Saturday, April 11, 2026

ਖ਼ਾਲਸਾ ਕਾਲਜ ਦੇ ਮੁੱਕੇਬਾਜ਼ ਦੀ ਅਮਰੀਕਾ ਵਿੱਚ ਹੋਣ ਵਾਲੀਆਂ ਵਰਲਡ ਪੁਲਿਸ ਖੇਡਾਂ ਵਿੱਚ ਹੋਈ ਚੋਣ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਹੋਣਹਾਰ ਵਿਦਿਆਰਥੀ ਅਤੇ ਮੁੱਕੇਬਾਜ਼ ਕੈਪਟਨ ਸਿੰਘ ਲਾਸ ਏਂਜ਼ਲਸ (ਅਮਰੀਕਾ) ਵਿਖੇ ਹੋਣ ਜਾ ਰਹੀ ਵਰਲਡ ਪੁਲਿਸ ਖੇਡਾਂ ਵਿੱਚ ਭਾਗ ਲੈਣ ਲਈ ਚੁਣਿਆ ਗਿਆ ਹੈ।ਜਿਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬਾਕਸਿੰਗ ਖਿਡਾਰੀ ਕੈਪਟਨ ਸਿੰਘ ਨੂੰ ਸ਼ੁਭਇੱਛਾਵਾਂ ਦਿੰਦਿਆ ਸ਼ਾਨਦਾਰ ਪ੍ਰਦਰਸ਼ਨ ਸੂਬਾ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।PPN2306201716

ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਖਮੀਨ ਬੇਦੀ ਨੇ ਵਿਦਿਆਰਥੀ ਦੀ ਇਸ ਉਪਲਬੱਧੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਪਟਨ ਸਿੰਘ ਪਿੰਡ ਬੇਗੋਵਾਲ ਤਹਿਸੀਲ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੋਣਹਾਰ ਵਿਦਿਆਰਥੀ ਹੈ, ਜਿਸ ਨੇ 2007 ਵਿੱਚ ਸ਼ੁਰੂਆਤੀ ਦੌਰ ਵਿੱਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿੱਦਿਆ ਹਾਸਲ ਕਰਨ ਦੇ ਨਾਲ-ਨਾਲ ਬਾਕਸਿੰਗ ਵਿੱਚ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ 7 ਤੋਂ 16 ਅਗਸਤ ਤੱਕ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਕੈਪਟਨ ਸਿੰਘ ਹਿੱਸਾ ਲੈਣ ਪੰਜਾਬ ਦਾ ਇਕਲੌਤਾ ਬਾਕਸਿੰਗ ਖਿਡਾਰੀ ਹੈ, ਜੋ ਵਰਲਡ ਪੁਲਿਸ ਖੇਡਾਂ ਵਿੱਚ ਆਪਣੇ ਮੁੱਕੇਬਾਜ਼ੀ ਦਾ ਮੁਜ਼ਾਹਰਾ ਕਰੇਗਾ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਨੇ ਕਿਹਾ ਕਿ ਕੈਪਟਨ ਸਿੰਘ ਨੇ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਰਹਿ ਚੁੱਕਿਆ ਹੈ ਅਤੇ ਉਸਨੇ 2008 ਵਿੱਚ ਜਲੰਧਰ ਵਿਖੇ ਸਬ ਜੂਨੀਅਰ ਸਟੇਟ ਵਿੱਚ ਗੋਲਡ, 2010 ਵਿੱਚ ਪਟਿਆਲਾ ਵਿਖੇ ਅੰਡਰ-19 ਸਕੂਲ ਸਟੇਟ ਵਿੱਚ ਗੋਲਡ, 2010 ਵਿੱਚ ਜਲੰਧਰ ਵਿਖੇ ਜੂਨੀਅਰ ਓਪਨ ਵਿੱਚ ਗੋਲਡ ਅਤੇ 2010 ਵਿੱਚ ਹੀ ਦਿੱਲੀ ਵਿਖੇ ਜੂਨੀਅਰ ਨੈਸ਼ਨਲ ਖੇਡ ਚੁੱਕਾ ਹੈ। ਇਸ ਤੋਂ ਇਲਾਵਾ 2011 ਵਿੱਚ ਅਬੋਹਰ ਵਿਖੇ ਯੂਥ ਸਟੇਟ ਵਿੱਚ ਗੋਲਡ ਹਾਸਲ ਕਰਕੇ ਬੈਸਟ ਬਾਕਸਰ ਦੇ ਖਿਤਾਬ ਵਜੋਂ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਇੰਟਰ ਕਾਲਜ ਵਿੱਚ ਮੁਕਾਬਲੇ ਵਿੱਚ ਲਗਾਤਾਰ 2011 ਤੋਂ 15 ਤੱਕ 4 ਸਾਲ ਪਹਿਲਾ ਸਥਾਨ ਕਰਕੇ ਨਾਮਣਾ ਖੱਟ ਚੁੱਕਾ ਹੈ ਅਤੇ 2016 ਵਿੱਚ ਆਲ ਇੰਡੀਆ ਪੁਲਿਸ ਗੇਮਾਂ ਵਿੱਚ 81 ਕਿਲੋ ਵਰਗ ਵਿੱਚ ਸੋਨੇ ਦਾ ਤਮਗਾਡੀ. ਐਸ. ਰਟੌਲ, ਸਪੋਰਟਸ ਮੁੱਖੀ ਡਾ. ਦਲਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਲਾਲ ਸਿੰਘ ਰਿਆੜ, ਬਚਨਪਾਲ ਸਿੰਘ, ਡੀ. ਪੀ. ਈ. ਰਣਕੀਰਤ ਸਿੰਘ ਸੰਧੂ ਆਦਿ ਨੇ ਵੀ ਕੈਪਟਨ ਸਿੰਘ ਨੂੰ ਮੁਬਾਰਕਬਾਦ ਦਿੰਦਿਆ ਭਵਿੱਖ ਵਿੱਚ ਸ਼ਾਨਦਾਰ ਉਪਲਬੱਧੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply