Sunday, March 8, 2026

ਸੈਨਿਕ ਭਲਾਈ ਵਿਭਾਗ ਕਰਵਾਏਗਾ ਫੌਜੀਆਂ ਦੇ ਪਰਿਵਾਰਾਂ ਨੂੰ ਪੇਸ਼ੇਵਰ ਕੋਰਸ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸੇਵਾ ਕਰ ਰਹੇ ਤੇ ਸੇਵਾ ਮੁਕਤ ਫੌਜੀਆਂ, ਉਨ੍ਹਾਂ ਦੀ ਵਿਧਵਾਵਾਂ ਅਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੈਨਿਕ ਭਲਾਈ ਵਿਭਾਗ ਪੰਜਾਬ ਕਿੱਤਾ ਮੁੱਖੀ ਕੋਰਸ ਬਹੁਤ ਹੀ ਘੱਟ ਖਰਚੇ `ਤੇ ਕਰਵਾਏਗਾ।ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਸੇਵਾ ਮੁਕਤ ਫੌਜੀਆਂ ਨੂੰ ਮੁੜ ਰੋਜ਼ਗਾਰ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਇਹ ਕੋਰਸ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਕਚਹਿਰੀ ਰੋਡ  ਸਥਿਤ ਸੈਨਿਕ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਆਈ.ਟੀ ਵਿਖੇ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਕੰਪਲੈਕਸ ਵਿਚ ਬਣਾਈ ਗਈ ਹੈ।ਇਸ ਵਿਚ ਤਿੰਨ ਸਾਲ ਦਾ ਕੋਰਸ ਬੀ.ਐਸਸੀ ਆਈ.ਟੀ, ਇਕ ਸਾਲ ਦਾ ਕੋਰਸ ਪੀ.ਜੀ.ਡੀ.ਸੀ.ਏ, ਦੋ ਸਾਲ ਦੀ ਡਿਗਰੀ ਐਮ.ਐਸ.ਸੀ ਆਈ.ਟੀ, ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ, 4 ਮਹੀਨੇ ਦੇ ਵੈਬ ਡਿਜਾਇਨਿੰਗ ਕੋਰਸ ਅਤੇ ਤਿੰਨ ਮਹੀਨੇ ਵਿੱਚ ਸੀ, ਸੀ ++ ਐਂਡ ਜਾਵਾ ਦਾ ਕੋਰਸ ਸ਼ੁਰੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਅਤੇ ਡਿਗਰੀਆਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ।ਚਾਹਲ ਨੇ ਦੱਸਿਆ ਕਿ ਇਨ੍ਹਾਂ ਵਿੱਚ ਆਮ ਨਾਗਰਿਕਾਂ ਦੇ ਬੱਚੇ ਵੀ ਬਹੁਤ ਹੀ ਘੱਟ ਫੀਸਾਂ ਉੱਤੇ ਦਾਖ਼ਲਾ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਉਕਤ ਕੋਰਸਾਂ ਵਿਚ ਦਾਖਲੇ ਲਈ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅੰਮਿ੍ਰਤਸਰ ਅਤੇ ਫੋਨ ਨੰ: 0183-2212103, 9653875872 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply