ਨਾਨ ਪਲਾਨ ਟੈਪਰੇਰੀ ਪੋਸ਼ਟਾਂ ਨੂੰ ਪਰਮਾਨੈਟ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ

ਬਟਾਲਾ, 4 ਜੁਲਾਈ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਅਹੁੱਦੇਦਾਰਾਂ ਤੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈਡਰੀ ਦਫ਼ਤਰ ਗੁਰਦਾਸਪੁਰ ਵਿਖੇ ਹੋਈ| ਮੀਟਿੰਗ ਦੀ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਨੇ ਕੀਤੀ| ਸੂਬਾ ਉਪ ਪ੍ਰਧਾਨ ਸ.ਬਲਦੇਵ ਸਿੰਘ ਬੁੱਟਰ ਉਚੇਚੇ ਤੌਰ ਤੇ ਪਹੁੰਚੇ । ਮੀਟਿੰਗ ਦੌਰਾਨ ਮਾਸਟਰ ਕੇਡਰ ਦੀਆਂ ਅਹਿਮ ਮੰਗਾਂ ਸਬੰਧੀ ਬੋਲਦਿਆ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਿੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਮਾਸਟਰ ਕੇਡਰ ਨਾਲ ਕੀਤੀਆ ਗਈਆ ਮੀਟਿੰਗਾਂ ਵਿੱਚ ਇਹ ਗੱਲ ਮੰਨੀ ਸੀ ਕਿ ਨਵੇਂ ਵਿੱਦਿਅਕ ਵਰ੍ਹੇ ਦੇ ਸ਼ੁਰੂ ਹੁੰਦਿਆ ਹੀ ਸਿੱਖਿਆ ਨੀਤੀ 2003 ਪੂਰਨ ਰੂਪ ਵਿੱਚ ਲਾਗੂ ਕਰ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ । ਸਰਕਾਰ ਤੇ ਦੋਸ਼ ਲਗਾਉਂਦਿਆ ਸਿੱਧੂ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਸ.ਸਿਕੰਦਰ ਸਿੰਘ ਮਲੂਕਾ, ਮੈਡਰ ਅੰਜਲੀ ਭਾਂਵੜਾ, ਡੀ.ਪੀ.ਆਈ.ਸੀ. ਕਮਲ ਗਰਗ ਨਾਲ ਵਿਸਥਾਰ ਰੂਪ ਵਿੱਚ ਗੱਲਬਾਤ ਹੋਈ ਸੀ । ਮਾਸਟਰ ਕੇਡਰ ਵਿੱਚੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆ, ਲੈਕਚਰਾਰ ਦੀਆਂ ਤਰੱਕੀਆ ਕਰਕੇ ਸਕੂਲ ਦਾ ਪ੍ਰਬੰਧ ਐਲੀਮੈਂਟਰੀ ਤੇ ਸੰਕੈਡਰੀ ਪੂਰਨ ਰੂਪ ਵਿੱਚ ਲਾਗੁ ਕਰ ਦਿੱਤਾ ਜਾਵੇਗਾ ।ਪਰ ਸਿਰਫ਼ ਕਾਗਜ਼ਾ ਵਿੱਚ ਹੀ ਸਿੱਖਿਆ ਨੀਤੀ 2003 ਲਾਗੂ ਕਰਨ ਨਾਲ ਸਿੱਖਿਆ ਵਿੱਚ ਸੁਧਾਰ ਨਹੀਂ ਹੋਵੇਗਾ| ਯੂਨੀਅਨ ਨੇ ਮੰਗ ਕੀਤੀ ਕਿ ਮੰਨੀਆ ਮੰਗਾਂ ਜਿੰਨ੍ਹਾਂ ਵਿੱਚ ਤਰੱਕੀਆ ਤੇ ਸਿੱਖਿਆ ਨੀਤੀ ਨੂੰ ਤੁਰੰਤ ਲਾਗੂ ਕੀਤਾ ਜਾਵੇ । ਸਿੱਖਿਆ ਵਿਭਾਗ ਵਿੱਚ ਚਿਰਾਂ ਤੋਂ ਕੱਚੀਆ ਪੋਸਟਾਂ ਨੂੰ ਪੱਕੀਆ ਕਰਨ ਵਾਲਾ ਪੱਤਰ ਜਾਰੀ ਕੀਤਾ ਤਾਂ ਜੋ ਤਨਖ਼ਾਹਾ ਲਗਾਤਾਰ ਮਿਲਦੀਆ ਰਹਿਣ| 4.9.14 ਸਟੈਪ ਆਪ ਨੂੰ ਅਗਲੇ ਗ੍ਰੇਡਾਂ ਵਿੱਚ ਲਾਗੂ ਕੀਤਾ ਜਾਵੇ| ਬਦਲੀਆ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰੇ । ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬਦਲੀਆ ਕੀਤੀਆ ਜਾਣ । ਇਸ ਮੀਟਿੰਗ ਦੌਰਾਨ ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਸਰਕਾਰ ਮਾਸਟਰ ਕੇਡਰ ਨੂੰ ਉਹਦਾ ਬਣਦਾ ਹੱਕ ਨਹੀਂ ਦੇਂਦੀ ਤਾਂ ਮਾਸਟਰ ਕੇਡਰ ਵੱਲ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗਾ ਤੇ ਆਪਣੇ ਹੱਕ ਲੈ ਕੇ ਰਹੇਗਾ।ਸ੍ਰੀ ਬੁੱਟਰ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮੰਨੀਆਂ ਗਈਆ ਮੰਗਾਂ ਲਾਗੂ ਕਰਕੇ ਮਾਸਟਰ ਕੇਡਰ ਵਿੱਚ ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀਆਂ ਤਰੱਕੀਆ ਤੁਰੰਤ ਕਰਕੇ ਪੰਜਾਬ ਦੇ ਸਕੂਲਾਂ ਵਿੱਚ ਖਾਲੀ ਪਈਆ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਸਰਕਾਰ ਵੱਲੋਂ ਰਮਸਾ ਦੇ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਦੀਆਂ ਪੋਸਟਾਂ ਵੀ ਮਾਸਟਰ ਕੇਡਰ ਵਿੱਚੋਂ ਭਰਨ ਦੀ ਮੰਗ ਕੀਤੀ ਗਈ|ਯੂਨੀਅਨ ਆਗੂਆਂ ਵੱਲੋ ਡਿਪਟੀ ਜਿਲਾ ਸਿਖਿਆ ਸ ਪੁਸਪਿੰਦਰ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮੰਗ ਪੱਤਰ ਦਿਤਾ ਗਿਆ ।ਂਿeਸ ਮੀਟਿੰਗ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਫਾਊਂਡਰ ਮੈਂਬਰ ਦਲਵਿੰਦਰਜੀਤ ਸਿੰਘ ਗਿੱਲ ਤੋਂ ਇਲਾਵਾ ਜਨਰਲ ਸਕੱਤਰ ਸਮਸੇਰ ਸਿੰਘ ਕਾਹਲੌਂ, ਵਿੱਤ ਸਕੱਤਰ ਗੁਰਮੀਤ ਸਿੰਘ ਪਾਰੋਵਾਲ, ਰਾਜਿੰਦਰ ਕੁਮਾਰ ਦੋਰਾਂਗਲਾ, ਪ੍ਰੇਮਪਾਲ ਸਿੰਘ, ਵਿਨੋਦ ਕੁਮਾਰ, ਨਿਰਮਲ ਸਿੰਘ, ਰਜਿੰਦਰ ਕੁਮਾਰ, ਖੁਸਬੀਰ ਸਿੰਘ, ਕੇਵਲ ਸਿੰਘ, ਸਵਰਨ ਸਿੰਘ, ਵਿਨੋਦ ਸਾਇਰ, ਕਰਮਚੰਦ ਸੱਭਰਵਾਲ, ਅਮਰੀਕ ਸਿੰਘ, ਜਗਦੀਪ ਸਿੰਘ, ਵਿਜੈ ਕੁਮਾਰ, ਆਦਿ ਹਾਜ਼ਰ ਸਨ।
Punjab Post Daily Online Newspaper & Print Media