Sunday, August 23, 2026

ਪੰਜਾਬੀ

ਜਨਵਰੀ ਤੋਂ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਸਿਹਤ ਯੋਜਨਾ’, ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ਼ – ਵਿਧਾਇਕ ਟੌਂਗ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬੀਆਂ ਲਈ ਨਵੇਂ ਸਾਲ ਦੇ ਖ਼ਾਸ ਤੋਹਫ਼ੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਨਵਰੀ ਮਹੀਨੇ ਤੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕਰਨ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ।ਜਿਸ ਤਹਿਤ ਹਰ ਪਰਿਵਾਰ ਨੂੰ 10 …

Read More »

ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਈਕੋ ਕਲੱਬ ਵੱਲੋਂ ਹਰਬਲ ਗਾਰਡਨ ਦੀ ਸਥਾਪਨਾ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਦੇ ਈਕੋ ਕਲੱਬ ਨੇ “ਜੜ੍ਹੀਆਂ ਬੂਟੀਆਂ ਠੀਕ ਹੁੰਦੀਆਂ ਹਨ, ਧਰਤੀ ਵਧਦੀ ਹੈ।“ ਸਿਰਲੇਖ ਵਾਲਾ ਇੱਕ ਅਸਾਧਾਰਨ ਤੇ ਭਰਪੂਰ ਵਾਤਾਵਰਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਹ ਗਤੀਵਿਧੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ) ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਸਹਿਯੋਗ ਨਾਲ, ਭਾਰਤ ਸਰਕਾਰ ਦੇ ਵਾਤਾਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮ.ਓ.ਈ.ਐਫ ਐਂਡ …

Read More »

ਬੀਬੀਕੇ ਡੀਏਵੀ ਕਾਲਜ ਵੂਮੈਨ ਵਿਖੇ ਸੱਤ-ਰੋਜ਼ਾ ਵਿਸ਼ੇਸ਼ ਐਨਐਸਐਸ ਕੈਂਪ ਦਾ ਆਯੋਜਨ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੇ ਉਨਤ ਭਾਰਤ ਅਭਿਆਨ ਅਤੇ ਮਾਈ ਭਾਰਤ ਦੇ ਸਾਂਝੇ ਉਦੇਸ਼ ਹੇਠ ਸੱਤ-ਰੋਜ਼ਾ ਵਿਸ਼ੇਸ਼ ਸਾਲਾਨਾ ਐਨ.ਐਸ.ਐਸ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜਿਸ ਦਾ ਕੇਂਦਰੀ ਥੀਮ “ਯੂਥ ਫਾਰ ਮਾਈ ਭਾਰਤ ਐਂਡ ਡਿਜੀਟਲ ਲਿਟਰੇਸੀ” ਸੀ।ਕੈਂਪ ਵਿੱਚ ਐਨ.ਐਸ.ਐਸ ਵਲੰਟੀਅਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ ਅਤੇ ਨੌਜਵਾਨਾਂ ਵਿੱਚ ਭਾਈਚਾਰਕ ਸ਼ਮੂਲੀਅਤ, ਸਮਾਜਿਕ ਜ਼ਿੰਮੇਵਾਰੀ ਅਤੇ ਜਾਗਰੂਕਤਾ …

Read More »

ਸਾਬਕਾ ਚੇਅਅਰਮੈਨ ਦਿਨੇਸ਼ ਬੱਸੀ ਵਲੋਂ ‘ਦਸਤਾਰ ਦੀ ਸ਼ਾਨ’ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ) – ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਵੱਲੋਂ ਈਸਟ ਮੋਹਨ ਨਗਰ ਸਥਿਤ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ‘ਦਸਤਾਰ ਦੀ ਸ਼ਾਨ’ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 100 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਦੋ ਸ਼੍ਰੇਣੀਆਂ ਅਧੀਨ ਕਰਵਾਏ ਗਏ ਮੁਕਾਬਲਿਆਂ ਦੀ ਪਹਿਲੀ ਸ਼਼੍ਰੇਣੀ ਵਿੱਚ 10 ਤੋਂ 13 ਸਾਲ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਸਵਾਮੀ ਸ਼ਰਧਾਨੰਦ ਜੀ ਦਾ ਬਲਿਦਾਨ ਦਿਵਸ ਮਨਾਇਆ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਦੁਆਰਾ ਸਵਾਮੀ ਸ਼ਰਧਾਨੰਦ ਜੀ ਨੂੰ ਉਨ੍ਹਾਂ ਦੇ ਬਲਿਦਾਨ ਦਿਵਸ `ਤੇ ਸ਼ਰਧਾਂਜਲੀ ਦੇਣ ਲਈ ਸਵੇਰ ਸਮੇਂ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਸਵਾਮੀ ਜੀ ਦਾ ਇੱਕ ਪ੍ਰਮੁੱਖ ਭਾਰਤੀ ਸੁਤੰਤਰਤਾ ਕਾਰਜਕਰਤਾ, ਆਰੀਆ ਸਮਾਜ ਸੰਨਿਆਸੀ ਅਤੇ ਇੱਕ ਸਮਾਜ ਸੁਧਾਰਕ ਨੂੰ ਗੁਰੂਕੁਲ ਕਾਂਗੜੀ ਦੇ ਸੰਸਥਾਪਕ ਵਜੋਂ ਯਾਦ ਕੀਤਾ ਜਾਂਦਾ ਹੈ …

Read More »

ਬੇਸਿਕ ਕੰਪਿਊਟਰ ਅਤੇ ਵੈਬ ਡਿਜ਼ਾਇਨਿੰਗ ਕੋਰਸ ਦਾ ਨਵਾਂ ਬੈਚ 1 ਜਨਵਰੀ 2026 ਤੋਂ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਲੈਫ. ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, 52 ਕੋਰਟ ਰੋਡ ਨਜਦੀਕ ਨਿੱਝਰ ਸਕੈਨ ਸੈਂਟਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਦਫਤਰ ਅੰਦਰ ਚੱਲ ਰਹੇ ਸੈਂਟਰ ਵਿੱਚ 120 ਘੰਟੇ (ਤਿੰਨ ਮਹੀਨੇ) ਦਾ ਬੇਸਿਕ ਕੰਪਿਊਟਰ ਅਤੇ ਵੈਬ ਡਿਜ਼ਾਇਨਿੰਗ ਦਾ ਕੋਰਸ ਕਰਵਾਇਆ ਜਾਂਦਾ ਹੈ, ਜ਼ੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ।ਇਸ ਕੋਰਸ ਦਾ …

Read More »

ਖ਼ਾਲਸਾ ਯੂਨੀਵਰਸਿਟੀ ਵਲੋਂ ਏਡਜ਼ ਜਾਗਰੂਕਤਾ ’ਤੇ ਬਾਈਕ ਰੈਲੀ ਕੱਢੀ ਗਈ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸਬੰਧ ’ਚ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ।’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਆਯੋਜਿਤ ਰੈਲੀ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਸਮਾਜ ਨੂੰ ਏਡਜ਼ ਸਬੰਧੀ ਜਾਗਰੂਕ ਕਰਨਾ ਅਤੇ ਇਸ ਰੋਗ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰ ਬੀ ਐਲ ਬੈਂਕ ਵੱਲੋਂ 20 ਐਲ.ਈ.ਡੀ ਕੀਤੀਆਂ ਭੇਟ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਆਰ ਬੀਐਲ ਬੈਂਕ ਨੇ 20 ਐਲਈਡੀ ਟੀ.ਵੀ. ਭੇਟ ਕੀਤੇ ਹਨ।ਇਹ ਐਲ.ਈ.ਡੀ ਆਰ.ਬੀ.ਐਲ ਬੈਂਕ ਦੇ ਅਧਿਕਾਰੀਆਂ ਨੇ ਦਫ਼ਤਰ ਸ੍ਰੋਮਣੀ ਕਮੇਟੀ ਵਿਖੇ ਸਕੱਤਰ ਪ੍ਰਤਾਪ ਸਿੰਘ ਤੇ ਬਲਵਿੰਦਰ ਸਿੰਘ ਕਾਹਲਵਾਂ ਨੂੰ ਸੌਂਪੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਆਰ.ਬੀ.ਐਲ ਬੈਂਕ …

Read More »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ 25 ਨੂੰ

ਅੰਮਿ੍ਰਤਸਰ, 24 ਦਸੰਬਰ (ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮਿਤੀ 25 ਦਸੰਬਰ 2025 ਦਿਨ ਵੀਰਵਾਰ ਸ਼ਾਮ 5.00 ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਪੰਜਾਬੀ ਨਾਟਕ ‘1675’ ਦਾ ਮੰਚਣ ਕੀਤਾ ਜਾ ਰਿਹਾ ਹੈ।ਇਹ ਨਾਟਕ ਡਾ. ਅਮਰਜੀਤ ਸਿੰਘ ਗਰੇਵਾਲ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ …

Read More »

ਐਡਵੋਕੇਟ ਧਾਮੀ ਵੱਲੋਂ ਵੱਡੇ ਸਾਹਿਜ਼ਾਦਿਆਂ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਜਾਰੀ ਇੱਕ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਧਰਮ ਪ੍ਰਤੀ ਦ੍ਰਿੜ੍ਹਤਾ ਅਤੇ ਹੱਕ ਸੱਚ ਨਾਲ ਖੜ੍ਹਣ ਦੀ ਵਚਨਬੱਧਤਾ ਬਾਰੇ …

Read More »