Tuesday, November 24, 2026

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਨੇ ਜੀ.ਐਨ.ਐਮ ਟ੍ਰੇਨਿੰਗ ਸਕੂਲ ਵਿਖੇ ਪੌਦੇ ਲਗਾਏ

ਬਠਿੰਡਾ, 28 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਵੱਲੋ ਵਾਤਾਵਰਣ ਦੀ ਸੁੱਧਤਾ ਅਤੇ PPN2806201704ਲੋਕਾਂ ਨੂੰ ਵੱਧ ਤੋ ਵੱਧ ਰੁੱਖ ਲਗਾਵਾਉਣ ਅਤੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਜਾਗਰੁਕਤਾ ਮੁਹਿੰਮ ਦੋਰਾਨ ਦਲਜੀਤ ਸਿੰਘ ਐਸ.ਡੀ.ਓ ਅਤੇ ਰੋਹਿਤ ਕੁਮਾਰ ਸਿੰਗਲਾ ਐਸ.ਡੀ.ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਦੇ ਸਹਿਯੋਗ ਨਾਲ ਸ੍ਰੀਮਤੀ ਅਮਰਜੀਤ ਕੌਰ ਪਿ੍ਰੰਸੀਪਲ, ਸ੍ਰੀਮਤੀ ਆਸਾ ਰਾਣੀ ਵਾਈਸ਼ ਪਿ੍ਰੰਸੀਪਲ, ਮੈਡਮ ਗੁਰਦੀਪ ਕੌਰ ਸਿਸਟਰ ਟਿਊਟਰ ਅਤੇ ਸੁਖਮੰਦਰ ਸਿੰਘ ਸਿੱਧੂ ਸਕੂਲ ਕੋਆਰਡੀਨੇਟਰ ਵੱਲੋ ਜੀ.ਐਨ.ਐਮ ਟ੍ਰੇਨਿੰਗ ਸਕੂਲ ਬਠਿੰਡਾ ਵਿਖੇ ਪੌਦੇ ਲਗਾਏ ਗਏ।ਇਸ ਮੌਕੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਵੱਲੋ ਪ੍ਰਦੁਸਣ ਦੀ ਰੋਕਧਾਮ ਅਤੇ ਵਾਤਾਵਰਣ ਨੂੰ ਸੁੱਧ ਰੱਖਣ ਲਈ ਨੁਕਤੇ ਸਮੂਹ ਸਟਾਫ ਅਤੇ ਸਿਖਿਆਰਥਣਾਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਸਾਨੂੰ ਹਰ ਇਕ ਨੂੰ ਆਪਣੀ ਜਿਦਗੀ ਵਿਚ ਇਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ ਅਤੇ ਉਸ ਦੀ ਨਿਰੰਤਰ ਦੇਖਭਾਲ ਕਰਨੀ ਚਾਹੀਦੀ ਹੈ।ਰੁੱਖ ਲਾਉਣ ਨਾਲ ਜਿਥੇ ਸਾਨੂੰ ਛਾਂ ਮਿਲਦੀ ਹੈ ਉਥੇ ਅੱਜ ਕੱਲ ਦੇ ਪਲੀਤ ਹੋ ਰਹੇ ਵਾਤਾਵਰਣ ਵਿਚ ਆਕਸੀਜਨ ਦੀ ਘਾਟ ਵੀ ਨਹੀ ਰਹਿਦੀ ਅਤੇ ਭਵਿਖ ਵਿਚ ਹਵਾ ਅਤੇ ਪਾਣੀ ਦੇ ਪ੍ਰਦੁਸ਼ਣ ਤੋ ਹੋਣ ਵਾਲੇ ਰੋਗਾਂ ਤੋ ਵੀ ਬੱਚਿਆ ਜਾ ਸਕਦਾ ਹੈ।ਇਸ ਮੌਕੇ ਮਨਮੋਹਿਤ ਕਮਾਰ ਜੇ.ਈ, ਜਗਸੀਰ ਸਿੰਘ ਜੂਨੀਅਰ ਸਹਇਕ, ਜਗਮੀਤ ਸਿੰਘ, ਬਲਵਿੰਦਰ ਸਿੰਘ ਐਫ.ਏ, ਅਵਿਨਵ ਗਰਗ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦਫਤਰ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਅਤੇ ਜੀ.ਐਨ.ਐਮ ਸਕੂਲ ਬਠਿੰਡਾ ਦਾ ਸਮੂਹ ਸਟਾਫ ਅਤੇ ਸਿਖਿਆਰਥਣਾਂ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply