ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ `ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 750 ਦੇ
ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੌਰਾਨ ਯੋਗਾ ਟਰੇਨਰ ਅਜੇ ਸ਼ਰਮਾ ਨੇ ਯੋਗਾ ਦੇ ਵੱਖ-ਵੱਖ ਆਸਨ ਕਰਵਾਏ ਅਤੇ ਰੋਜਾਨਾ ਜੀਵਨ ਵਿੱਚ ਇੰਨਾਂ ਦੀ ਮਹੱਤਤਾ ਬਾਰੇ ਦੱਸਿਆ।ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਕਿ ਡੀ.ਏ.ਵੀ ਪ੍ਰਬੰਧ ਸਮਿਤੀ ਨਵੀਂ ਦਿੱਲੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ ਦੇ ਨਿਰਦੇਸ਼ਾਂ `ਤੇ ਡੀ.ਏ.ਵੀ ਸੰਸਥਾਵਾਂ ਵਿੱਚ ਨਿਯਮਿਤ ਰੂਪ ਵਿੱਚ ਪ੍ਰਾਰਥਨਾ ਸਭਾ ਵਿੱਚ ਯੋਗ ਆਸਨ ਕਰਵਾਏ ਜਾਂਦੇ ਹਨ।ਉਨਾਂ ਕਿਹਾ ਕਿ ਸਰੀਰ ਅਤੇ ਸਿਹਤ ਹੀ ਮਨੁੱਖ ਦਾ ਅਸਲੀ ਧੰਨ ਹੈ।ਜਿਥੇ ਸਰੀਰ ਕਸਰਤ ਨਾਲ ਕੇਵਲ ਚੁਸਤੀ ਆਉਂਦੀ ਹੈ, ਉਥੇ ਯੋਗਾ ਨਾਲ ਤਨ ਤੇ ਮਨ ਦੋਵੇਂ ਤਰੋ ਤਾਜ਼ਾ ਰਹਿਣ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ।
Punjab Post Daily Online Newspaper & Print Media