Wednesday, November 25, 2026

ਪੰਜਾਬੀ

ਪੁਲਿਸ ਸਾਂਝ ਕੇਂਦਰ ਅੰਮ੍ਰਿਤਸਰ ਪੂਰਬੀ ਨੇ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਰੈਲੀ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਕਮਿਸ਼ਨਰ ਪੁਲਿਸ ਅਤੇ ਜਿਲਾ ਕਮਿਊਨਿਟੀ ਅਫਸਰ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ਾਂ `ਤੇ ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਇੰਸਪੈਕਟਰ ਪ੍ਰਸ਼ੋਤਮ ਸਿੰਘ, ਏ.ਐਸ.ਆਈ ਸੁਭਾਸ਼ ਚੰਦਰ. ਐਚ.ਸੀ ਨਵਦੀਪ ਸਿੰਘ, ਮਹਿਲਾ ਸਿਪਾਹੀ ਰਮਨਦੀਪ ਕੌਰ, ਐਚ.ਸੀ ਜਸਵੰਤ ਸਿੰਘ, ਸਮੂਹ ਸਟਾਫ ਸਾਂਝ ਕੇਂਦਰ ਵਲੋਂ ਸਾਂਝ ਕੇਂਦਰ ਪੂਰਬੀ ਕਮੇਟੀ ਮੈਂਬਰ ਨਿਰਮਲ ਸਿੰਘ, ਪ੍ਰੇਮ ਨਾਥ, …

Read More »

ਵਿਧਾਇਕ ਅਮਿਤ ਵਿੱਜ ਨੇ ਪਿੰਡ ਢਾਕੀ ਸੈਦਾਂ `ਚ ਵਾਟਰ ਸਪਲਾਈ ਦੇ ਕੰਮਾਂ ਦਾ ਕੀਤਾ ਸ਼ੁਭ ਆਰੰਭ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਢਾਕੀ ਸੈਦਾ ਪਿੰਡ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਸਮੱਸਿਆ ਹੱਲ ਕਰ ਦਿੱਤੀ ਗਈ ਹੈ ਅਤੇ ਨਵੀਂ ਵਾਟਰ ਸਪਲਾਈ ਦਾ ਕੰਮ ਕਰਦਿਆਂ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।ਇਹ ਪ੍ਰਗਟਾਵਾ ਵਿਧਾਇਕ ਪਠਾਨਕੋਟ ਅਮਿਤ ਵਿੱਜ ਨੇ ਪਿੰਡ ਢਾਕੀ ਸੈਦਾਂ ਵਿਖੇ ਵਾਟਰ ਸਪਲਾਈ ਦੇ ਕਾਰਜ ਦਾ ਸ਼ੁਭ ਆਰੰਭ ਕਰਦਿਆਂ ਕੀਤਾ।ਉਨ੍ਹਾਂ ਦੱਸਿਆ …

Read More »

ਰਿਜਨਲ ਟਰਾਂਸਪੋਰਟ ਅਥਾਰਟੀ ਵਲੋਂ ਲਗਾਇਆ ਗਿਆ ਮੁਫਤ ਪ੍ਰਦੂਸ਼ਣ ਚੈਕਅੱਪ ਕੈਂਪ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਪੂਰੀ ਤਰ੍ਹਾ ਨਾਲ ਤੰਦਰੁਸਤ ਬਣਾਇਆ ਜਾ ਸਕੇ।ਇਸ ਅਧੀਨ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਵਲੋਂ ਮਲਿਕਪੁਰ ਪਠਾਨਕੋਟ ਚੋਕ ਵਿੱਚ ਇਕ ਮੁਫਤ ਪ੍ਰਦੂਸ਼ਣ ਚੈਕਅੱਪ ਕੈਂਪ ਬਲਦੇਵ ਰੰਧਾਵਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ …

Read More »

ਸ਼ਾਨਦਾਰ ਪ੍ਰਾਪਤੀਆਂ ਸਦਕਾ ਪਠਾਨਕੋਟ ਨੂੰ ਮਿਲਿਆ ਵਿਸ਼ੇਸ਼ ਗੋਲਡ ਐਵਾਰਡ ਆਫ ਮੈਰਿਟ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪ੍ਰਸ਼ਾਸਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਸਿੱਖਿਆ ਵਿਭਾਗ ਵਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਨਾਮਜ਼ਦ ਹੋਏ ਸਨ, ਸਾਰੇ ਪ੍ਰੋਜੈਕਟਾਂ ਨੂੰ 8 ਐਵਾਰਡ ਆਫ ਮੈਰਿਟ ਮਿਲੇ ਹਨ।ਜਿਸ ਨਾਲ ਜ਼ਿਲਾ ਪਠਾਨਕੋਟ ਦਾ ਨਾਮ ਉਚਾ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ …

Read More »

ਸਬ ਜੇਲ ਪਠਾਨਕੋਟ `ਚ ਕੈਦੀਆਂ ਤੇ ਹਵਾਲਾਤੀਆਂ ਲਈ ਦੋ ਦਿਨਾਂ ਯੋਗਾ ਕੈਂਪ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜੂਨ ਮਹੀਨੇ ਦੋਰਾਨ ਸ਼ੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜਿਲ੍ਹਾ ਪਠਾਨਕੋਟ ਦੇ ਹਰੇਕ ਸਰਕਾਰੀ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਇਸ ਲੜ੍ਹੀ ਅਧੀਨ ਜਿਲ੍ਹਾ ਆਯੂਰਵੈਦਿਕ ਵਿਭਾਗ ਪਠਾਨਕੋਟ ਵੱਲੋਂ ਸਬ ਜੇਲ ਪਠਾਨਕੋਟ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਦੋ ਦਿਨਾਂ ਇਕ ਵਿਸ਼ੇਸ ਯੋਗਾ ਕੈਂਪ ਲਗਾਇਆ ਗਿਆ।ਯੋਗ ਕੈਂਪ ਵਿੱਚ ਬਲਵਿੰਦਰ …

Read More »

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਦਸਤ ਸਬੰਧੀ ਜਾਗਰੂਕਤਾ ਕੈਂਪ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਾ: ਜਸਪਾਲ ਕੌਰ ਭਿੰਡਰ ਐਸ.ਐਮ.ਓ ਸੀ.ਐਚ.ਸੀ ਬੁੰਗਲ ਬਧਾਣੀ ਵਿਖੇ ਬੱਚਿਆਂ ਦੇ ਦਸਤ ਰੋਗਾਂ ਸੰਬਧੀ ਜਾਗਰੂਕਤਾਂ ਕੈਂਪ ਦਾ ਆਯੋਜਨ ਕੀਤਾ ਗਿਆ।ਡਾ: ਜ਼ਸਪਾਲ ਕੌਰ ਭਿੰਡਰ ਨੇ ਦਸਤ ਰੋਗ ਦੀ ਪਹਿਚਾਣ ਦੱਸਦੇ ਹੋਏ ਕਿਹਾ ਕਿ ਜੇ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ …

Read More »

ਈ.ਪੀ.ਐਫ.ਓ ਭਵਨ ਵਿਖੇ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਲਾਏ ਪੌਦੇ

ਜਲੰਧਰ, 23 ਜੂਨ (ਪੰਜਾਬ ਪੋਸਟ ਬਿਊਰੋ) – ਜਲੰਧਰ ਵਿਖੇ ਈ.ਪੀ.ਐਫ.ਓ ਦੇ ਨਵੇਂ ਖੇਤਰੀ ਦਫ਼ਤਰ ਭਵਨ ਦੇ ਉਦਘਾਟਨ ਉਪਰੰਤ ਪੌਦੇ ਲਗਾਉਨਦੇ ਹੋਏ  ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ, ਉਨਾਂ ਦੇ ਨਾਲ ਹਨ ਕੇਂਦਰੀ ਸੋਸ਼ਲ਼ ਜਸਟਿਸ ਤੇ ਰੁਜਗਾਰ ਰਾਜ ਮੰਤਰੀ ਵਿਜੇ ਸਾਂਪਲਾ, ਮੈਂਬਰ ਰਾਜ ਸਭਾ ਸ਼ਵੇਤ ਮਲਿਕ ਤੇ ਹੋਰ। 

Read More »

ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਜਲੰਧਰ ਵਿੱਚ ਈ.ਪੀ.ਐਫ.ਓ ਭਵਨ ਦਾ ਕੀਤਾ ਉਦਘਾਟਨ

ਜਲੰਧਰ, 23 ਜੂਨ (ਪੰਜਾਬ ਪੋਸਟ ਬਿਊਰੋ) – ਈ.ਪੀ.ਐਫ.ਓ ਜਲੰਧਰ ਦੇ ਨਵੇਂ ਖੇਤਰੀ ਦਫ਼ਤਰ ਭਵਨ ਦੇ ਉਦਘਾਟਨ ਕਰਦੇ ਹੋਏ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ, ਉਨਾਂ ਦੇ ਨਾਲ ਹਨ ਕੇਂਦਰੀ ਸੋਸ਼ਲ਼ ਜਸਟਿਸ ਤੇ ਰੁਜਗਾਰ ਰਾਜ ਮੰਤਰੀ ਵਿਜੇ ਸਾਂਪਲਾ, ਮੈਂਬਰ ਰਾਜ ਸਭਾ ਸ਼ਵੇਤ ਮਲਿਕ ਤੇ ਹੋਰ। 

Read More »

ਗ਼ੈਰ ਕਾਨੂੰਨੀ ਪਰਵਾਸ ਦੇ ਧੰਦੇ ਨੂੰ ਬੰਦ ਕਰਵਾਉਣ `ਚ ਫੇਲ ਹੋਈ ਪੰਜਾਬ ਸਰਕਾਰ – ਚਾਹਲ

ਜਲੰਧਰ, 23 ਜੂਨ (ਪੰਜਾਬ ਪੋਸਟ ਬਿਊਰੋ) – ਨਾਰਥ ਅਮਰੀਕਨ ਪੰਜਾਬ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਪੰਜਾਬ ਤੋਂ ਗ਼ੈਰਕਾਨੂੰਨੀ ਮਨੁੱਖੀ ਸਮਗਲਿੰਗ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।ਉਨਾਂ ਕਿਹਾ ਕਿ ਦੇਸ਼ ਦੀਆਂ ਕਾਨੂੰਨੀ ਏਜੰਸੀਆਂ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੁੰਦੀਆਂ।ਇਨ੍ਹਾਂ ਪੰਜ ਸਾਲਾਂ ‘ਚ ਮੈਕਸੀਕੋ ਬਾਰਡਰ ਪਾਰ ਕਰਦੇ ਸਮੇਂ ਗ੍ਰਿਫ਼ਤਾਰ ਕੀਤੇ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਕਰਵਾਇਆ ਯੋਗਾ ਪ੍ਰੋਗਰਾਮ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੌਗਾ ਦਿਵਸ ਮੌਕੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਯੌਗਾ ਪ੍ਰੌਗਰਾਮ ਕਰਵਾਇਆ ਗਿਆ।ਜਿਸ ਵਿੱਚ 500 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਮੇਂ ਸਕੂਲ ਦੇ ਯੋਗਾ ਅਧਿਆਪਕ ਅਜੇ ਸ਼ਰਮਾ ਨੇ ਅਲੱਗ ਅਲ਼ੱਗ ਤਰਾਂ ਦੇ ਯੋਗਾ ਆਸਨ ਕਰਵਾਏ, ਜਿੰਨਾਂ ਵਿੱਚ ਅਧਵਾਸਨ, ਅਗਨੀਸਤੰਭ ਆਸਨ, ਵਜਰ …

Read More »