ਰਾਜੇ ਜਿੱਤੇ-ਹਾਰੇ ਨੇ ।
ਲੋਕਾਂ ਪੱਲ਼ੇ ਲ਼ਾਰੇ ਨੇ ।
ਰੇਤਾ-ਗੱਟੂ ‘ਤਾਰੇ’ ਨੇ,
ਚੋਂਦੇ ਕੱਚੇ ਢਾਰੇ ਨੇ ।
ਢਿੱਡੀਂ ਰੋਟੀ ਪੈਂਦੀ ਨਾ,
ਪੀਂਦੇ ਪਾਣੀ ਖਾਰੇ ਨੇ ।
ਤੇਰਾਂ-ਤੇਰਾਂ ਤੋਲ਼ੇ ਨਾ,
ਸਿੱਕੇ ਖੋਟੇ ਸਾਰੇ ਨੇ ।
ਲੋਕਾਈ ਦਾ ਨਾਂ ਦੇ ਕੇ,
ਕੀਤੇ ਵੱਡੇ ਕਾਰੇ ਨੇ ।
ਗੱਦੀ ਵਾਲੇ ਗੁੰਡੇ ਨੇ,
ਲੋਕੀਂ ਜੀਂਦੇ ਮਾਰੇ ਨੇ ।
ਲੋਕੀਂ ‘ਕੱਠੇ ਹੋਏ ਤਾਂ,
ਪੈਣੇਂ ‘ਹੈਪੀ’ ਭਾਰੇ ਨੇ ।
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ. 9855207071