ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਢਾਕੀ ਸੈਦਾ ਪਿੰਡ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਸਮੱਸਿਆ ਹੱਲ ਕਰ ਦਿੱਤੀ ਗਈ ਹੈ ਅਤੇ ਨਵੀਂ ਵਾਟਰ ਸਪਲਾਈ ਦਾ ਕੰਮ ਕਰਦਿਆਂ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।ਇਹ ਪ੍ਰਗਟਾਵਾ ਵਿਧਾਇਕ ਪਠਾਨਕੋਟ ਅਮਿਤ ਵਿੱਜ ਨੇ ਪਿੰਡ ਢਾਕੀ ਸੈਦਾਂ ਵਿਖੇ ਵਾਟਰ ਸਪਲਾਈ ਦੇ ਕਾਰਜ ਦਾ ਸ਼ੁਭ ਆਰੰਭ ਕਰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਪਿੰਡ ਢਾਕੀ ਸੈਦਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਸੀ ਅਤੇ ਇਸ ਵਾਟਰ ਸਪਲਾਈ ਦੇ ਨਿਰਮਾਣ ਹੋਣ ਨਾਲ ਪਿੰਡ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਅਮਿਤ ਵਿੱਜ ਨੇ ਦੱਸਿਆ ਕਿ ਕਰੀਬ 73.12 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਢਾਕੀ ਸੈਦਾਂ ਵਿਖੇ ਨਵੀਂ ਵਾਟਰ ਸਪਲਾਈ ਲਗਾਈ ਜਾ ਰਹੀ ਹੈ ਇਸ ਤੋਂ ਪਹਿਲਾਂ ਇਸ ਪਿੰਡ ਦੇ ਲੋਕਾਂ ਨੂੰ ਪਿੰਡ ਚੱਕ ਚਿਮਨਾ ਵਿਖੇ ਲਗਾਈ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ।ਜਿਸ ਨਾਲ ਲੋਕਾਂ ਤੱਕ ਪੂਰਾ ਪਾਣੀ ਨਹੀਂ ਪਹੁੰਚ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਕਰੀਬ 222 ਘਰ ਹਨ, ਜਿਨ੍ਹਾਂ ਦੀ ਰੋਜਾਨਾਂ ਦੀ ਪਾਣੀ ਦੀ ਜਰੂਰਤ ਪੂਰੀ ਨਹੀਂ ਹੋ ਰਹੀ।ਉਨ੍ਹਾਂ ਦੱਸਿਆ ਕਿ ਢਾਕੀ ਸੈਦਾਂ ਵਿੱਚ ਨਵਾਂ ਟਿਊਬਵੈਲ, ਨਵੀਂ ਪਾਈਪ ਲਾਈਨ, ਪੰਪ ਚੈਂਬਰ ਅਤੇ ਸਾਰੇ ਪਿੰਡ ਵਿੱਚ ਪਾਣੀ ਦੇ ਨਵੇਂ ਕੁਨੈਕਸ਼ਨ ਲਗਾਏ ਜਾ ਰਹੇ ਹਨ।
ਉਨ੍ਹਾਂ ਢਾਕੀ ਸੈਦਾਂ ਵਿਖੇ ਲਗਾਈ ਜਾ ਰਹੀ ਵਾਟਰ ਸਪਾਲਾਈ ਸਕੀਮ ਦੇ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਗੁਰਦਾਸਪੁਰ ਪਠਾਨਕੋਟ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਵਿੱਚ ਵੀ ਆਪਣਾ ਸਹਿਯੋਗ ਦੇ ਕੇ ਆਪਣੇ ਆਲੇ-ਦੁਆਲੇ ਨੂੰ ਵੀ ਸਾਫ ਸੁਥਰਾ ਰੱਖੀਏ।
Punjab Post Daily Online Newspaper & Print Media