Wednesday, November 25, 2026

ਈਦ-ਉਲ-ਫੀਤਰ ਦੀ ਆਮਦ ਨੂੰ ਲੈ ਕੇ ਈਦਗਾਹ ਪ੍ਰਬੰਧਕੀ ਕਮੇਟੀ ਦੀ ਮੀਟਿੰਗ

ਮੈਂਬਰਾਂ ਦੀਆਂ ਸਬ ਕਮੇਟੀਆਂ ਦਾ ਗਠਨ
ਮਾਲੇਰਕੋਟਲਾ (ਸੰਦੌੜ), 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੁਸਲਮਾਨਾਂ ਦੇ ਪ੍ਰਸਿੱਧ ਤਿਉਹਾਰ ਈਦ-ਉਲ-ਫੀਤਰ ਦੀ ਆਮਦ ਨੂੰ ਲੈ ਕੇ ਇੱਥੇ ਇੰਤਜ਼ਾਮੀਆ ਕਮੇਟੀ ਵੱਡੀ PPN1906201710ਈਦਗਾਹ ਮਾਲੇਰਕੋਟਲਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਮੁਹੰਮਦ ਨਾਸਰ ਨੇ ਕੀਤੀ ਅਤੇ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਚੋਧਰੀ ਮੁਹੰਮਦ ਸਈਦ ਨੇ ਚਲਾਈ। ਇਸ ਸਮੇਂ ਆ ਰਹੇ ਈਦ-ਉਲ-ਫੀਤਰ ਦੇ ਤਿਉਹਾਰ ਨੂੰ ਲੈ ਕੇ ਮੈਂਬਰਾਂ ਦੀਆਂ ਜਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ।ਇਹ ਫੈਸਲਾ ਕੀਤਾ ਗਿਆ ਕਿ ਸਥਾਨਕ ਨਗਰ ਕੋਂਸਲ ਦੇ ਈ.ਓ ਤੇ ਪ੍ਰਧਾਨ ਨੂੰ ਈਦਗਾਹ ਨੇੜੇ ਸੀਵਰੇਜ ਪ੍ਰਬੰਧਾਂ, ਸਫਾਈ ਪ੍ਰਬੰਧਾਂ ਤੇ ਪੈਚਵਰਕ ਤੇ ਲਾਇਟਾਂ ਸਬੰਧੀ ਇੱਕ ਵਫਦ ਮਿਲਕੇ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਏਗਾ, ਤਾਂ ਜੋ ਈਦ ਦੇ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆ ਸਕੇ। ਇਸ ਮੌਕੇ ਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਈਦ-ਉਲ-ਫੀਤਰ ਦੀ ਨਮਾਜ਼ ਪਹਿਲਾਂ ਦੀ ਤਰ੍ਹਾਂ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ-ਏ-ਆਜ਼ਮ ਪੰਜਾਬ) ਵੱਲੋਂ ਸਵੇਰੇ 9:00 ਵਜੇ ਅਦਾ ਕਰਵਾਈ ਜਾਵੇਗੀ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਮੌਜੂਦ ਮੈਂਬਰਾਂ ’ਚ ਪ੍ਰਿੰਸੀਪਲ ਅਸਰਾਰ ਨਿਜਾਮੀ, ਮੁਹੰਮਦ ਸਲੀਮ, ਮੁਹੰਮਦ ਸ਼ਕੀਲ, ਅਸ਼ਰਫ ਨੰਦਨ, ਮੁਹੰਮਦ ਉਸਮਾਨ ਸਿੱਦੀਕੀ, ਪੱਪੂ ਪਹਿਲਵਾਨ, ਅਕਬਰ ਬੱਫਾ, ਮੁਹੰਮਦ ਨਜ਼ੀਰ (ਵਸੀਕਾ ਨਵੀਸ), ਕੋਂਸਲਰ ਮੁਹੰਮਦ ਨਜ਼ੀਰ, ਜ਼ਹੂਰ ਅਹਿਮਦ ਚੋਹਾਨ, ਮੁਹੰਮਦ ਸ਼ਫੀਕ ਭੋਲਾ, ਮੁਹੰਮਦ ਸ਼ੋਕਤ, ਮੁਹੰਮਦ ਸ਼ਾਹਿਦ, ਠੇਕੇਦਾਰ ਮੁਹੰਮਦ ਸ਼ਰੀਫ ਬੱਗਾ, ਠੇਕੇਦਾਰ ਮੁਹੰਮਦ ਅਸ਼ਰਫ, ਅਸਲਮ ਬਾਚੀ, ਡਾ. ਅਬਦੁਲ ਗੱਫਾਰ, ਮੁਹੰਮਦ ਹੁਸੈਨ ਲਾਲੀ ਆਦਿ ਵੀ ਮੋਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply