ਗੁਰਪ੍ਰੀਤ ਘੁੱਦੀ ਮੈਨ ਆਫ ਦੀ ਮੈਚ ਬਣਿਆ
ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਸਮੂਹ ਨਗਰ ਨਿਵਾਸੀ, ਪ੍ਰਵਾਸੀ ਵੀਰਾਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਰੋਜਾ ਕ੍ਰਿਕਟ

ਟੂਰਨਾਮੈਂਟ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਕਲੇਰ ਅਤੇ ਗਗਨ ਸੋਖੀ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਬੱਬੀ ਸਰਪੰਚ ਨੇ ਆਪਣੇ ਕਰ ਕਮਲਾ ਨਾਲ ਕੀਤਾ।ਇਸ ਟੂਰਨਾਮੈਂਟ ਵਿੱਚ ਦਰਜਨ ਤੋਂ ਉਤੇ ਟੀਮਾਂ ਨੇ ਭਾਗ ਲਿਆ। ਅਖੀਰ ਫਾਈਨਲ ਵਿੱਚ ਖੱਟਰਾਂ ਅਤੇ ਭੌਰਲਾ ਦੀਆਂ ਟੀਮਾਂ ਪੁੱਜੀਆਂ। ਜਿਨਾਂ ਵਿੱਚਕਾਰ ਬਹੁਤ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਜਿਸ ਵਿੱਚ ਖੱਟਰਾਂ ਦੀ ਟੀਮ ਨੇ ਭੌਰਲਾ ਦੀ ਟੀਮ ਨੂੰ ਹਰਾ ਕੇ ਇਹ ਕ੍ਰਿਕਟ ਕੱਪ ਆਪਣੇ ਨਾਮ ਕਰ ਲਿਆ ਅਤੇ ਪਹਿਲਾ ਇਨਾਮ 22,222 ਰੁਪਏ ਪ੍ਰਾਪਤ ਕੀਤਾ ਅਤੇ ਭੌਰਲਾ ਦੀ ਟੀਮ ਨੂੰ 11,111 ਰੁਪਏ ਨਾਲ ਹੀ ਸਬਰ ਕਰਨਾ ਲਿਆ। ਇਸ ਮੈਚ ਦੌਰਾਨ ਮੈਨ ਆਫ ਦੀ ਮੈਚ ਗੁਰਪ੍ਰੀਤ ਸਿੰਘ ਘੁੱਦੀ ਨੇ ਹਾਸਲ ਕਰਕੇ 2,222 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਮੈਚ ਆਫ ਦੀ ਸੀਰੀਜ ਕੰਨੂ ਧਰਮਕੋਟ ਨੇ ਹਾਸਲ ਕੀਤਾ। ਇਸ ਮੌਕੇ ਉਭਰਦੇ ਗਾਇਕ ਪਰਮ ਸਵੈਚ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਸਨੀ ਦੂਆ (ਯੂਥ ਆਗੂ) ਕੌਂਸਲਰ ਨਗਰ ਕੌਂਸਲ ਸਮਰਾਲਾ, ਕਰਮ ਸਿੰਘ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਗਗਨ ਸੋਖੀ, ਜਸਕਰਨ ਕਲੇਰ, ਅਮਨ ਕਲੇਰ, ਗੁਰਪਾਲ ਸਿੰਘ, ਗੱਗੀ ਢਿੱਲੋਂ, ਹਰਕੋਮਲ ਮੰਡੇਰ, ਜਸ਼ਨ ਬੇਦੀ, ਵਿੰਦੀ ਇਟਲੀ, ਰੋਮੀ, ਰੋਹਿਤ, ਸਾਹਿਲ ਪਾਂਧੀ, ਜੋਤੀ ਨਾਗਰਾ, ਰਿੰਮੀ ਗਰੇਵਾਲ, ਸਨੀ ਨੇ ਦਿਨ ਰਾਤ ਇੱਕ ਕਰ ਦਿੱਤੀ।
Punjab Post Daily Online Newspaper & Print Media