Thursday, June 25, 2026

ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ

PPN2006201704ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਵਲੋਂ ਕਿੱਤਾ ਮੁਖੀ ਸਿਖਲਾਈ ਸਬੰਧੀ ਸਰਟੀਫੀਕੇਟ ਵੰਡ ਸਮਾਰੋਹ ਵਿੱਚ ਲੱਗਭਗ 60 ਕਿਸਾਨ ਵੀਰਾਂ ਅਤੇ ਬੀਬੀਆਂ ਵਲੋਂ ਭਾਗ ਲਿਆ ਗਿਆ।ਇਸ ਮੌਕੇ ਵੱਖ-ਵੱਖ ਕਿੱਤਿਆਂ ਡੇਅਰੀ ਫਾਰਮਿੰਗ, ਸੂਰ ਪਾਲਣ, ਮੱਖੀ ਪਾਲਣ ਅਤੇ ਫ਼ਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਬਣਾ ਕੇ ਉਨਾਂ ਦਾ ਕੀਮਤ ਵਾਧਾ ਕਰਨ ਸੰਬੰਧੀ-ਸਫਲਤਾ ਪੂਰਵਕ ਸਿਖਲਾਈ ਕੋਰਸ ਪੂਰਾ ਕਰਨ ਵਾਲੇ ਸਿਖਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਲਈ ਮਾਨਯੋਗ ਏ.ਡੀ.ਸੀ (ਵਿਕਾਸ), ਬਠਿੰਡਾ ਡਾ. ਸ਼ੀਨਾ ਅਗਰਵਾਲ (ਆਈ.ਏ.ਐਸ) ਉਚੇਰੇ ਤੌਰ ਤੇ ਪਹੁੰਚੇ।ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿੱਤਾ ਅਪਨਾਉਣ ਵਾਲੇ ਸਿਖਿਆਰਥੀਆਂ ਨੂੰ ਯਕੀਨ ਦਵਾਇਆ ਕਿ ਉੰਨਾਂ ਨੂੰ ਕੰਮ ਸੁਰੂ ਕਰਨ ਲਈ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲੈਣ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਕੇ.ਵੀ.ਕੇ ਬਠਿੰਡਾ ਦੇ ਸਹਿਯੋਗੀ ਨਿਰਦੇਸ਼ਕ ਡਾ. ਜਤਿੰਦਰ ਸਿੰਘ ਬਰਾੜ ਨੇ ਮੈਡਮ ਅਗਰਵਾਲ ਅਤੇ ਕੇ ਵੀ ਕੇ ਵਿਖੇ ਪੁੱਜੇ ਸਿਖਿਆਰਥੀ ਵੀਰਾਂ ਤੇ ਭੈਣਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਕਿੱਤਾ ਮੁਖੀ ਸਿਖਲਾਈ ਤੋਂ ਬਾਦ ਕਿੱਤਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕਿ ਕਿਸਾਨ ਵੀਰ ਖੇਤੀ ਦੇ ਨਾਲ ਨਾਲ ਸਹਾਇਕ ਕਿੱਤੇ ਵੀ ਕਰਨ, ਜੋ ਕਿ ਸਮੇਂ ਦੀ ਲੋੜ ਹੈ।ਇਸ ਮੌਕੇ ਕੇ.ਵੀ.ਕੇ, ਬਠਿੰਡਾ ਦੇ ਸਮੂਹ ਸਟਾਫ਼ ਜਿੰਨਾਂ ਵੱਲੋਂ ਸਿਖਲਾਈ ਦਿੱਤੀ ਗਈ ਵੀ ਮੌਜੂਦ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply