Monday, October 5, 2026

ਲੋਹੜੀ

ਲੋਹੜੀ ਤਿਉਹਾਰ ਜਦੋਂ ਆਉਂਦਾ,
ਹਰ ਚਿਹਰੇ ‘ਤੇ ਖੁਸ਼ੀ ਲਿਆਉਂਦਾ।
ਠੰਡ ਨੂੰ ਲੱਗ ਜਾਂਦੀ ਕੁੱਝ ਬਰੇਕ,
ਆਉਣ ਲੱਗਦਾ ਸੂਰਜ ਦਾ ਸੇਕ।
ਉਚੀ ਅਵਾਜ਼ ਵਿੱਚ ਗਾਣੇ ਵੱਜਣ,
ਲੋਕੀਂ ਅੱਧੀ ਰਾਤ ਤੱਕ ਨੱਚਣ।
ਦਿਨ ਵਿੱਚ ਲੋਕ ਲੋਹੜੀ ਮੰਗਦੇ,
ਬਦਲੇ ਵਿੱਚ ਨੇ ਦੁਆਵਾਂ ਵੰਡਦੇ।
ਦਰ ਤੋਂ ਕੋਈ ਵੀ ਖਾਲੀ ਨਾ ਮੋੜੇ,
ਦਾਣੇ, ਗੱਚਕ ਚਾਹੇ ਦੇਵੇ ਥੋੜ੍ਹੇ।
ਰਾਤੀਂ ਇਕੱਠੇ ਹੋ ਧੂਣੀ ਲਾਉਂਦੇ,
ਦੁੱਲੇ ਭੱਟੀ ਦੇ ਗੀਤ ਨੇ ਗਾਉਂਦੇ।
ਰਿਓੜੀ, ਮੁੰਗਫਲੀ ਦਾ ਪ੍ਰਸਾਦ,
ਇਕੱਠੇ ਖਾਣ ਦਾ ਵੱਖਰਾ ਸੁਆਦ।
ਧੀਆਂ ਦੀ ਵੀ ਲੋਹੜੀ ਮਨਾਈਏ,
ਮੁੰਡੇ-ਕੁੜੀ ਦਾ ਫਰਕ ਮਿਟਾਈਏ।

ਚਮਨਦੀਪ ਸ਼ਰਮਾ
298, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ (ਪਟਿਆਲਾ),
ਮੋ – 95010 33005

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …