ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਓਫਬਾਰਡਰ ਪ੍ਰੋਡਕਸ਼ਨ ਵਲੋ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਪੰਜਾਬ ਦੇ ਮਸ਼ਹੂਰ
ਸੂਫੀ ਗਾਇਕ ਸਤਿੰਦਰ ਸਰਤਾਜ ਦੀ ਹਾਲੀਵੁੱਡ ਫਿਲਮ “ਦਾ ਬਲੈਕ ਪ੍ਰਿੰਸ” ਵਿੱਚ ਮੁੱਖ ਵਜੋਂ ਕੰਮ ਕਰ ਰਹੇ ਸਤਿੰਦਰ ਸਰਤਾਜ ਵਲੋਂ ਇਕ ਫਿਲਮ ਦਾ ਵੀਡੀਓ ਗੀਤ “ਵਾਰ ਹਰੀ ਸਿੰਘ ਨਲੂਆ” ਰਲੀਜ਼ ਕੀਤਾ ਗਿਆ।ਇਸ ਮਹਿਫ਼ਲ ਦੌਰਾਨ `ਦਾ ਬਲੈਕ ਪ੍ਰਿੰਸ` `ਚ ਮੁੱਖ ਤੋਰ `ਤੇ ਭੂਮਿਕਾ ਨਿਭਾਅ ਰਹੇ ਸਤਿੰਦਰ ਸਰਤਾਜ ਨੇ ਫਿਲਮ ਦੀ ਕਹਾਣੀ ਦੇ ਬਾਰੇ ਦਰਸ਼ਕਾਂ ਨੂੰ ਦੱਸਿਆ।ਇਸ ਸੰਗੀਤਮਈ ਮਹਿਫਲ ਵਿੱਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੰਜਾਬ ਪੁਲਿਸ ਦੇ ਕਮਿਸ਼ਨਰ ਐਸ. ਐਸ ਸ਼੍ਰੀਵਾਸਤਵਾ ਵਿਸ਼ੇਸ਼ ਤੋਰ `ਤੇ ਸ਼ਾਮਿਲ ਹੋਏ।
ਡਾਕਟਰ ਗੁਰਬਿਲਾਸ ਸਿੰਘ ਨੇ ਇਸ ਸਮੇਂ ਕਿਹਾ ਕਿ ਸਰਤਾਜ ਦੇ ਆਉਣ ਨਾਲ ਮਹਿਫਲ ਨੂੰ ਚਾਰ ਚੰਦ ਲੱਗ ਗਏ ਹਨ।ਉਨਾਂ ਨੇ ਇਸ ਮਹਿਫ਼ਲ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ, ਜਿੰਨਾਂ ਵਿੱਚ ਫੋਰ ਐਸ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ, ਅਸਿਸਟੈਂਟ ਸ਼ੈਸ਼ਨ ਜੱਜ ਪੁਨੀਤ ਸ਼ਰਮਾ, ਅਸਿਸਟੈਂਟ ਕਮਿਸ਼ਨਰ ਵਿਕਾਸ ਹੀਰਾ, ਅਮਿਤਾਬ ਜੈਰਥ, ਡਾਕਟਰ ਰਵਿੰਦਰ ਸਿੰਘ ਮਲਹੋਤਰਾ, ਰਵਿੰਦਰ ਸਿੰਘ ਰੋਬਿਨ, ਡਾਕਟਰ ਐਚ.ਬੀ ਸਿੰਘ ਮਿਗਲਾਨੀ, ਡਾਕਟਰ ਇੰਦਰਬੀਰ ਸਿੰਘ ਨਿੱਜਰ, ਡਾਕਟਰ ਰਾਜਬੀਰ ਸਿੰਘ, ਡਾਕਟਰ ਪ੍ਰੀਤਮ ਸਿੰਘ, ਡਾਕਟਰ ਰਾਣਾ ਰਣਜੀਤ ਸਿੰਘ, ਡਾਕਟਰ ਗੁਰਲਾਲ ਸਿੰਘ, ਡਾਕਟਰ ਅਸ਼ੀਸ਼ ਖੰਨਾ, ਡਾਕਟਰ ਬੁੱਟਰ, ਐਸ ਕੇ ਭੰਡਾਰੀ, ਸੀ.ਏ ਮਨਦੀਪ ਸਿੰਘ ਸ਼ਾਮਲ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media