Thursday, February 13, 2025

ਜ਼ਰੂਰਤਾਂ (ਕਾਵਿ ਵਿਅੰਗ)

ਗਲ਼ੀਆਂ ਬਜ਼ਾਰਾਂ ਵਿੱਚ ਬੈਨਰਾਂ ਦਾ ਹੜ੍ਹ ਆਇਆ,
ਮੂਰਤਾਂ ਨਿਮਰਤਾ ਭਰੀਆਂ ਨਜ਼ਰੀਂ ਆਉਂਦੀਆਂ ਜੀ।

ਹਲੀਮੀ, ਨਿਮਰਤਾ ਤੇ ਸਾਦਗੀ ਦਾ ਮੁਜੱਸਮਾ ਇਹ,
ਸੂਰਤਾਂ ਭੋਲ਼ੀਆਂ ਮਨ ਨੂੰ ਭਾਉਂਦੀਆਂ ਜੀ।

ਬੜੇ ਅਦਬ ਦੇ ਨਾਲ ਇਹਨਾਂ ਹੱਥ ਜੋੜੇ,
ਲੋੜ ਪੈਣ ‘ਤੇ ਚਰਨੀਂ ਵੀ ਹੱਥ ਲਾਉਂਦੀਆਂ ਜੀ।

ਦਾਨੇ ਆਖਦੇ ਇਸ ਸੰਸਾਰ ਅੰਦਰ,
ਖੌਰੇ ਕੀ ਕੁੱਝ ਜਰੂਰਤਾਂ ਕਰਵਾਉਂਦੀਆਂ ਜੀ।

ਤੁਹਾਨੂੰ ਮਿਲਣਗੀਆਂ ਸਭ ਸਹੂਲਤਾਂ ਜੀ,
ਸੁਪਨੇ ਵੱਡੇ-ਵੱਡੇ ਵਿਖਾਉਂਦੀਆਂ ਜੀ।

ਕਰਕੇ ਵਾਅਦੇ ਸਭ ਨੂੰ ਭਰਮਾ ਲੈਂਦੇ,
ਨਵੀਂ ਆਸ ਮਨ `ਚ ਜਗਾਉਂਦੀਆਂ ਜੀ।

ਖੁਰਮਣੀਆਂ ਵਾਲਿਆ ਆਪਣਾ ਰੱਬ ਰਾਖਾ,
ਇਹ ਫਿਰ ਨਜ਼ਰੀਂ ਨਾ ਆਉਂਦੀਆਂ ਜੀ।
ਕਵਿਤਾ 2012202401

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ – 9855512677

Check Also

ਸੱਚਾ ਇਨਸਾਨ

ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ …