Friday, March 29, 2024

ਵਸਦੀਆਂ ਕਾਲੋਨੀਆਂ ਨੇ ਕੁਦਰਤੀ ਜੀਵਨ ਸ਼ੈਲੀ ਅਪਨਾਉਣ ਨੂੰ ਦਿਤੀ ਤਰਜੀਹ

PPN1108201614
ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ ਬਿਊਰੋ)  ਈਕੋ ਅੰਮ੍ਰਿਤਸਰ ਦਾ ਪੋਧਾੁਰੋਪਣ ਪ੍ਰੋਗਰਾਮ ਭਰ ਜੋਬਨ ‘ਤੇ ਹੈ ਅਤੇ ਇਸ ਵਿੱਚ ਯੋਗਦਾਨ ਪਾ ਰਹੀਆਂ ਕਾਲੋਨੀਆਂ ਵੱਧ ਤੋਂ ਵੱਧ ਕੁਦਰਤੀ ਜੀਵਨ ਸ਼ੈਲੀ ਅਪਨਾਉਂਣ ਨੂੰ ਤਰਜੀਹ ਦੇ ਰਹੀਆਂ ਹਨ। ਸ਼੍ਰੀਮਤੀ ਸੋਨਾਲੀ ਗਿਰੀ ਕਮੀਸ਼ਨਰ ਨਗਰ ਨਿਗਮ, ਅੰਮਿਤਸਰ ਨੇ ਪੈਰਾਡਾਈਜ ਗਰੀਨ ਅਤੇ ਪਾਮ ਗਰੂਵ ਕਾਲੋਨੀ ਦਿਆਂ ਵਸਨੀਕਾਂ ਨਾਲ ਈਕੁੋਅੰਮ੍ਰਿਤਸਰ ਵੱਲੋਂ ਆਯੋਜਿਤ ਇਕ’ਤਰਤਾ ਵਿੱਚ ਭਾਗ ਲੈਂਦਿਆਂ ਇ’ਕ ਸੁਝਾਅ ਦਿੰਦਿਆਂ ਕਿਹਾ ਕਿ ਵਸਨੀਕਾਂ ਨੂੰ ਖੁ’ਦ ਕੂੜੇ ਦੀ ਸੁਚਾਰੂ ਢੰਗ ਨਾਲ ਪ੍ਰਬੰਧਨ ਕਰਨਾ ਚਾਹੀਦਾ ਹੈ। ਸਾਲਿਡ ਲਿਕਵਿਡ ਵੇਸਟ ਪ੍ਰੋਗਰਾਮ ਤਹਿਤ ਸਰਕਾਰ ਡਸਟਬੀਨ ਮੁਹੱਈਆ ਕਰਵਾਏਗੀ। ਜਿਸ ਵਿੱਚ ਕੂੜੇ ਨੂੰ ਅਲੱਗੁਅਲੱਗ ਕਰਕੇ ਰੱਖਿਆ ਜਾਵੇਗਾ ਤੇ ਕੂੜਾ ਚੁੱਕਣ ਵਾਲਿਆਂ ਦੀ ਟੀਮ ਇਹ ਅਲ’ਗੁਅਲ’ਗ ਕੀਤਾ ਹੋਇਆ ਕੂੜਾ (ਜਿਸ ਵਿੱਚ ਸ਼ਾਮਿਲ ਹੋਏਗਾ ਗਲਾਸ, ਪਲਾਸਟਿਕ, ਅਤੇ ਧਾਤਾਂ) ਚੁੱਕੇਗੀ ਮੁੜ ਵਰਤੋਂ ਵਿੱਚ ਲਿਅਉਂਦਾ ਜਾਵੇਗਾ।ਗਲਣਯੋਗ ਕੂੜੇ ਨੂੰ ਗਲਾ ਕੇ ਖਾਦ ਦੇ ਰੂਪ ਵਿੱਚ ਪੌਧਿਆਂ ਨੂੰ ਪਾਇਆ ਜਾਵੇਗਾ।
ਸ਼੍ਰੀਮਤੀ ਗਿਰੀ ਨੇ ਚਲ ਰਹੇ ਪੋਧਾ ਰੋਪਣ ਪ੍ਰੋਗਰਾਮ ਤੇ ਸ਼ੰਤੋਸ਼ ਦਾ ਪ੍ਰਗਟਾਵਾ ਕੀਤਾ ਅਤੇ ਇਸ ਵਿੱਚ ਭਾਗ ਕੈ ਰਹੀਆਂ ਕਾਲਨੀਆਂ ਦੀ ਸਰਾਹਣਾ ਕੀਤੀ। ਉਹਨਾਂ ਨੇ ਕਾਲੋਨੀ ਵਾਸੀਆਂ ਨੂੰ ਪ੍ਰੋਤਸਾਹਿਤ ਕਰਦਿਆਂ ਹੋਇਆਂ ਬੂਟਿਆਂ ਦੀ ਦੋ ਸਾਲ ਤੱਕ ਸੁਚੱਜੇ ਢੰਗ ਨਾਲ ਸੰਭਾਲ ਕਰਨ ਲਈ ਕਿਹਾ ਤਾਂ ਜੋ ਇਹ ਬੂਟੇ ਆਉਣ ਵਾਲੀਆਂ ਪੀੜੀਆਂ ਦੀ ਤਾੁ ਉਮਰ ਸੇਵਾ ਕਰ ਸਕਣ। ਇਸ ਮੌਕੇ ਸ਼੍ਰੀਮਤੀ ਗਿਰੀ ਨੇ ਕਾਲੋਨੀ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਈਕੁੋਅੰਮ੍ਰਿਤਸਰ, ਡਬਲਿਊ. ਡਬਲਿਊ. ਐਫ. ਇੰਡੀਆ ਅਤੇ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨਾਲ ਮਿਲ ਕੇ ਇੱਕ ਬੂਟਾ ਵੀ ਲਗਾਇਆ।
ਇਸ ਮੌਕੇ ਤੇ ਬੋਲਦਿਆਂ ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਅਸੀਂ ਉਹਨਾਂ ਕਲੋਨੀਆਂ ਨੂੰ ਸਾਧਨ ਅਤੇ ਤਾਲਮੇਲ ਪ੍ਰਦਾਨ ਕਰਕੇ ਖੁਸ਼ ਹੋਵਾਂਗੇ ਜੋ ਜੀਰੁੋਗਾਰਬੇਜ ਵਿਧੀ ਨੂੰ ਅਪਣਾ ਕੇ ਸਵੁੈਸੁਪੋਸ਼ਨ ਕਾਲੋਨੀਆਂ ਬਣਨ ਦਾ ਮਾਣ ਪ੍ਰਾਪਤ ਕਰਨਾ ਚਾਹੁੰਦੀਆਂ ਹਨ।ਸਾਫ ਅਤੇ ਸਵੱਛ ਅੰਮ੍ਰਿਤਸਰ ਦੇ ੨੦੧੭ ਦੇ ਟੀਚੇ ਮੁਤਾਬਕ ਸਾਡੀ ਟੀਮ ਕਰਮਬੱਧਤਾ ਨਾਲ ਉਹਨਾਂ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨਾਲ ਕੰਮ ਕਰਨ ਨੂੰ ਤਿਆਰ ਹੈ ਜੋ ਇੱਕ ਸਮਾਨ ਰੂਪ ਵਿੱਚ ਸ਼ਹਿਰ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੂੰਦੀਆਂ ਹਨ ਅਤੇ ਵਾਤਾਚਰਨ ਸ਼ੁੱਧੀ ਵਿੱਚ ਸਹਾਈ ਹੋਕੇ ਆਪਣੇ ਇਲਾਕਿਆਂ ਨੂੰਸਾਫੁਸੁੱਥਰਾ ਰੱਖਣਾ ਚਾਹੁੰਦੀਆਂ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply