ਗੈਲਰੀ ਹਿਸਟਰੀ-ਡਰੀਮ ਦੇ ਉਦਘਾਟਨ ਦੇ ਨਾਲ ਹੀ ਚੱਲੀ ਵੱਖ-ਵੱਖ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾ ਗੈਲਰੀ ਹਿਸਟਰੀ-ਡਰੀਮ ਦੇ ਉਦਘਾਟਨ ਦੇ ਨਾਲ ਹੀ ਪਹਿਲੇ 10 ਦਿਨ ਚੱਲੀ ਵੱਖ-ਵੱਖ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਦੇ ਆਖਰੀ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਡਾ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜਾਈ ਦੇ ਨਾਲ ਨਾਲ ਕਲਾ ਦੇ ਖੇਤਰ ਵਿਚ ਵੀ ਅੱਗੇ ਆਉਣ।ਇਸੇ ਮਕਸਦ ਤਹਿਤ ਹੀ ਯੂਨੀਵਰਸਿਟੀ ਦੇ ਵਿਚ ‘ਦਾ ਗੈਲਰੀ ਹਿਸਟਰੀ-ਡਰੀਮ’ ਭਾਈ ਗੁਰਦਾਸ ਲਾਇਬ੍ਰੇਰੀ ਦੀ ਹੇਠਲੀ ਬਿਲਡਿੰਗ ਵਿਚ ਸਥਾਪਿਤ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਚਿਰ ਤੱਕ ਵਿਦਿਆਰਥੀਆਂ ਦੀ ਅੰਦਰਲੀ ਕਲਾਂ ਪ੍ਰਤਿਭਾ ਨੂੰ ਉਭਾਰਨ ਲਈ ਇਕ ਚੰਗਾ ਮਾਹੋਲ ਪੈਦਾ ਕਰਕੇ ਨਹੀਂ ਦਿੱਤਾ ਜਾ ਸਕਦਾ ਹੈ।ਉਨ੍ਹਾਂ ਚਿਰ ਤੱਕ ਉਹ ਪੜਾਈ ਤੋਂ ਇਲਾਵਾ ਵੀ ਹੋਰ ਖੇਤਰ ਦੇ ਵਿਚ ਮੱਲਾਂ ਨਹੀਂ ਮਾਰ ਸਕਦੇ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਕ ਪਲੇਟਫਾਰਮ ਦੇਣ ਦੇ ਮਕਸਦ ਨਾਲ ਹੀ ਆਰਟ ਗੈਲਰੀ ਸਥਾਪਿਤ ਕੀਤੀ ਹੈ।ਜਿਸ ਦੇ ਵਿਚ ਲਗਾਤਾਰ ਹੀ ਪ੍ਰਦਰਸ਼ਨੀਆਂ ਜਾਰੀ ਰਹਿਣਗੀਆਂ।ਉਨ੍ਹਾਂ ਨੇ ਕਿਹਾ ਕਿ ਨਵੇਂ ਵਿਦਿਅਕ ਸੈਸ਼ਨ ਦੇ ਸ਼ੁਰੂਆਤ ਵਿਚ ਹੀ ਫੋਟੋਗ੍ਰਾਫੀ ਦੀ ਇਕ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇਸ ਗੈਲਰੀ ਨੂੰ ਲੈ ਕੇ ਵਿਦਿਆਰਥੀਆਂ ਤੋਂ ਇਲਾਵਾ ਕਲਾਕਾਰਾਂ ਅਤੇ ਅਧਿਆਪਕਾਂ ਨੇ ਵੀ ਆਪਣੀ ਡੂੰਘੀ ਦਿਲਚਸਪੀ ਦਿਖਾਈ ਹੈ।ਉਨ੍ਹਾਂ ਨੇ ਵਿਦਿਆਰਥੀ ਕਲਾਕਾਰਾਂ ਨੂੰ ਆਪਣੀ ਕਲਾਂ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੋ ਸਭ ਤੋਂ ਪ੍ਰਭਾਵਸ਼ਾਲੀ ਪੇਟਿੰਗ ਹੋਣਗੀਆਂ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਮੁੱਖ ਦਫਤਰਾਂ ਦੇ ਅੰਦਰ ਅਤੇ ਸਜਾਵਟ ਦੇ ਤੌਰ ’ਤੇ ਲਗਾਇਆ ਜਾਵੇਗਾ।
ਉਸ ਤੋਂ ਪ੍ਰਭਾਵਿਤ ਹੋ ਕੇ ਇਸ ਗੈਲਰੀ ਵਿਚ ਲਗਾਤਾਰ ਵੱਖ-ਵੱਖ ਵਿਸ਼ਿਆਂ ’ਤੇ ਪ੍ਰਦਰਸ਼ਨੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਨੇ ਇਸ ਮੌਕੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਵਿਚ ਡੂੰਘੀ ਦਿਲਚਸਪੀ ਜਗਾਉਣ ਲਈ ਉਨ੍ਹਾਂ ਦਾ ਧੰਨਵਾਦ।ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਇਸ ਮੌਕੇ ਜੇਤੂਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ।
ਇਸ ਮੌਕੇ ਉਨ੍ਹਾਂ ਦੇ ਨਾਲ ਰਜਿਸਟਰਾਰ ਡਾ. ਕਰਨਦੀਪ ਸਿੰਘ ਕਾਹਲੋਂ ਅਤੇ ਡੀਨ ਵਿਦਿਆਰਥੀ ਭਲਾਈ, ਐਸ.ਐਸ.ਬਹਿਲ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜ਼ਰ ਸਨ।ਐਸ.ਐਸ ਬਹਿਲ ਨੇ ਪ੍ਰਦਰਸ਼ਨੀ ਵਿਚ ਲਗਾਈਆਂ ਗਈਆਂ ਵੱਖ-ਵੱਖ ਕਲਾਕ੍ਰਿਤਾਂ ਅਤੇ ਜੇਤੂਆਂ ਦੇ ਨਾਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਐਕਸਪਰੈਸ਼ਨ ਪ੍ਰਦਰਸ਼ਨੀ ਨੂੰ ਵੱਖ ਵੱਖ ਵਰਗਾਂ ਵਿੱਚ ਵੰਡਿਆ ਗਿਆ ਸੀ ਜਿਵੇਂ ਪੋਰਟਰੇਟ, ਲੈਂਡਸਕੇਪ, ਕੰਪੋਜੀਸ਼ਨ, ਮਿਨੀਟੇਅਰ, ਕੋਲਾਜ ਅਤੇ ਰਚਨਾਤਮਕਤਾ, ਡਰਾਇੰਗ, ਕੈਲੀਗ੍ਰਾਫੀ. ਪੋਰਟਰੇਟ ਆਦਿ ਜਿਸ ਦੇ ਵਿਚ ਬਾਲਦੀਪ, ਅਰਸ਼ਿਆ ਸਹਾਨੀ, ਸਿਮਰਨ, ਸੁਪਿ੍ਰਆ, ਹੂੰਨਰ ਅਰੋੜਾ, ਸਿਮਰਨ, ਸਿਮਰਜੋਤ ਸਿੰਘ, ਈਸ਼ਾ ਸੋਨੀ, ਅਰਸ਼ਪ੍ਰੀਤ ਕੌਰ, ਪਲਕ, ਦੀਪਿੰਦਰ ਕੌਰ ਜੇਤੂ ਰਹੇ ਜਿਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …