ਕਿਹਾ, ਬਿਨਾਂ ਦਬਾਓ ਬੋਲੀ ਸਿਰੇ ਚੜਾਉਣ ਲਈ ਦਲੇਰੀ ਤੋਂ ਕੰਮ ਲੈਣ ਬੀ.ਡੀ.ਪੀ.ਓ ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ `ਚ ਹੋਈ। ਜਿਸ ਵਿੱਚ 8 ਜਨਵਰੀ ਨਿਸਚਿਤ ਕੀਤੀ ਗਈ ਸਮਰਾਲਾ ਚੌਂਕ ਦੇ ਨਜ਼ਦੀਕ ਸਾਈਕਲ ਸਟੈਂਡ ਦੀ ਬੋਲੀ ਸਬੰਧੀ ਚਰਚਾ ਕੀਤੀ ਗਈ।ਉਨਾਂ ਉਮੀਦ ਪ੍ਰਗਟ ਕੀਤੀ …
Read More »ਪੰਜਾਬੀ
ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਨੂੰ ਸਮਰਾਟ ਸਿਟੀ ਲਈ 500 ਕਰੋੜ ਜਾਰੀ
ਅੰਮ੍ਰਿਤਸਰ `ਚ 5 ਨਵੇ ਪੁੱਲ ਤੇ 34 ਏਕੜ `ਚ ਬਣੇਗਾ ਸਪੋਰਟਸ ਪਾਰਕ – ਸਿੱਧੂ ਅੰਮਿ੍ਤਸਰ, 6 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਰਿਹਾਇਸ਼ `ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਦਰ ਵਲੋਂ 500 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ, …
Read More »ਪ੍ਰਧਾਨ ਲੌਂਗੋਵਾਲ ਵਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨਾਲ ਮੁਲਾਕਾਤ
ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀਆਂ ਵਿਚਾਰਾਂ ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਨਤਮਸਤਕ ਹੋਣ ਪਹੁੰਚੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਤਖਤ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਇਹ ਸਨਮਾਨ ਜਿਸ ਵਿਚ ਦਸਤਾਰ, ਚੋਲਾ, ਕਮਰਕੱਸਾ, ਸਿਰੋਪਾਓ ਅਤੇ ਸ੍ਰੀ ਸਾਹਿਬ …
Read More »ਧੂਰੀ-ਬਰਨਾਲਾ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਨੇ ਲਾਇਆ ਧਰਨਾ
ਧੂਰੀ, 6 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ-ਬਰਨਾਲਾ ਸੜਕ ਦੀ ਖਸਤਾ ਹਾਲਤ ਤੋਂ ਭੜਕੇ ਇਲਾਕਾ ਵਾਸੀਆਂ ਨੇ ਲੋਕ ਸੰਘਰਸ਼ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਕੱਕੜਵਾਲ ਚੌਕ `ਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ।ਇਸ ਸੜਕ ਦੀ ਉਸਾਰੀ ਲਈ ਕਈ ਵਾਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਇਸ ਦੀ ਸਾਰ ਨਾ ਲੈਣ ਤੋਂ ਨਾਰਾਜ਼ …
Read More »ਕਾਰ ਵਲੋਂ ਟੱਕਰ ਮਾਰਨ ਕਾਰਨ ਹੌਲਦਾਰ ਦੀ ਮੌਤ
ਧੂਰੀ, 6 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਓਵਰਬ੍ਰਿਜ ਕੋਲ ਇਕ ਮੋਟਰਸਾਈਕਲ ਸਵਾਰ ਹੌਲਦਾਰ ਦੀ ਕਾਰ ਦੀ ਟੱਕਰ `ਚ ਮੌਤ ਹੋ ਗਈ।ਪੁਲਿਸ ਦੀ ਜਾਣਕਾਰੀ ਅਨੁਸਾਰ ਸਪੈਸ਼ਲ ਬ੍ਰਾਂਚ ਦਾ ਹੌਲਦਾਰ ਬਲਵਿੰਦਰ ਸਿੰਘ ਧੂਰੀ ਰੋਡ `ਤੇ ਢਾਬੇ ਤੋਂ ਖਾਣਾ ਖਾ ਕੇ ਆਪਣੇ ਮੋਟਰਸਾਈਕਲ `ਤੇ ਓਵਰਬ੍ਰਿਜ ਵੱਲ ਆ ਰਿਹਾ ਸੀ ਕਿ ਪਿਛਿਓਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ …
Read More »ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀ ਸੁਖਚੈਨ ਸਿੰਘ ਦਾ ਦਸਤਾਰ ਮੁਕਾਬਲੇ `ਚ ਪਹਿਲਾ ਅਸਥਾਨ
ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀ ਪਿੰਡ ਘਲੋਟੀ ਵਿਖੇ ਹੋਏ ਦਸਤਾਰ ਮੁਕਾਬਲੇ ਵਿੱਚ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਸੁਖਚੈਨ ਸਿੰਘ ਪਿਤਾ ਜਸਵਿੰਦਰ ਸਿੰਘ ਪਿੰਡ ਧਨੋਂ ਨੇ ਸੀਨੀਅਰ ਜੇਤੂ ਬੱਚਿਆਂ ਦੇ ਦਸਤਾਰ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ ਐਲ.ਈ.ਡੀ ਜਿੱਤੀ।ਸਕੂਲ ਪਹੁੰਚਣ `ਤੇ ਸਮੂਹ ਸਟਾਫ ਵਲੋਂ ਬੱਚੇ ਦਾ ਭਰਵਾਂ ਸਵਾਗਤ ਕੀਤਾ ਗਿਆ।ਸਕੂਲ ਦੇ ਚੇਅਰਮੈਨ …
Read More »ਲੇਖਕ ਤਰਸੇਮ ਮਹਿਤੋ ਦਾ ‘ਐਵਾਰਡ ਆਫ਼ ਹੁਨਰ’ ਨਾਲ ਸਨਮਾਨ
ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ (ਪੰਜਾਬ) ਜ਼ਿਲ੍ਹਾ ਸੰਗਰੂਰ ਵੱਲੋਂ ਕਰਵਾਏ ਗਏ ਨਵੇਂ ਸਾਲ ਤੇ ਵਿਸੇਸ਼ ਪ੍ਰੋਗਰਾਮ ‘ਨਿਊ ਯੀਅਰ 2018 ਵੈਲਕਮ ਪਾਰਟੀ’ ਤੇ ਉਘੇ ਸਿਰਮੌਰ ਪੰਜਾਬੀ ਲੇਖਕ ਅਤੇ ਗੀਤਕਾਰ ‘ਡਾ. ਤਰਸੇਮ ਮਹਿਤੋ’ ਦਾ ਉਘੇ ਕਲਾਕਾਰਾਂ ਦੀ ਹਾਜ਼ਰੀ ਵਿੱਚ ਕਿੰਗ ਫਾਰਮ ਹਾਊਸ ਘਨੌਰ ਵਿਖੇ ‘ਐਵਾਰਡ ਆਫ਼ ਹੁਨਰ’ ਨਾਲ ਵਿਸੇਸ਼ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲ੍ਹਾ …
Read More »ਸੰਤ ਆਸ਼ਰਮ ਬਾਪਲਾ ਵਿਖੇ 29ਵਾਂ ਸਾਲਾਨਾ ਜੋੜ ਮੇਲਾ ਕਰਵਾਇਆ
ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੱਚਖੰਡ ਵਾਸੀ ਸੰਤ ਬਾਬਾ ਗਰਜਾ ਸਿੰਘ ਬਾਪਲੇ ਵਾਲਿਆਂ ਦੀ ਯਾਦ ਵਿਚ 29ਵਾਂ ਸਾਲਾਨਾ ਜੋੜ ਮੇਲਾ ਸੰਤ ਗਰਜ਼ਾ ਸਿੰਘ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸੰਤ ਆਸ਼ਰਮ ਬਾਪਲਾ ਵਿਖੇ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਮੁੱਖ ਪ੍ਰਬੰਧਕ ਭਾਈ ਸੁਰਜੀਤ ਸਿੰਘ ਬਾਪਲਾ ਨੇ ਦੱਸਿਆ ਕਿ ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਦੀ ਅਗਵਾਈ …
Read More »ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੰਦੌੜ ਥਾਣੇ ਅੱਗੇ ਲਾਇਆ ਅਣਮਿਥੇ ਸਮੇਂ ਦਾ ਧਰਨਾ
ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਕਮੇਟੀ ਮਲੇਰਕੋਟਲਾ ਦੀ ਅਗਵਾਈ `ਚ ਸੰਦੌੜ ਦਾਣਾ ਮੰਡੀ ਤੋਂ ਥਾਣੇ ਤੱਕ ਰੋਸ਼ ਮਾਰਚ ਦੌਰਾਨ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਅਰੇ ਲਗਾਏ ਗਏ ਉਪਰੰਤ ਥਾਣਾ ਸੰਦੌੜ ਅੱਗੇ ਲਗਾਤਾਰ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਪਿਛਲੀ 24 ਅਕਤੂਬਰ …
Read More »11 ਕੇ.ਵੀ ਚੱਕ ਮੁਕੰਦ ਦੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਰਹੇਗੀ ਬੰਦ
ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ ਸ਼ੈਫੀ ਸੰਧੂ) – ਬਿਜਲੀ ਪਾਵਰ ਕਾਮ ਖਾਸਾ ਦੇ ਐਸ.ਡੀ.ਓ ਜਤਿੰਦਰ ਲਖਨਪਾਲ ਅਤੇ ਜੇ.ਈ ਜਸਪਾਲ ਸਿੰਘ ਨੇ ਦੱਸਿਆ ਕਿ 8 ਜਨਵਰੀ ਨੂੰ 220 ਕੇ.ਵੀ ਨਰਾਇਣਗੜ੍ਹ ਤੋਂ ਨਵੇ ਬਰੇਕਰ ਚਾਲੂ ਕਰਨ ਲਈ 11 ਕੇ.ਵੀ ਚੱਕ ਮੁਕੰਦ ਦੀ ਸਪਲਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਬੰਦ ਰਹੇਗੀ।
Read More »
Punjab Post Daily Online Newspaper & Print Media