ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਈ.ਐਲ.ਸੀ ਕਲੱਬ ਦੁਆਰਾ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਪ੍ਰੋਗਰਾਮ ਮੌਕੇ ਅਮਨਪ੍ਰੀਤ ਸਿੰਘ (ਪੀ.ਸੀ.ਐਸ ਅੰਮਿ੍ਰਤਸਰ ਵੈਸਟ-ਕਮ-ਸਬ ਡਵੀਜ਼ਨਲ ਮੈਜਿਸਟਰੇਟ, ਅੰਮਿ੍ਰਤਸਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ’ਚ ਡਾ: ਕੁਮਾਰ ਅਤੇ ਐਸੱਸੀਏਟ ਪ੍ਰੋਫੈਸਰ ਡਾ. ਗੁਰਜੀਤ …
Read More »ਪੰਜਾਬੀ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ
ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਕੀਤਾ ਗਿਆ ਭਰਵਾਂ ਸਵਾਗਤ ਅੰਮ੍ਰਿਤਸਰ 29 ਜਨਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਅੱਜ ਧਾਰਮਿਕ ਸਭਾ-ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੱਚਖੰਡ …
Read More »ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 29 ਜਨਵਰੀ – (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਨੂੰ ਸਤਿਕਾਰ ਭੇਟ ਕੀਤਾ।ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਸਮੇਤ …
Read More »ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ੍ਹ ਦਾ ਕੀਤਾ ਨਿਰੀਖਣ
ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਸ਼੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਸ਼੍ਰੀ ਅਮਰਦੀਪ ਸਿੰਘ ਬੈਂਸ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ) ਅੰਮ੍ਰਿਤਸਰ ਦੇ ਨਾਲ ਕੇਂਦਰੀ ਜੇਲ੍ਹ ਦਾ ਨਿਰੀਖਣ ਕੀਤਾ।ਇਹ ਜਾਂਚ ਰਾਜੀਵ ਕੁਮਾਰ ਅਰੋੜਾ ਸੁਪਰਡੈਂਟ ਕੇਂਦਰੀ ਜੇਲ੍ਹ ਦੀ ਸਹਾਇਤਾ ਨਾਲ ਕਰਵਾਈ ਗਈ।ਜਾਂਚ ਦਾ ਉਦੇਸ਼ ਜੇਲ੍ਹ ਦੀ ਕਾਰਗੁਜ਼ਾਰੀ, ਉਪਲਬਧ ਸੁਵਿਧਾਵਾਂ ਅਤੇ ਕੈਦੀਆਂ ਦੀ ਭਲਾਈ ਦੀ ਸਮੀਖਿਆ ਕਰਨਾ …
Read More »ਨਗਰ ਨਿਗਮ ਵਲੋਂ ਲੋਹਾਰਕਾ ਰੋਡ ਤੋਂ ਮੀਰਾਂਕੋਟ ਚੌਕ ਅਤੇ ਬਟਾਲਾ ਰੋਡ ਤੱਕ ਚਲਾਈ ਨਜਾਇਜ ਕਬਜ਼ੇ ਹਟਾਉ ਮੁਹਿੰਮ
ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਪ੍ਰਬੰਧ, ਜਨ ਸੁਵਿਧਾ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਅੰਮ੍ਰਿਤਸਰ ਵਲੋਂ ਲੋਹਾਰਕਾ ਰੋਡ ਤੋਂ ਮੀਰਕਟ ਚੌਕ ਤੇ ਬਟਾਲਾ ਰੋਡ (ਮੁੱਲੀਗੰਜ ਇਲਾਕਾ) ਤੱਕ ਵਿਸ਼ਾਲ ਪੱਧਰ ’ਤੇ ਨਜਾਇਜ ਕਬਜ਼ੇ ਹਟਾਉ ਮੁਹਿੰਮ ਚਲਾਈ ਗਈ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱੱਲ ਅਤੇ ਸਕੱਤਰ ਸੁਸ਼ਾਂਤ ਭਾਟੀਆ ਦੇ ਨਿਰਦੇਸ਼ਾਂ ਅਧੀਨ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਂਦੀ ਫਾਊਂਡੇਸ਼ਨ ਵਿੱਚਕਾਰ ਸਮਝੌਤਾ ਕਲਮਬੱਧ
ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇਸ਼ ਉਦਮ ਨਾਲ ਨਾਂਦੀ ਫਾਊਂਡੇਸ਼ਨ ਨਾਲ ਸਮਝੌਤਾ ਕਲਮਬੱਧ ਕੀਤਾ ਹੈ, ਜਿਸ ਨਾਲ ਗਰੀਬ ਅਤੇ ਕਮਜ਼ੋਰ ਵਰਗ ਦੇ ਨੌਜਵਾਨ ਵਿਦਿਆਰਥੀਆਂ ਨੂੰ ਮੁਫਤ ਰੁਜ਼ਗਾਰ ਯੋਗਤਾ ਵਧਾਉਣ ਵਾਲੀ ਟ੍ਰੇਨਿੰਗ ਮਿਲੇਗੀ।ਇਹ ਅਹਿਮ ਕਾਰਜ਼ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਦੀ ਸੁਚੱਜੀ ਅਗਵਾਈ ਹੇਠ ਹੋਇਆ ਹੈ, ਜਿਨ੍ਹਾਂ ਦੀ ਅਗਵਾਈ `ਚ ਯੂਨੀਵਰਸਿਟੀ ਲਗਾਤਾਰ ਅਜਿਹੇ ਵਧੀਆ …
Read More »ਸੈਲਿੰਦਰਜੀਤ ਰਾਜਨ ਦੇ ਭਰਾਤਾ ਜੋਗਿੰਦਰ ਸਿੰਘ ਅਠੌਲਾ ਦੇ ਦਿਹਾਂਤ `ਤੇ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ, 29 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਜੀਤ ਦੇ ਸੀਨੀਅਰ ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਦੇ ਵੱਡੇ ਭਰਾਤਾ ਜੋਗਿੰਦਰ ਸਿੰਘ ਅਠੌਲਾ (ਸਾਬਕਾ ਸੀਨੀਅਰ ਬੈਂਕ ਅਧਿਕਾਰੀ) ਹੁਰਾਂ ਦੀ ਹੋਈ ਬੇਵਕਤੀ ਮੌਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗਹਿਰੇ ਦੁੱਖ ਦਾ …
Read More »ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ ਵਿਖੇ ਆਯੋਜਿਤ ਰਾਮਾਨੁਜਨ ਗਣਿਤ ਮੇਲੇ ਵਿੱਚ ਇੱਕ ਵਾਰ ਫਿਰ ਜੇਤੂ ਰਿਹਾ
ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ 23 ਦਸੰਬਰ 2025 ਨੂੰ ਡੀ.ਏ.ਵੀ ਪਬਲਿਕ ਸਕੂਲ, ਬੀ.ਆਰ.ਐਸੱ ਨਗਰ ਲੁਧਿਆਣਾ ਵਿਖੇ ਆਯੋਜਿਤ ਰਾਮਾਨੁਜਨ ਗਣਿਤ ਮੇਲੇ ਵਿੱਚ ਇੱਕ ਵਾਰ ਫਿਰ ਜੇਤੂ ਰਿਹਾ। ਜਿਸ ਵਿੱਚ ਸ਼ਾਮਲ 163 ਭਾਗ ਲੈਣ ਵਾਲਿਆਂ ਦੇ ਨਾਲ 20 ਨਾਮਵਰ ਸਕੂਲਾਂ ਦਾ ਮੁਕਾਬਲਾ ਹੋਇਆ।ਜਿੰਨ੍ਹਾਂ ਵਿੱਚ ਡੀ.ਏ.ਵੀ ਪਬਲਿਕ ਸਕੂਲ ਦੀ ਬੇਮਿਸਾਲ ਟੀਮ ਵਿੱਚ ਸਾਨਵੀ ਸਰੀਨ, ਸ਼ਬਦ ਸਿੰਘ …
Read More »ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨਵਿਖੇ ਜਿਨਸੀ ਸ਼ੋਸ਼ਣ ਰੋਕਥਾਮ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਕਾਨੂੰਨੀ ਸੁਰੱਖਿਆ ਬਾਰੇ ਸੰਵੇਦਨਸ਼ੀਲ ਬਣਾਉਣ ਦੇ ਉਦੇਸ਼ ਨਾਲ ਜਿਨਸੀ ਸੋਸ਼ਣ ਰੋਕਥਾਮ ਹਫ਼ਤੇ ਦੇ ਤਹਿਤ ਜਿਨਸੀ ਸੋਸ਼ਣ ਰੋਕਥਾਮ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਕੰਮ ਵਾਲੀ ਥਾਂ `ਤੇ ਔਰਤਾਂ ਦੇ ਜਿਨਸੀ ਸੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ 2013 …
Read More »ਛੀਨਾ ਨੇ ਹਿੰਦ-ਪਾਕਿ ਸਰਹੱਦੀ ਵਾੜ ਦੇ ਹੱਲ ਲਈ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਭਾਰਤ-ਪਾਕਿ ਸਰਹੱਦ ’ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸਾਲ 1990 ਦੇ ਦਹਾਕੇ ਦੌਰਾਨ ਸਥਾਪਿਤ ਕੰਡਿਆਲੀ ਤਾਰ ਦੇ ਨਤੀਜੇ ਵਜੋਂ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਖੁਸਣ ਕਾਰਨ ਕਿਸਾਨਾਂ ਦੇ ਚਿਰਾਂ ਤੋਂ ਲਟਕ ਰਹੇ ਮਸਲੇ ਨੂੰ ਮੋਦੀ ਸਰਕਾਰ ਵੱਲੋਂ ਹੱਲ ਕਰਨ ਦੇ ਸ਼ਲਾਘਾਯੋਗ ਫੈਸਲੇ ਦਾ ਅੱਜ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ …
Read More »
Punjab Post Daily Online Newspaper & Print Media