Friday, October 2, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਅੰਗ੍ਰੇਜੀ ਦੀ ਵਰਕਸ਼ਾਪ ਲਾਈ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ PPN2906201714ਸੈਕੰਡਰੀ ਪਬਲਿਕ ਸਕੂਲ, ਜੀ.ਟੀ ਰੋਡ ਵਿਖੇ ਅੰਗਰੇਜੀ ਭਾਸ਼ਾ ਦੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਵਿਕਸਿਤ ਕਰਨ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿਚ ਵਿਸ਼ਵ ਪ੍ਰਸਿੱਧ ਸੰਸਥਾ ਬੀ.ਕੇ.ਐਸ.ਬੀ ਨਾਲ ਜੁੜੀ ਭਾਰਤੀ ਸੰਸਥਾ “ਸਕਿਲਜ਼ ਐਨੀਟਾਈਮ” ਤੋਂ ਸ਼੍ਰੀਮਤੀ ਰਿਤੇਸ਼ ਵਸ਼ਿਸ਼ਟ ਤੇ ਸ੍ਰੀਮਤੀ ਪੂਜਾ ਚੌਹਾਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਹਨਾਂ ਰੋਜਾਨਾ ਜੀਵਾਨ ਵਿਚ ਅੰਗਰੇਜੀ ਭਾਸ਼ਾ ਦੇ ਗਿਆਨ ਤੇ ਪ੍ਰਭਾਵਸ਼ਾਲੀ ਬੋਲਣ ਦੇ ਹੁਨਰ ਦੇ ਮਹੱਤਵ ਬਾਰੇ ਚਰਚਾ ਕੀਤੀ ਤੇ ਇਸ ਦੇ ਨਾਲ ਹੀ ਅੰਤਰ ਰਾਸ਼ਟਰੀ ਪੱਧਰ ਅਨੁਸਾਰ ਅੰਗਰੇਜੀ ਭਾਸ਼ਾ ਬੋਲਣ ਦਾ ਹੁਨਰ ਵਿਕਸਿਤ ਕਰਨ ਦੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਅੰਗਰੇਜੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਲਈ ਜਿਥੇ ਇਸ ਦੀ ਸਹੀ ਸ਼ਬਦਾਵਲੀ ਤੇ ਭਾਸ਼ਾ ਨਿਯਮਾਂ ਦਾ ਪਤਾ ਹੋਣਾ ਜਰੂਰੀ ਹੈ, ਉਥੇ ਭਾਸ਼ਾ ਦਾ ਸਹੀ ਉਚਾਰਣ ਬੁਲਾਰੇ ਦਾ ਆਤਮਵਿਸ਼ਵਾਸ ਤੇ ਅਨੁਕੂਲ ਸਿੱਖਣ ਪ੍ਰਸਥਿਤੀਆਂ ਵੀ ਬਹੁਤ ਮਹੱਤਵਪੂਰਨ ਹਨ। ਉਹਨਾਂ ਇਹਨਾਂ ਸਾਰੇ ਹੁਨਰਾਂ ਦਾ ਪ੍ਰਯੋਗੀ ਅਭਿਆਸ ਵੀ ਅਧਿਆਪਕਾਂ ਨੂੰ ਦਿੱਤਾ।
ਵਰਕਸ਼ਾਪ ਦੇ ਅੰਤ ਵਿਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਰਨਜੀਤ ਸਿੰਘ ਚੱਢਾ, ਡਾਇਰੈਕਟਰ ਐਜੂਕੇਸ਼ਨ/ਪ੍ਰਿਸੀਪਲ ਡਾ: ਧਰਮਵੀਰ ਸਿੰਘ, ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਪ੍ਰਿਸੀਪਲ ਡਾ: ਗੁਰਪ੍ਰਤਾਪ ਸਿੰਘ ਵਲੋਂ ਸਾਰੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ।ਵਰਕਸ਼ਾਪ ਵਿਚ ਸੀ.ਕੇ.ਡੀ ਸਕੂਲਾਂ ਦੇ ਪ੍ਰਿੰਸੀਪਲਾਂ , ਅਧਿਆਪਕਾਂ ਤੋਂ ਇਲਾਵਾ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply