ ਵਿੱਚ ਜੈ ਰਾਮ ਨਿਰਦੋਸ਼ ਨੇ ਆਏ ਸਾਰਿਆਂ ਦਾ ਧੰਨਵਾਦ ਕੀਤਾ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media