Monday, March 9, 2026

ਬੱਚਿਆਂ ਦੀ ਬਲੀ ਦੇਣ ਵਾਲੇ ਤਾਂਤਰਿਕ ਨੂੰ ਪੁਲਿਸ ਵਲੋਂ ਦਿੱਤੀ ਕਲੀਨ ਚਿੱਟ ਦਾ ਵਿਰੋਧ

22 ਜੁਲਾਈ ਨੂੰ ਥਾਣਾ ਕੋਟਫ਼ੱਤਾ ਦੇ ਘੇਰਾਓ ਦਾ ਐਕਸ਼ਨ ਕਮੇਟੀ ਨੇ ਕੀਤਾ ਐਲਾਨ
ਬਠਿੰਡਾ, 28 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਜ਼ਦੀਕੀ ਪਿੰਡ ਕੋਟਫ਼ੱਤਾ ਵਿੱਚ ਪਿਛਲੇ ਮਾਰਚ ਮਹੀਨੇ ਇੱਕ ਤਾਂਤਰਿਕ ਵੱਲੋਂ PPN2806201705ਦੋ ਮਾਸੂਮ ਦਲਿਤ ਭੈਣ ਭਰਾ ਦੀ ਬਲੀ ਦੇਣ ਦਾ ਮਾਮਲਾ ਇੱਕ ਵਾਰ ਫਿਰ ਉਦੋਂ ਭਖ਼ ਗਿਆ, ਜਦ ਪੁਲਿਸ ਪ੍ਰਸ਼ਾਸਨ ਬਠਿੰਡਾ ਨੇ ਪਾਖੰਡੀਆਂ ਦਾ ਸਾਥ ਦਿੰਦਿਆਂ ਬਲੀ ਲਈ ਜਿੰਮੇਵਾਰ ਲੱਖੀ ਚੇਲੇ ਨੂੰ ਕਲੀਨ ਚਿੱਟ ਦੇ ਮਾਮਲੇ ਦਾ ਪਤਾ ਲੱਗਣ ’ਤੇ ਐਕਸ਼ਨ ਕਮੇਟੀ ਨੇ ਦੁਬਾਰਾ ਫਿਰ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ।ਪੁਲਿਸ ਅਧਿਕਾਰੀਆਂ ਵੱਲੋਂ ਕਾਗਜ਼ੀ ਕਾਰਵਾਈ ਦਾ ਇੱਕ ਨਾਟਕ ਬਣਾ ਕੇ ਭੈਣ-ਭਰਾ ਦੀ ਬਲੀ ਲਈ ਦੋਸ਼ੀ ਤਾਂਤਰਿਕ ਨੂੰ ਬਚਾਉਣ ਦੇ ਰਸਤੇ ਬਣਾ ਕੇ ਦਿੱਤੇ।ਮਾਮਲੇ ਦਾ ਪਤਾ ਲੱਗਣ ’ਤੇ ਮਾਸੂਮ ਬੱਚਿਆਂ ਦੀ ਬਲੀ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫ਼ੂਲ, ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਜੀਵਨ ਸਿੰਘ ਗਿੱਲ ਕਲਾਂ, ਅਕਾਲੀ ਦਲ ਅਮਿ੍ਰਤਸਰ ਦੇ ਸ਼ਹਿਰੀ ਪ੍ਰਧਾਨ ਹਰਫੂਲ ਸਿੰਘ ਖਾਲਸਾ, ਐਕਸਨ ਕਮੇਟੀ ਦੇ ਆਗੂ ਬਲਜਿੰਦਰ ਕੋਟਭਾਰਾ, ਹੁਸਇੰਦਰ ਕੋਟਫ਼ੱਤਾ, ਇਕਬਾਲ ਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਜੱਗੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਲਰਾਜ ਮੌੜ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜਿਲਾ ਜਨਰਲ ਰਾਜਮਹਿੰਦਰ ਸਿੰਘ ਕੋਟਭਾਰਾ ਪਰਿਵਾਰ ਵੱਲੋਂ ਲਾਭ ਸਿੰਘ ਹਾਜ਼ਰ ਹੋਏ।
ਮੀਟਿੰਗ ਵਿੱਚ ਐਕਸਨ ਕਮੇਟੀ ਦੇ ਪਰਨਜੀਤ ਸਿੰਘ ਜੱਗੀ ਤੇ ਬਲਜਿੰਦਰ ਕੋਟਭਾਰਾ ਨੇ ਬਠਿੰਡਾ ਪੁਲਿਸ ਵੱਲੋਂ ਮਾਸੂਮ ਬੱਚਿਆਂ ਦੀ ਬਲੀ ਦੇ ਦੋਸ਼ੀ ਲੱਖੀ ਨੂੰ ਕਲੀਨ ਚਿੱਟ ਦੇ ਕੇ ਬਚਾਉਣ ਵਾਲੇ ਦਸਤਾਵੇਜ ਐਕਸਨ ਕਮੇਟੀ ਦੇ ਆਗੂਆਂ ਤੇ ਮੈਂਬਰਾਂ ਸਾਹਮਣੇ ਕਰਦਿਆ ਪੁਲਿਸ ਪ੍ਰਸ਼ਾਸਨ ਦੀ ਬੇਇਮਾਨੀ, ਘਟੀਆ ਅਣਮਨੁੱਖੀ ਕਾਰਵਾਈ ਤੇ ਵਾਅਦਾ ਖਿਲਾਫ਼ੀ ਬਾਰੇ ਚਾਨਣਾ ਪਾਇਆ।ਸੂਬਾ ਕਿਸਾਨ ਆਗੂ ਸੁਰਜੀਤ ਸਿੰਘ ਫ਼ੂਲ ਨੇ ਪੁਲਿਸ ਪ੍ਰਸ਼ਾਸਨ ਦੇ ਮੁੱਖ ਦੋਸ਼ੀ ਨੂੰ ਬਚਾਉਣ ਲਈ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਤੱਕ ਪੁਲਿਸ ਦੇ ਉੱਚ ਅਧਿਕਾਰੀ ਚੇਲੇ ਵਿਰੁੱਧ ਕਾਰਵਾਈ ਕਰਨ ਦੇ ਜਨਤਕ ਤੌਰ ’ਤੇ ਵਾਅਦੇ ਕਰਦੇ ਰਹੇ, ਪਰ ਅੰਦਰ ਖਾਤੇ ਮੁੱਖ ਦੋਸ਼ੀ ਨੂੰ ਬਚਾਉਣ ਲਈ ਸਾਜ਼ਿਸ਼ਾਂ ਦਾ ਦੌਰ ਜਾਰੀ ਰੱਖਿਆ।ਉਨਾਂ ਕਿਹਾ ਕਿ ਇਸ ਮਸਲੇ ’ਤੇ ਐਕਸ਼ਨ ਕਮੇਟੀ ਨੇ ਬਠਿੰਡਾ ਦੇ ਉੱਘੇ ਵਕੀਲ ਚਰਨ ਪਾਲ ਸਿੰਘ ਬਰਾੜ ਨਾਲ ਸਾਰੇ ਕਾਨੂੰਨੀ ਨੁਕਤੇ ਸਾਂਝੇ ਕੀਤੇ ਹਨ ਤੇ ਐਕਸ਼ਨ ਕਮੇਟੀ ਨੇ ਪੁਲਿਸ ਪ੍ਰਸਾਸਨ ਦੀ ਚਾਲ ਦਾ ਪਰਦਾਫ਼ਾਸ ਕਰਨ ਲਈ 22 ਜੁਲਾਈ ਨੂੰ ਪਿੰਡ ਕੋਟਫ਼ੱਤਾ ਵਿੱਚ ਸੂਬਾ ਹਕੂਮਤ ਤੇ ਪੁਲਿਸ ਪ੍ਰਸ਼ਾਸਨ ਦੇ ਪੁਤਲਾ ਫੂਕਣ ਅਤੇ ਫਿਰ ਥਾਣਾ ਕੋਟਫ਼ੱਤਾ ਦਾ ਘੇਰਾਓ ਕਰਨ ਦਾ ਐਲਾਨ ਕੀਤਾ।
ਐਕਸ਼ਨ ਕਮੇਟੀ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਤੇ ਸਮਾਜ ਸੇਵੀ ਲੱਖਾ ਸਧਾਣਾ, ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ, ਦਲ ਖ਼ਾਲਸਾ ਦੇ ਗੁਰਵਿੰਦਰ ਸਿੰਘ ਬਠਿੰਡਾ ਤੇ ਸੁਰਿੰਦਰ ਸਿੰਘ ਨਥਾਣਾ ਆਦਿ ਸਭ ਨੇ ਪੂਰਨ ਹਿਮਾਇਤ ਦਿੰਦਿਆ ਇਸ ਐਕਸਨ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਵਾਉਣ ਦਾ ਵਾਅਦਾ ਕੀਤਾ. ਐਕਸਨ ਕਮੇਟੀ ਨੇ ਸੂਬਾ ਹਕੂਮਤ ਤੇ ਜਿਲਾ ਪੁਲਿਸ ਪ੍ਰਸਾਸਨ ਨੂੰ ਬਲੀ ਲਈ ਮੁੱਖ ਦੋਸ਼ੀ ਲਖਵਿੰਦਰ ਲੱਖੀ ਬਾਬੇ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸਾਵਾਂ ਤੋਂ ਬਾਜ ਆਵੇ ਨਹੀਂ ਤਾਂ ਅੱਗੇ ਤਕੜੇ ਐਕਸ਼ਨ ਉਲੀਕਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply