ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਆਰਟ ਗੈਲਰੀ ਵਿਚ ਅੱਜ 6ਵੇਂ ਸਮਰ ਆਰਟ ਕੈਂਪ ਦੀ ਸਮਾਪਤੀ ਹੋ ਗਈ, ਜਿਸ ਵਿਚ ਸਭ ਤੋਂ ਪਹਿਲਾ
ਡਾਕਟਰ ਪਰਮਿੰਦਰ ਸਿੰਘ ਗਰੋਵਰ ਜਰਨਲ਼ ਸੇਕਟਰੀ ਆਰਟ ਗੈਲਰੀ ਵਲੋਂ ਫੋਟੋਗਰਾਫੀ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਸਰਦਾਰ ਰਾਜਿੰਦਰ ਮੋਹਨ ਸਿੰਘ ਛੀਨਾ ਪ੍ਰਧਾਨ ਆਰਟ ਗੈਲਰੀ ਵਲੋਂ ਕੀਤਾ ਗਿਆ।ਇਸ ਫੋਟੋਗਰਾਫੀ ਵਿਚ ਡਾ. ਪਰਮਿੰਦਰ ਸਿੰਘ ਗਰੋਵਰ ਨੇ ਕੁਦਰਤ ਦੇ ਨਜਾਰਿਆਂ ਨੂੰ ਪੇਸ਼ ਕੀਤੀ।ਇਹਨਾਂ ਫੋਟੋਆਂ ਨੂੰ ਦੇਖ ਕੇ ਲੋਕਾਂ ਨੇ ਬਹੁਤ ਪਸੰਦ ਕੀਤਾ ਲੋਕਾ ਨੂੰ ਇਹ ਪ੍ਰਦਰਸ਼ਨੀ ਬਹੁਤ ਵਧੀਆ ਲੱਗੀ।
ਇਸ ਸਮਰ ਆਰਟ ਕੈਂਪ ਦੀ ਸਮਾਪਤੀ ਵਿਚ ਸਮਰ ਆਰਟ ਕੈਂਪ ਦੇ ਡਾਂਸ ਕਲਾਸ ਦੀ ਸਟੂਡੈਂਟਸ ਵਲੋਂ ਡਾਂਸ ਪੇਸ਼ ਕੀਤਾ ਗਿਆ ਅਤੇ ਆਰਟ ਕਲਾਸ ਦੇ ਸਟੂਡੈਂਟਾਂ ਵਲੋਂ ਆਪਣੀ ਕਲਾ ਨੂੰ ਪੇਂਟਿੰਗ ਰਾਹੀਂ ਪੇਸ਼ ਕੀਤਾ।ਇਹਨਾਂ ਸਟੂਡੈਂਟਾਂ ਵਿੱਚੋ ਕੁੱੱਝ ਸਟੂਡੈਂਟਾਂ ਦਾ ਡਾਂਸ ਏਨਾ ਵਧੀਆ ਸੀ ਕਿ ਲੋਕ ਦੇਖ ਕੇ ਦੰਗ ਰਹਿ ਗਏ। ਆਰਟ ਕਲਾਸ ਦੇ ਸਟੂਡੈਂਟਾਂ ਵਲੋਂ ਬਣਾਈਆਂ ਗਈਆਂ ਪੇਂਟਿੰਗਾਂ, ਸਕੈਚ, ਮੂਰਤੀਆਂ ਇਸ ਤਰ੍ਹਾਂ ਲੱਗਦੀਆਂ ਸਨ ਜਿਵੇ ਕਿਸੇ ਫੋਟੋਗ੍ਰਾਫਰ ਵਲੋਂ ਫੋਟੋ ਐਡਿਟ ਕੀਤੀ ਗਈ ਹੋਵੇ।ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸਟੂਡੈਟਾਂ ਦੀ ਬਹੁਤ ਤਾਰੀਫ ਕਰਦਿਆਂ ਕਿਹਾ ਕਿ ਇਹ ਸਟੂਡੈਂਟ ਆਉਣ ਵਾਲੇ ਸਮੇ ਵਿਚ ਬਹੁਤ ਵੱਡੇ ਆਰਟਿਸਟ ਬਣਨਗੇ।ਇਸ ਸਮੇਂ ਆਰਟਿਸਟ ਕੁਲਵੰਤ ਸਿੰਘ ਗਿੱਲ, ਕੇਵਲ ਸਹਿਗਲ, ਧਰਮਿੰਦਰ ਸ਼ਰਮਾ, ਓ.ਪੀ ਵਰਮਾ ਅਤੇ ਸਮਰ ਆਰਟ ਕੈਂਪ ਦੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਐਵਾਰਡ ਪ੍ਰੋਗਰਾਮ ਵਿੱਚ ਹਰ ਪ੍ਰੋਗਰਾਮ ਕਵਰ ਕਰਨ ਵਾਲੇ ਪ੍ਰੈਸ ਰਿਪੋਰਟਰਾਂ ਨੂੰ ਓਹਨਾ ਦੇ ਬਣਵਾਏ ਗਏ ਲਾਈਵ ਸਕੈਚਾਂ ਅਤੇ ਕੈਂਪ ਵਿਚ ਸਹਿਯੋਗ ਦੇਣ ਵਾਲੇ ਸਟਾਫ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media