Tuesday, March 17, 2026

ਯੋਗਾ ਨਾਲ ਤਨ ਤੇ ਮਨ ਦੋਵੇਂ ਤਰੋ ਤਾਜ਼ਾ ਰਹਿਣ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ- ਅੰਜ਼ਨਾ ਗੁਪਤਾ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ `ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 750 ਦੇ PPN2106201744ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੌਰਾਨ ਯੋਗਾ ਟਰੇਨਰ ਅਜੇ ਸ਼ਰਮਾ ਨੇ ਯੋਗਾ ਦੇ ਵੱਖ-ਵੱਖ ਆਸਨ ਕਰਵਾਏ ਅਤੇ ਰੋਜਾਨਾ ਜੀਵਨ ਵਿੱਚ ਇੰਨਾਂ ਦੀ ਮਹੱਤਤਾ ਬਾਰੇ ਦੱਸਿਆ।ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਕਿ ਡੀ.ਏ.ਵੀ ਪ੍ਰਬੰਧ ਸਮਿਤੀ ਨਵੀਂ ਦਿੱਲੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ ਦੇ ਨਿਰਦੇਸ਼ਾਂ `ਤੇ ਡੀ.ਏ.ਵੀ ਸੰਸਥਾਵਾਂ ਵਿੱਚ ਨਿਯਮਿਤ ਰੂਪ ਵਿੱਚ ਪ੍ਰਾਰਥਨਾ ਸਭਾ ਵਿੱਚ ਯੋਗ ਆਸਨ ਕਰਵਾਏ ਜਾਂਦੇ ਹਨ।ਉਨਾਂ ਕਿਹਾ ਕਿ ਸਰੀਰ ਅਤੇ ਸਿਹਤ ਹੀ ਮਨੁੱਖ ਦਾ ਅਸਲੀ ਧੰਨ ਹੈ।ਜਿਥੇ ਸਰੀਰ ਕਸਰਤ ਨਾਲ ਕੇਵਲ ਚੁਸਤੀ ਆਉਂਦੀ ਹੈ, ਉਥੇ ਯੋਗਾ ਨਾਲ ਤਨ ਤੇ ਮਨ ਦੋਵੇਂ ਤਰੋ ਤਾਜ਼ਾ ਰਹਿਣ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply