
ਅੰਮ੍ਰਿਤਸਰ, 4 ਜੁਲਾਈ (ਦੀਫ ਦਵਿੰਦਰ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਪੰਜਵੇਂ ਦਿਨ ਨਾਟਕ ਤਸਵੀਰਾਂ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲੇਖਕ ਡਾ: ਸਵਰਾਜਬੀਰ ਹਨ। ਇਹ ਨਾਟਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸਫਲਤਾ ਸਹਿਤ ਖੇਡਿਆ ਗਿਆ। ਨਾਟਕ ਬਾਰੇ ਦਰਸਾਇਆ ਗਿਆ ਹੈ ਕਿ ਸਵਰਾਜਬੀਰ ਦਾ ਨਵਾਂ ਤੇ ਪੂਰਵਲੇ ਨਾਟਕਾਂ ਨਾਲੋਂ ਵੱਖਰਾਂ ਨਾਟਕ ‘ਤਸਵੀਰਾਂ’ …!’ ਇਹ ਤਸਵੀਰਾਂ ਉਨ੍ਹਾਂ ਪਾਠਕਾਂ ‘ਤੇ ਬੁੱਧੀਜੀਵੀਆਂ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਸਕਦੀਆਂ ਹਨ ਜਿਹੜੇ ਸਵਰਾਜਬੀਰ ਨੂੰ ਇਕੋ ਕੋਟੀ ਤੇ ਏਜੰਡੇ ‘ਤੇ ਲਿਖਣ ਵਾਲੇ ਨਾਟਕਕਾਰ ਵਜੋਂ ਪ੍ਰਵਾਨ ਕਰਦੇ ਹਨ। ਤਸਵੀਰਾਂ ਨਾਟਕ ਤਿੰਨ ਔਰਤਾਂ ਦੀਆਂ ਮਨੋਵਿਗਿਆਨਕ ਪਰਤਾਂ ਦੀ ਉਧੇੜ-ਬੁਣ ਤੇ ਕੇਂਦ੍ਰਿਤ ਹੈ। ਇਨ੍ਹਾਂ ਔਰਤਾਂ ਦੀ ਮਾਨਸਿਕਤਾ, ਆਪਾ ਵਾਰਨਾ, ਆਪਣੇ ਰਾਹ ‘ਤੇ ਤੁਰਨ ਅਤੇ ਆਪਣਾ ਰਾਹ ਆਪ ਚੁਣਨ ਨੂੰ ਤਰਜੀਹ ਦਿੰਦੀ ਹੈ। ਪ੍ਰੰਤੂ ਇਨ੍ਹਾਂ ਦੀ ਮਾਨਸਿਕਤਾ ਵਿੱਚ ਨਿਰੰਤਰ ਈਰਖਾ, ਸਵੈ ਕੁਰਬਾਨੀ ‘ਚ ਤਬਦੀਲ ਹੋ ਕੇ ਦੱਬੀਆਂ-ਕੁੱਚਲੀਆਂ ਭਾਵਨਾਵਾਂ ਬਣ ਕੇ ਫਰੀਜ਼ ਹੋ ਜਾਂਦੀਆਂ ਹਨ। ਦਮਿਤ ਕਾਮਨਾ, ਇੱਛਾ ਦਾ ਇਤਿਹਾਸ, ਔਰਤਾਂ ਦੀ ਆਪਸੀ ਈਰਖਾ ਨੂੰ ਸਵਰਾਜਬੀਰ ਮਨੋ-ਬਚਨੀ ਵਿਧੀ ਰਾਹੀਂ ਬੋਲ ਪ੍ਰਦਾਨ ਕਰਦਾ ਹੈ। ਇਹ ਕੁੰਠਿਤ ਮਨੋ-ਗ੍ਰੰਥੀਆਂ ਰਾਹੀਂ ਔਰਤ ਪਾਤਰਾਂ ਅਧਿਆਤਮਕਤਾ ਦੀ ਧੁੰਦ ਵਿੱਚ ਪ੍ਰਵੇਸ਼ ਕਰਦੀਆਂ ਹਨ। ਇਸ ਕਰਕੇ ਤਸਵੀਰਾਂ ਨਾਟਕ ਵਿੱਚ ਸਵੈ-ਕੁਰਬਾਨੀ, ਈਰਖਾ, ਦੰਭ ਅਤੇ ਸਵੈ-ਨਿਰਭਰ ਔਰਤਾਂ ਦੀਆਂ ‘ਤਸਵੀਰਾਂ’ ਬੋਲਦੀਆਂ ਹਨ। ਇਸ ਨਾਟਕ ਵਿੱਚ ਸ੍ਰੀਮਤੀ ਜਤਿੰਦਰ ਕੌਰ, ਮਨਦੀਪ ਘਈ, ਡੌਲੀ ਸਡਲ, ਪ੍ਰੀਤੀ ਸਿੰਘ, ਸੰਦੀਪਾ ਕੌਰ ਅਤੇ ਦੇਵਿੰਦਰ ਸਿੰਘ ਨੇ ਨਾਟਕ ਵਿੱਚ ਖੂਬਸੂਰਤ ਅਤੇ ਦਮਦਾਰ ਅਦਾਕਾਰੀ ਕੀਤੀ। ਨਾਟਕ ਤਸਵੀਰਾਂ ਨੂੰ ਵੇਖਣ ਲਈ ਵਿਸ਼ੇਸ਼ ਤੌਰ ਤੇ ਡਾ: ਦਲਜੀਤ ਸਿੰਘ, ਸ੍ਰੀ ਕੁਲਵੰਤ ਸਿੰਘ ਸੂਰੀ ਅਤੇ ਪ੍ਰੋ. ਅਤਰਜੀਤ ਕੌਰ ਸੂਰੀ ਪਹੁੰਚੇ। ਇਸ ਮੌਕੇ ਜਗਦੀਸ਼ ਸਚਦੇਵਾ, ਪ੍ਰਮਿੰਦਰਜੀਤ, ਡਾ: ਸਵਰਾਜਬੀਰ, ਕੁਲਦੀਪ ਸਿੰਘ ਧਾਲੀਵਾਲ, ਸੁਖਬੀਰ ਅੰਮ੍ਰਿਤਸਰੀ, ਵਿਜੇਪਾਲ ਵਸ਼ਿਸ਼ਟ (ਐਨ. ਐਸ. ਡੀ), ਸ੍ਰੀਮਤੀ ਅਰਵਿੰਦਰ ਕੌਰ ਧਾਲੀਵਾਲ, ਰਮੇਸ਼ ਯਾਦਵ, ਡਾ: ਇਕਬਾਲ ਕੌਰ ਸੌਂਧ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਤੇਜ ਮਾਨ ਆਦਿ ਵੱਡੀ ਗਿਣਤੀ ਵਿੱਚ ਨਾਟਕ ਪ੍ਰੇਮੀ ਹਾਜ਼ਰ ਸਨ।
5.7.2014 ਨੂੰ ਵਿਲੀਅਮ ਸ਼ੇਕਸਪੀਅਰ ਦਾ ਲਿਖਿਆ ਅਤੇ ਪਾਰਥਾ ਬੈਨਰਜੀ ਦਾ ਡਾਇਰੈਕਟ ਕੀਤਾ ਨਾਟਕ ‘ਤੂਫ਼ਾਨ’ ਪ੍ਰੀਤ ਨਗਰ ਵਿਖੇ ਪੇਸ਼ ਕੀਤਾ ਜਾਵੇਗਾ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media