Thursday, August 13, 2026

ਸ੍ਰੀ ਰਘੂਨਾਥ ਗਰਲਜ਼ ਕਾਲਜ ਦੀ ਜਸ਼ਨਪ੍ਰੀਤ ਕੌਰ ਨੇ ਹਾਸਲ ਕੀਤੀ ਯੂਨੀਵਰਸਿਟੀ ਮੈਰਿਟ ਪੁਜੀਸ਼ਨ

PPN2706201710ਜੰਡਿਆਲਾ, 27 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਸਥਾਨਕ ਸ੍ਰੀ ਰਘੂਨਾਥ ਗਰਲਜ਼ ਕਾਲਜ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਬੀ.ਸੀ.ਏ ਸਮੈਸਟਰ -1 ਤੇ 2 ਦੇ ਐਲਾਨੇ ਨਤੀਜੇ ਵਿੱਚ 800 ਵਿਚੋਂ 598 ਅੰਕ ਹਾਸਲ ਕਰ ਕੇ ਯੂਨੀਵਰਸਿਟੀ ਦੀ ਮੈਰਿਟ ਵਿੱਚ 15ਵਾਂ ਸਥਾਨ ਅਤੇ ਜਿਲੇ ਵਿੱਚ 8ਵੀਂ ਪੁਜੀਸ਼ਨ ਪ੍ਰਾਪਤ ਕਰ ਕੇ ਆਪਣੇ ਕਾਲਜ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਜਸ਼ਨਪ੍ਰੀਤ ਕੌਰ ਦੇ ਮਾਤਾ-ਪਿਤਾ ਆਪਣੀ ਲਾਡਲੀ ਦੀ ਇਸ ਪ੍ਰਾਪਤੀ ਤੇ ਬੇਹੱਦ ਖੁਸ਼ ਹਨ ਤੇ ਉਸ ਦਾ ਹੋਰ ਵੀ ਅੱਗੇ ਵੱਧਣਾ ਲੋਚਦੇ ਹਨ। ਜਸ਼ਨਪ੍ਰੀਤ ਕੌਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਪ੍ਰਿੰਸੀਪਲ ਮਨਪ੍ਰੀਤ ਕੌਰ, ਰਵਿੰਦਰਪਾਲ ਸਿੰਘ ਕੁੱਕੂ, ਪ੍ਰਿੰਸੀਪਲ ਮਨਪ੍ਰੀਤ ਕੌਰ, ਮੋਨਿਕਾ ਕਾਲੀਆ, ਸਾਕਸ਼ੀ ਅਰੋੜਾ, ਪਰਮਜੀਤ ਕੌਰ ਸੰਧੂ, ਗੁਰਪ੍ਰੀਤ ਕੌਰ, ਸਵਿਤਾ ਸ਼ਰਮਾ, ਪਰਮੀਤ ਕੌਰ ਤੇ ਪਰਮਜੀਤ ਕੌਰ ਸੰਧੂ ਦੇ ਨਾਮ ਸ਼ਾਮਿਲ ਹਨ। ਇਸੇ ਦੌਰਾਨ ਮੈਰਿਟ ਹਾਸਲ ਕਰਨ ਵਾਲੀ ਜਸ਼ਨਪ੍ਰੀਤ ਕੌਰ ਨੇ ਕੰਪਿਊਟਰ ਇੰਜੀਨੀਅਰ ਬਨਣ ਦੀ ਇੱਛਾ ਜਾਹਿਰ ਕੀਤੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply