Saturday, October 3, 2026

ਪਿੰਨੀ

ਦਾਦੀ ਮਾਤਾ ਮੇਰੀ ਚੰਗੀ ਕਿੰਨੀ,
ਮੈਨੂੰ ਖੁਆਉਂਦੀ ਹੈ ਰੋਜ਼ ਪਿੰਨੀ।

ਭੁੰਨ ਕੇ ਪਾਏ ਦਾਦੀ ਮਾਂ ਨੇ ਤਿਲ,
ਖਾਣ ਨੂੰ ਵਾਰ-ਵਾਰ ਕਰੇ ਦਿਲ।

ਘਰੋਂ ਕੱਢ ਕੇ ਪਾਇਆ ਹੈ ਖੋਆ,
ਸਰੀਰ ਨੂੰ ਰੱਖਦੀ ਪਿੰਨੀ ਨਰੋਆ।

ਸਵੇਰ-ਸ਼ਾਮ ਖਾਵਾਂ ਪਿੰਨੀਆਂ ਦੋ,
ਬਜ਼ਾਰੂ ਚੀਜ਼ਾਂ ਨੂੰ ਕਹਿ ਦਿੱਤੀ ਨੋ।

ਪੀਜ਼ਾ, ਬਰਗਰ ਕੀ ਕਰੂਗਾ ਰੀਸ,
ਪਿੰਨੀ ਜ਼ੋੜਾਂ ਵਿੱਚ ਭਰੇ ਗਰੀਸ।

ਖਾ ਕੇ ਨਾਂ ਲੱਗੇ ਫਿਰ ਛੇਤੀ ਭੁੱਖ,
ਪਿੰਨੀ ਸਰੀਰ ਦੇ ਦੂਰ ਕਰੇ ਦੁੱਖ।

ਪਾਇਆ ਦਾਦੀ ਨੇ ਦੇਸੀ ਘਿਓ,
ਬਿਸਕੁੱਟ, ਨੂਡਲ ਦੀ ਇਹ ਪਿਓ।

ਏਕਵੀਰਾ ਖਾਂਦੀ ਅਲਸੀ ਵਾਲੀ,
ਥਾਲ ਚੋਂ ਚੁੱਕਦੀ ਦੇਖ ਕੇ ਕਾਲੀ।

‘ਚਮਨ’ ਪਿੰਨੀ ਖਾਓ ਪੂਰੀ ਸਰਦੀ,
ਵੇਖਿਓ ਤੁਹਾਨੂੰ ਕਿੰਨੇ ਨਫੇ ਕਰਦੀ।

 

ਚਮਨਦੀਪ ਸ਼ਰਮਾ
298, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ (ਪਟਿਆਲਾ)
ਮੋ – 95010 33005

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …