ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਰਕਸ਼ੀਲ ਸੁਸਾਇਟੀ ਪੰਜਾਬ ਇਲਾਕਾ ਇਕਾਈ ਬਠਿੰਡਾ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਮੁਖੀ ਜਥੇਬੰਦਕ ਵਿਭਾਗ ਰਾਮ ਸਿੰਘ ਨਿਰਮਾਣ ਚੁੱਘੇ ਕਲਾਂ ਦੀ ਅਗਵਾਈ ਵਿੱਚ ਹਾਜ਼ਰ ਭਰਵੀਂ ਗਿਣਤੀ ਤਰਕਸ਼ੀਲ ਮੈਂਬਰਾਂ ਨੇ ਖੜੇ ਹੋ ਕੇ 2ਮਿੰਟ ਉਨਾਂ ਦੀ ਯਾਦ ਵਿੱਚ ਮੋਨ ਰੱਖ ਕੇ ਸਰਧਾਂਜਲੀ ਭੇਂਟ ਕਰਨ ਉਪਰੰਤ ਇਕ ਸ਼ੋਕ ਮਤੇ ਰਾਂਹੀ ਪ੍ਰੋ. ਅਜਮੇਰ ਔਲਖ ਦੇ ਲੋਕ ਪੱਖੀ ਕਾਰਜਾਂ, ਦੱਬੇ ਕੁਚਲੇ ਸ਼ੋਸ਼ਤ ਵਰਗ ਦੀ ਹੋ ਰਹੀ ਲੁੱਟ ਖੁਸੱਟ ਵਿਰੁੱਧ ਆਪਣੇ ਨਾਟਕਾਂ ਅਤੇ ਹੋਰ ਸਰਗਰਮੀਆਂ ਰਾਹੀਂ ਬੁਲੰਦ ਕੀਤੀ। ਮੈਂਬਰਾਂ ਨੇ ਜੋਰਦਾਰ ਆਵਾਜ਼ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬੀ ਦੇ ਪ੍ਰਸਿਧ ਨਾਟਕ ਕਾਰ, ਰੰਗਕਰਮੀ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਆਗੂ ਦੇ ਵਿਛੋੜੇ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਸ਼ੋਕ ਮਤੇ ਰਾਹੀਂ ਔਲਖ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ 25 ਜੂਨ ਨੂੰ ਉਨਾਂ ਦੀ ਅੰਤਿਮ ਯਾਦ ਵਿੱਚ ਮਾਨਸਾ ਵਿਖੇ ਹੋ ਰਹੇ। ਪ੍ਰੋ. ਔਲਖ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਢੀ ਗਿਣਤੀ ਵਿਚ ਪਹੁੰਚਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਮਾਸਟਰ ਗਿਆਨ ਸਿੰਘ, ਕੁਲਵੰਤ ਸਿੰਘ ਹਰਿੰਦਰ ਕੁਮਾਰ ਰਣਧੀਰ ਗਿਲਪੱਤੀ ਤੋਂ ਇਲਾਵਾ ਵੱਡੀ ਗਿਣਤੀ ਤਰਕਸ਼ੀਲ ਮੈਂਬਰ ਹਾਜਰ ਹੋਏ।
Check Also
ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …
Punjab Post Daily Online Newspaper & Print Media