Sunday, March 8, 2026

ਐਨ.ਡੀ.ਏ ਵਿੱਚ ਚੁਣਿਆ ਗਿਆ ਅੰਮ੍ਰਿਤਸਰ ਦਾ ਸਹਿਜ ਸ਼ਰਮਾ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਹਿਜ ਸ਼ਰਮਾ ਪੁੱਤਰ ਦਵਿੰਦਰ ਸ਼ਰਮਾ ਹੈਪੀ ਵਾਸੀ ਗਲੀ ਨੰਬਰ 6, ਹਰੀਪੁਰਾ ਨੇ ਆਪਣੀ ਮਿਹਨਤ PPN2906201716ਅਤੇ ਲਗਨ ਨਾਲ ਨੈਸ਼ਨਲ ਡਿਫੈਸ ਅਕੈਡਮੀ (ਐਨ.ਡੀ.ਏ) ਵਿਚ ਬਤੌਰ ਫਲਾਇੰਗ ਅਫਸਰ (ਪਾਇਲਟ) ਏਅਰ ਫੋਰਸ ਵਿਚ ਟੈਸਟ ਪਾਸ ਕੀਤਾ ਹੈ।ਇਥੇ ਇਹ ਦਸਣਯੋਗ ਹੈ ਕਿ ਯੂ.ਪੀ.ਐਸ.ਸੀ ਵਲੋ ਨੈਸ਼ਨਲ ਲੈਵਲ `ਤੇ 5 ਕੀਤਾ ਸੀ ਜਿਸ ਵਿਚ ਸਾਰੇ ਭਾਰਤ ਵਿਚੋ 7 ਲੱਖ ਦੇ ਕਰੀਬ ਕੈਡਿਟ ਨੇ ਭਾਗ ਲਿਆ । ਉਹਨਾਂ ਵਿਚੋ ਏਅਰ ਫੋਰਸ ਦੀਆਂ 92 ਪੋਸਟਾਂ ਅਤੇ ਆਰਮੀ ਦੀਆਂ 208 ਅਤੇ ਨੇਵਲ ਵਿੰਗ ਦੀਆਂ 55+55 ਨੇਵਲ ਅਕੈਡਮੀ ਲਗਭਗ 410 ਆਸਾਮੀਆਂ ਸਨ।92 ਪੋਸਟਾਂ ਵਿਚੋ ਸਹਿਜ ਸ਼ਰਮਾ ਦੀ ਫਲਾਇੰਗ ਅਫ਼ਸਰ (ਪਾਇਲਟ) ਏਅਰ ਫੋਰਸ ਵਿਖੇ ਐਨ.ਡੀ.ਏ ਵਿਚ ਚੋਣ ਹੋਈ ਹੈ।
ਇਸ ਉਪਲਬਧੀ `ਤੇ ਸਹਿਜ ਸ਼ਰਮਾ ਦੇ ਮਾਤਾ ਗੀਤਾ ਸ਼ਰਮਾ ਅਤੇ ਪਿਤਾ ਦਵਿੰਦਰ ਸ਼ਰਮਾ ਹੈਪੀ ਜੋ ਕਿ ਅੰਮਿ੍ਰਤਸਰ ਰੈਡ ਕਰਾਸ ਵਿਚ ਸੁਪਰਡੈਂਟ ਦੀ ਪੋਸਟ `ਤੇ ਕੰਮ ਕਰਦੇ ਹਨ ਨੇ ਦੱਸਿਆ ਕਿ ਉਹਨਾਂ ਦੇ ਦੋਵੇ ਬੇਟੇ ਬੜੇ ਮਿਹਨਤੀ ਅਤੇ ਹੋਣਹਾਰ ਹਨ। ਉਹਨਾਂ ਦਾ ਵੱਡਾ ਬੇਟਾ ਵੈਭਵ ਸ਼ਰਮਾ ਜੋ ਕਿ ਸਕਾਲਰਸ਼ਿਪ `ਤੇ ਆਸਟਰੇਲੀਆਂ ਵਿਚ ਪੜਾਈ ਕਰ ਰਿਹਾ ਹੈ ਅਤੇ ਛੋਟਾ ਬੇਟਾ ਸਹਿਜ ਸ਼ਰਮਾ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਐਨ.ਡੀ.ਏ ਦਾ ਲਿਖਤੀ ਟੈਸਟ ,ਐਸ.ਐਸ.ਬੀ ਅਤੇ ਪੀ. ਏ.ਬੀ.ਟੀ (ਪਾਇਲਟ ਬੈਟਰੀ ਅਤੇ ਐਪੀਚਿਊਟ ਟੈਸਟ) ਪਾਸ ਕਰਕੇ ਅੱਜ ਇਸ ਮੁਕਾਮ `ਤੇ ਪੁਹੁੰਚਿਆ ਹੈ।ਇਸ ਨੇ ਆਪਣੇ ਮਾਤਾ ਪਿਤਾ ਅਤੇ ਸਾਰੇ ਸ਼ਹਿਰ ਵਾਸੀਆਂ ਦਾ ਨਾਮ ਉਚਾ ਕੀਤਾ ਹੈ। ਸਾਲ 2014 ਵਿਚ ਸਹਿਜ ਸ਼ਰਮਾ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਤੋ ਆਪਣੀ ਸਕੂਲ ਦੀ ਪੜਾਈ ਪੂਰੀ ਕੀਤੀ ਅਤੇ ਇਸ ਨੇ ਆਪਣੀ ਐਨ.ਡੀ.ਏ ਦੀ ਤਿਆਰੀ ਮਹਾਰਾਜਾ ਰਣਜੀਤ ਸਿੰਘ (ਏ.ਐਫ.ਪੀ.ਆਈ) ਮੁਹਾਲੀ ਤੋ ਕੀਤੀ ਅਤੇ +2 ਸਾਲ 2016 ਵਿਚ ਸ਼ੈਮਰੋਕ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਤੋ ਪਾਸ ਕੀਤੀ ਅਤੇ ਹੁਣ ਬੀ.ਐਮ ਮੁੰਜਾਲ ਯੂਨੀਵਰਸਿਟੀ ਗੁੜਗਾਉ ਤੋ ਬੀ.ਟੈਕ ਕੰਪਿਊਟਰ ਸਾਇੰਸ ਕਰ ਰਿਹਾ ਸੀ।ਹੁਣ ਸਹਿਜ ਸ਼ਰਮਾ ਦੀ ਐਨ.ਡੀ.ਏ ਦੀ ਟਰੇਨਿੰਗ 2 ਜੁਲਾਈ 2017 ਤੋ ਪੂਨਾ ਵਿਖੇ ਸ਼ੁਰੂ ਹੋ ਰਹੀ ਹੈ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply