ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਵ-ਨਿਯੁੱਕਤ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਨੂੰ ਕਾਂਗਰਸ ਵਪਾਰ ਮੰਡਲ ਵੱਲੋਂ ਸਨਮਾਨਿਤ
ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਗਿਨੀ ਭਾਟੀਆ ਨੇ ਕਿਹਾ ਕਿ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪਹਿਲਾਂ ਵੀ ਗੁਰੂਆਂ ਦੀ ਇਸ ਇਤਿਹਾਸਕ ਧਰਤੀ ਦੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਹੁਣ ਉਨਾਂ ਨੂੰ ਦੂਬਾਰਾ ਗੁਰੂ ਨਗਰੀ ਦੀ ਸੇਵਾ ਸੌਂਪੀ ਗਈ ਹੈ।ਉਨ੍ਹਾਂ ਕਿਹਾ ਕਿ ਡੀ.ਸੀ.ਪੀ ਪਵਾਰ ਦੇ ਅੰਮ੍ਰਿਤਸਰ ਆਉਣ ਨਾਲ ਲੁੱਟਾ-ਖੌਂਹਾਂ ਦੀਆਂ ਵਾਰਦਾਤਾਂ ਨੂੰ ਨੱਥ ਪਏਗੀ।ਇਸ ਮੌਕੇ ਜਨਰਲ ਸਕੱਤਰ ਸੁਨੀਲ ਵਿੱਜ ਤੇ ਸੰਜੇ ਮਹਿਰਾ ਆਦਿ ਹਾਜਰ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media