ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨਿਸ਼ਾਨਬੀਰ ਸਿੰਘ ਨੇ ਆਲ ਇੰਡੀਆ ਇੰਸਟੀਚਿਊਟਸ ਆਫ ਮੈਡੀਕਲ ਸਾਇੰਸਜ
(ਏਮਜ) ਦੀ ਪ੍ਰੀਖਿਆ ਵਿਚ 237ਵਾਂ ਰੈਂਕ ਲੈ ਕੇ ਜਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।ਪਿੰਡ ਭੋਮਾ ਵਡਾਲਾ ਦੇ ਇਕ ਸਾਧਾਰਨ ਪਰਿਵਾਰ ਤੋਂ ਨਿਸ਼ਾਨਬੀਰ ਸਿੰਘ ਦੇ ਪਿਤਾ ਹਰਜੀਤ ਸਿੰਘ ਰਿਟਾਇਡ ਪੁਲਿਸ ਅਫਸਰ ਹਨ।ਇਸ ਅਹਿਮ ਪ੍ਰਾਪਤੀ ਬਾਰੇ ਨਿਸ਼ਾਨਬੀਰ ਸਿੰਘ ਦਾ ਕਹਿਣਾ ਹੈ ਕਿ ਏਮਜ਼ ਦੀ ਪੜਾਈ ਵਿੱਚ ਜਿਥੇ ਉਸ ਦੇ ਮਾਤਾ ਪਿਤਾ ਦਾ ਪੁਰਾ ਸਹਿਯੋਗ ਰਿਹਾ, ਉਥੇ ਸਕੂਲ ਪ੍ਰਬੰਧਕਾਂ ਨੇ ਵੀ ਸਮੇਂ ਸਮੇਂ ਤੇ ਉਸ ਨੂੰ ਸਹੀ ਰਾਹ ਦਿਖਾਇਆ ਅਤੇ ਉਹ ਰੋਜਾਨਾ ਅੱਠ ਘੰਟੇ ਪੜਾਈ ਕਰ ਕੇ ਇਹ ਮੰਜ਼ਿਲ ਹਾਸਲ ਕਰ ਸਕਿਆ ਹੈ।ਨਿਸ਼ਾਨਬੀਰ ਸਿੰਘ ਨੇ ਕਿਹਾ ਕਿ ਹੁਣ ਉਹ ਐਮ.ਬੀ.ਬੀ.ਐਸ ਕਰਨ ਦੀ ਆਪਣੀ ਤਿਆਰੀ ਕਰ ਰਿਹਾ ਹੈ ਤੇ ਨਿਓਰੋਲੋਜਿਸਟ ਡਾਕਟਰ ਬਣਨਾ ਚਾਹੁੰਦਾ ਹੈ।
ਸਕੂਲ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ ਨੇ ਨਿਸ਼ਾਨਬੀਰ ਸਿੰਘ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਦਿਆਰਥੀਆਂ ਦੀ ਕਾਬਲੀਅਤ ਸ਼ਹਿਰੀ ਵਿਦਿਆਰਥੀਆ ਨਾਲੋਂ ਘੱਟ ਨਹੀ, ਜੇਕਰ ਵਿਦਿਆਰਥੀਆਂ ਦ੍ਰਿੜ ਨਿਸ਼ਾਨੇ ਨਾਲ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਸਖਤ ਮਿਹਨਤ ਕਰਨ ਤਾਂ ਉਹ ਕਿਸੇ ਵੀ ਮੁਕਾਮ ‘ਤੇ ਪਹੁੰਚ ਸਕਦੇ ਹਨ। ਇਸ ਮੋਕੇ ਪੀ.ਐਸ ਗਿੱਲ, ਪੋ੍ਰਫੈਸਰ ਐਨ.ਕੇ ਓਬਰਾਏ, ਮਨਪ੍ਰੀਤ ਕੌਰ, ਨਵਨੀਤ ਗਿੱਲ, ਸ਼ਿਵਾਂਗੀ ਮਹਾਜਨ, ਸਮਰਿਧੀ ਮਿੱਤਲ, ਕੋਮਲ, ਮਿਨਲ ਸ਼ਰਮਾ, ਕਿਰਨਦੀਪ ਕੌਰ, ਸੋਨਾਲੀ ਓਬਰਾਏ ਆਦਿ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media