Sunday, July 21, 2024

Daily Archives: November 15, 2022

ਅਕੇਡੀਆ ਵਰਲ਼ਡ ਸਕੂਲ ਵਿਖੇ ਮਨਾਇਆ ਗਿਆ ਚਿਲਡਰਨ ਡੇਅ

ਸੰਗਰੂਰ, 15 ਨਵੰਬਰ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਅਕੇਡੀਆ ਵਰਲ਼ਡ ਸਕੂਲ ਵਿਖੇ ਵਿਦਿਆਰਥੀਆਂ ਨੇ ਚਿਲਡਰਨ ਡੇਅ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ।ਬੱਚਿਆਂ ਦੇ ਦਿਨ ਨੂੰ ਮੁੱਖ ਰੱਖਦੇ ਹੋਏ, ਇਸ ਪੂਰੇ ਪ੍ਰੋਗਰਾਮ ਨੂੰ ਬੱਚਿਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਵਿਸ਼ੇ ਨਾਲ ਜੋੜਿਆ ਗਿਆ, ਜੋ ਕਿ ਮੋਬਾਈਲ ਫੋਨ ਅਡਿਕਸ਼ਨ ਸੀ।ਇਸ ਪ੍ਰੋਗਰਾਮ ਵਿਚ ਕਿੰਡਰਗਾਰਟਨ ਅਤੇ ਤੀਸਰੀ ਜਮਾਤ ਦੇ ਬੱਚਿਆਂ ਨੇ …

Read More »

ਸ੍ਰੀ ਰਾਜਾ ਰਾਮਮੋਹਨ ਰਾਏ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਭਾਰਤ ਤੇ ਪੰਜਾਬ ਸਰਕਾਰ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਧੀਨ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ) ਅੰਮ੍ਰਿਤਸਰ ਵਲੋਂ ਸ੍ਰੀ ਰਾਜਾ ਰਾਮ ਮੋਹਨ ਰਾਏ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ ਆਯੋਜਿਤ ਕਰਵਾਈ ਗਈ।ਮੁੱਖ ਮਹਿਮਾਨ ਵਜੋਂ ਹਲਕਾ ਅੰਮ੍ਰਿਤਸਰ ਉਤਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਸਮਾਗਮ …

Read More »

ਜੁਵੇਨਾਈਲ ਜਸਟਿਸ ਐਕਟ ਅਧੀਨ ਸਥਾਪਿਤ ਹੋਮਾਂ ਦੇ ਬੱਚਿਆਂ ਵਲੋਂ ਬਣਾਏ ਸਮਾਨ ਦੀ ਪ੍ਰਦਰਸ਼ਨੀ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ 14 ਨਵੰਬਰ 2022 ਤੋਂ 20 ਨਵੰਬਰ 2022 ਤੱਕ ਬਾਲ ਸਪਤਾਹ ਮਨਾਉਣ ਸਬੰਧੀ ਪੋ੍ਰੋਗਰਾਮ ਉਡਾਰੀਆਂ ਕਰਵਾਇਆ ਜਾ ਰਿਹਾ ਹੈ, ਜਿਸ ਅਧੀਨ ਸਰਸ ਮੇਲੇ ਵਿੱਚ ਪੰਜਾਬ ਰਾਜ ਦੇ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਸਥਾਪਿਤ ਹੋਮਾਂ ਦੇ ਬੱਚਿਆਂ ਵਲੋਂ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ …

Read More »

ਸਿਵਲ ਹਸਪਤਾਲ ਤੋਂ ਵਿਸ਼ੇਸ਼ ਡੈਂਟਲ ਪੰਦਰਵਾੜੇ ਦੀ ਸ਼ੁਰੂਆਤ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਰਹਿਨੂਮਾਈ ਹੇਠ ਜਿਲ੍ਹਾ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ. ਜਗਨਜੋਤ ਕੋਰ ਵਲੋਂ 14 ਤੋਂ 29 ਨਵੰਬਰ ਤੱਕ ਵਿਸ਼ੇਸ਼ ਡੈਂਟਲ ਪੰਦਰਵਾੜੇ ਦਾ ਸ਼ੁਭਆਰੰਭ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੀਤਾ ਗਿਆ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਵਿੱਚ ਸਾਰੀਆਂ ਸਿਹਤ ਸੰਸਥਾਵਾ ਵਿੱਚ ਦੰਦਾਂ ਅਤੇ ਮਸੂੜਿਆਂ ਦੀ …

Read More »

ਪਹਾੜੀ ਸ਼ਹਿਰ ਸ਼ਿਮਲਾ ਵਿਖੇ ਲਵਾਇਆ ਗਿਆ ਵਿਦਿਆਰਥੀਆਂ ਦਾ ਟੂਰ

ਭੀਖੀ, 15 ਨਵੰਬਰ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਦੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਦਾ ਦੋ ਰੇਜ਼ਾ ਟੂਰ ਪਹਾੜੀ ਪ੍ਰਦੇਸ਼ ਸ਼ਿਮਲਾ ਵਿਖੇ ਲਗਾਇਆ ਗਿਆ।ਇਸ ਟੂਰ ਵਿੱਚ 55 ਵਿਦਿਆਰਥਣਾਂ ਅਤੇ 6 ਅਧਿਆਪਕ ਸ਼ਾਮਲ ਹੋਏ।13 ਨਵੰਬਰ ਨੂੰ ਸਵੇਰੇ 05:30 ਵਜੇ ਟੂਰ ਸਕੂਲ ਤੋਂ ਰਵਾਨਾ ਹੋਇਆ।ਰਸਤੇ ਵਿੱਚ ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਦਰਸ਼ਨ ਕੀਤੇ।ਪਿੰਜ਼ੌਰ, ਸੋਲਨ ਹੁੰਦੇ ਹੋਏ ਦੁਪਿਹਰ 01:00 …

Read More »

ਉਤਸ਼ਾਹ ਨਾਲ ਮਨਾਇਆ ਗਿਆ ਬਾਲ ਦਿਵਸ

ਭੀਖੀ, 15 ਨਵੰਬਰ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਂਓ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਬਾਲ ਦਿਵਸ ਦੇ ਮੌਕੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਨੰਨੇ੍ਹ-ਮੁੰਨੇ ਬੱਚਿਆਂ ਦੇ ਫੈਂਸੀ ਡਰੈਸ, ਡਾਂਸ ਅਤੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਕੁਇਜ਼ ਤੇ ਸੰਗੀਤਕ ਮੁਕਾਬਲੇ ਕਰਵਾਏ ਗਏ।ਸੀਨੀਅਰ ਵਿੰਗ ਵਿਦਿਆਰਥੀਆਂ ਦੇ ਰੱਸਾ-ਕਸ਼ੀ, ਵਾਲੀਬਾਲ, ਖੋ-ਖੋ, ਕਬੱਡੀ ਖੇਡ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਸਕੂਲ …

Read More »