Saturday, June 27, 2026

ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਦਵਿੰਦਰ ਗਿੱਲ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਗਾਇਕ ਦਵਿੰਦਰ ਗਿੱਲ ਆਪਣੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ PPN2706201709ਹੋਏ।ਮਜੀਠਾ ਦੇ ਨਾਗ ਕਲਾਂ ਦੇ ਜੰਮਪਲ ਦਵਿੰਦਰ ਗਿੱਲ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਉਹ ਆਸਟਰੇਲੀਆ ਚਲਾ ਗਿਆ ਸੀ ਅਤੇ ਉਥੇ ਹੀ ਆਪਣਾ ਬਿਜ਼ਨਸ ਕਰ ਰਿਹਾ ਹੈ।ਦਵਿੰਦਰ ਨੇ ਕਿਹਾ ਕਿ  ਹੁਣ ਉਹ ਇੱਕ ਫਿਲਮ ਰਾਹੀਂ ਪੰਜਾਬੀ ਸਿਨੇਮਾ ਵਿਚ ਵੀ ਧਮਾਕੇਦਾਰ ਐਂਟਰੀ ਕਰਨ ਜਾ ਰਿਹਾ ਹੈ ਅਤੇ ਅੱਜ ਉਹ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਆਸਟਰੇਲੀਆ ਰਵਾਨਾ ਹੋ ਰਿਹਾ ਹੈ।
ਦਵਿੰਦਰ ਗਿਲ ਨੇ ਕਿਹਾ ਕਿ ਹਾਲਾਂਕਿ ਹੁਣ ਤੱਕ ਉਸ ਦੇ ਕਈ ਗਾਣੇ ਸੁਪਰਹਿੱਟ ਹੋ ਚੁੱਕੇ ਹਨ ਅਤੇ `ਗਾਂਧੀ ਵਾਲੇ ਨੋਟ` ਕਾਫੀ ਚਰਚਾ ਵਿੱਚ ਰਿਹਾ ਸੀ।ਦਵਿੰਦਰ ਗਿੱਲ ਨੇ ਦਸਿਆ ਕੇ ਉਹ ਜਲਦੀ ਇਕ ਫਿਲਮ ਵਿਚ ਨਜਰ ਆ ਰਹੇ ਹਨ ਜਿਸ ਦੀ ਪ੍ਰਮੋਸ਼ਨ ਜੁਲਾਈ ਵਿਚ ਸੁਰੂ ਹੋਵੇਗੀ ਅਤੇ ਇਸ ਤੋਂ ਪਹਿਲਾਂ ਇਕ ਸਿੰਗਲ ਟ੍ਰੈਕ ਵੀ ਰਲੀਜ਼ ਹੋਣ ਜਾ ਰਿਹਾ ਹੈ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply