Sunday, May 24, 2026

ਸਿੱਖਿਆ ਸੰਸਾਰ

ਖਾਲਸਾ ਕਾਲਜ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਅਰਦਾਸ ਦਿਵਸ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਕਰਵਾਏ ਗਏ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਦੂਰਅੰਦੇਸ਼ੀ ਸਦਕਾ ਸਥਾਪਿਤ ਕੀਤੇ ਗਏ ਖਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਹਸਪਤਾਲ …

Read More »

ਰੈਡ ਆਰਟਸ ਪੰਜਾਬ ਨੇ ਖਾਲਸਾ ਕਾਲਜ ਲਾਅ `ਚ ਖੇਡਿਆ ਨਾਟਕ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਲਾਅ ਵਿਖੇ ਰੈਡ ਆਰਟਸ ਪੰਜਾਬ ਦੀ ਟੀਮ ਵੱਲੋਂ ਦੀਪ-ਜਸਦੀਪ ਦੇ ਲਿਖੇ ਨੁਕੜ ਨਾਟਕ ‘ਵੈਹਿੰਗੀ’ ਦਾ ਮੰਚਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖੇਡੇ ਨਾਟਕ ‘ਵੈੈਹਿੰਗੀ’ ਰਾਹੀਂ ਅੱਜ ਦੇ ਨੌਜਵਾਨ ਨੂੰ ਇਕ ਅਧਿਆਪਕ ਪ੍ਰਤੀ ਸਤਿਕਾਰ ਬਣਾਏ ਰੱਖਣ ਲਈ ਪ੍ਰੇਰਿਆ ਗਿਆ ਅਤੇ ਵਿਦਿਆ ਦੀ ਮਹੱਹਤਾ …

Read More »

ਖਾਲਸਾ ਕਾਲਜ ਚਵਿੰਡਾ ਦੇਵੀ `ਚ ਮਹਾਨ ਜੀਵ ਵਿਗਿਆਨੀ ਬਾਰੇ ਪ੍ਰੋਗਰਾਮ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਯੂਨਿਟ ਦੇ ਵਿਦਿਆਰਥੀਆਂ ਵੱਲੋਂ ਇੰਗਲੈਂਡ ਦੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਆਰੰਭਤਾ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਸਮੂਹ ਵਿਦਿਆਰਥੀਆਂ ਨਾਲ ਸਾਂਝਾ …

Read More »

ਖਾਲਸਾ ਅਕੈਡਮੀ ਵਿਖੇ ਸਲਾਨਾ ਧਾਰਮਿਕ ਸਮਾਗਮ ਦਾ ਆਯੋਜਨ

ਚੌਂਕ ਮਹਿਤਾ, 16 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੀ ਰਹਿਨੁਮਾਈ ਹੇਠ ਚੱਲ ਰਹੇ ਸਥਾਨਕ ਨਾਮਵਰ ਵਿੱਦਿਅਕ ਆਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਵਿਖੇ ਸਲਾਨਾ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੌਰਾਨ ਸਭਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਵਿਦਿਆਰਥੀਆਂ ਦੁਆਰਾ ਬਸੰਤ ਰਾਗ ‘ਚ ਬਹੁਤ ਹੀ ਰਸ ਭਿੰਨਾਂ ਸ਼ਬਦ ਕੀਰਤਨ …

Read More »

ਮਹਿਤਾ ਵਿਖੇ ਬ੍ਰਿਜ ਆਫ ਹੋਪ ਸੰਸਥਾ ਨੇ ਬੱਚਿਆਂ ਨੂੰ ਵੰਡੇ ਬੂਟ

ਚੌਂਕ ਮਹਿਤਾ, 16 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਦੇ ਨੈਸ਼ਨਲ ਸਰਪ੍ਰਸਤ ਜਥੇ. ਹਰਭਜਨ ਸਿੰਘ ਉਦੋਕੇ ਤੇ ਨੈਸ਼ਨਲ ਪ੍ਰਧਾਨ ਆਸਾ ਸਿੰਘ ਤਲਵੰਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਸੀਨੀਅਰ ਮੀਤ ਪ੍ਰਧਾਨ (ਪੰਜਾਬ) ਕਰਮਜੀਤ ਸਿੰਘ ਲਾਲੀ ਵੱਲੋਂ ਬਲੀਵਰਜ਼ ਇਸਟਨ ਚਰਚ ਆਫ ਡਾਇਊਸਿਸ ਅੰਮ੍ਰਿਤਸਰ ਦੇ ਸਥਾਨਕ ਪ੍ਰੋਜੈਕਟ ਸੈਂਟਰ ਬ੍ਰਿਜ ਆਫ ਹੋਪ ਵਿਖੇ 100 ਦੇ ਕਰੀਬ ਬੱਚਿਆਂ …

Read More »

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਗੋਲਡਨ ਜੁਬਲੀ ਸਮਾਗਮ ਅੱਜ

ਬਠਿੰਡਾ, 16 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵਲੋਂ ਗੋਲਡਨ ਜੁਬਲੀ (50ਵੀਂ ਵਰ੍ਹੇ ਗੰਢ (1967 ਤੋਂ 2017) ਅੱਜ ਸ਼ਾਮ 6.00 ਵਜੇ ਮਨਾਈ ਜਾ ਰਹੀ ਹੈ।ਇਸ ਸਮਾਗਮ ਵਿੱਚ ਵਿੱਤ ਮੰੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਅਤੇ ਮੈਡਮ ਵੀਨੂ ਬਾਦਲ ਵਿਸ਼ੇਸ਼ ਮਹਿਮਾਨ ਵਜੋਂ ਪਹੰੁਚ ਰਹੇ ਹਨ।ਇਸ ਸਬੰਧ ਵਿੱਚ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ …

Read More »

ਕਵੀ ਮੰਗਾ ਬਾਸੀ ਖੋਜ ਵਿਦਿਆਰਥੀਆਂ ਦੇ ਰੂਬਰੂ

ਬਾਸੀ ਨੇ ਪਰਵਾਸ ਅਨੁਭਵ ਦੇ ਨਵੇਂ ਪਰਿਪੇਖਾਂ ਨੂੰ ਉਭਾਰਿਆ – ਡਾ. ਭਾਟੀਆ ਅੰਮ੍ਰਿਤਸਰ 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਪਰਵਾਸੀ ਪੰਜਾਬੀ ਕਵੀ ਮੰਗਾ ਬਾਸੀ ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ।ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਮਹਿਮਾਨਾਂ …

Read More »

ਵਿਦਿਆਰਥਣਾਂ ਵਲੋਂ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਦਾ ਦੌਰਾ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਦਿਆਰਥਣਾਂ ਨੂੰ ਸਿਰਫ਼ ਪੜ੍ਹਾਉਣਾ ਹੀ ਲਾਜ਼ਮੀ ਨਹੀਂ ਹੈ, ਸਗੋਂ ਸਬੰਧਿਤ ਇਤਿਹਾਸ, ਸੱਭਿਆਚਾਰ ਅਤੇ ਦੇਸ਼, ਕੌਮ ਲਈ ਜਾਨਾਂ ਵਾਰਨ ਵਾਲੇ ਸੂਰਮੇ ਅਤੇ ਯੋਧਿਆਂ ਦੀਆਂ ਬਣਾਈਆਂ ਗਈਆਂ ਯਾਦਗਾਰ ’ਤੇ ਲਿਜਾ ਕੇ ਉਨ੍ਹਾਂ ਨੂੰ ਉਥੇ ਜਾਣੂ ਕਰਵਾਉਣਾ ਵੀ ਅਤਿ ਜਰੂਰੀ ਹੈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿਦਿਆਰਥੀਆਂ ਨੂੰ ਪੂਰਨ ਤੌਰ ’ਤੇ ਹਰੇਕ ਪੱਖੋਂ ਮਜ਼ਬੂਤ …

Read More »

‘ਆਸਥਾ ਥੈਰਾਪਿਓਟਿਕ ਇੰਟਰਵੈਨਸ਼ਨ’ ਲਈ ਚੁਣੇ ਗਏ ਖ਼ਾਲਸਾ ਕਾਲਜ ਦੇ 5 ਵਿਦਿਆਰਥੀ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ ਕਰਵਾਈ ਗਈ ਪਲੇਸਮੈਂਟ ਡਰਾਇਵ ’ਚ ਫ਼ਿਜੀਓਥਰੈਪੀ ਵਿਭਾਗ ਦੇ 5 ਵਿਦਿਆਰਥੀ ਆਸਥਾ ਥੈਰਾਪਿਓਟਿਕ ਇੰਟਰਵੈਸ਼ੰਨ ’ਚ ਚੁਣੇ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਰਗੀ ਨਾਮੀ ਕੰਪਨੀ ’ਚ ਸਾਡੇ ਵਿਦਿਆਰਥੀਆਂ ਦਾ ਚੁਣੇ ਜਾਣਾ ਬੜ੍ਹੀ ਮਾਣ …

Read More »