ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ, ਵੱਲੋਂ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ ‘‘ਪੰਜ ਰੋਜ਼ਾ
ਪੰਜਾਬੀ ਰੰਗਮੰਚ ਉਤਸਵ’’ ਦਾ ਆਯੋਜਨ ਗਿਆ।ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਕਰਵਾਏ ਜਾ ਰਹੇ 14 ਵਾਂ ਪੰਜਾਬੀ ਰੰਗਮੰਚ ਉਤਸਵ’’ ਦੂਜੇ ਦਿਨ 2 ਜੁਲਾਈ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅਹਿਲਿਆ’ ਪੇਸ਼ ਕੀਤਾ ਗਿਆ।ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ‘ਅਹਿਲਿਆ’ ਨਾਟਕ ਨੇ ਔਰਤ ਨੂੰ ਸਮਾਜ ਵਿੱਚ ਸਿਰ ੳੂਚਾ ਕਰਕੇ ਤੁਰਨ ਦੀ ਜਾਚ ਦੱਸੀ ਹੈ ਤੇ ਕਿਹਾ ਕਿ ਔਰਤ ਮਰਦ ਦੇ ਬਰਾਬਰ ਹੋ ਕੇ ਸਮਾਜ ਦੇ ਹਰ ਜ਼ੁਲਮ ਦਾ ਜਵਾਬ ਦੇ ਸਕਦੀ ਹੈ। ਇਸ ਨਾਟਕ ਰਾਹੀਂ ਅਹਿਲਿਆ ਦੀ ਮਿਥਕ ਕਥਾ ਨੂੰ ਵੱਖ-ਵੱਖ ਦਿ੍ਰਸ਼ਟੀਕੋਣ ਤੋਂ ਲਿਖਿਆ ਦਸਿਆ ਗਿਆ ਹੈ।ਪਰ ‘ਅਹਿਲਿਆ’ ਇਕ ਸਵੈਭਿਮਾਨੀ ਔਰਤ ਹੁੰਦਿਆਂ ਕੂਕ-ਕੂਕ ਕੇ ਆਖਦੀ ਹੈ, ਕਿ ਕੋਈ ਵੀ ਜੀਂਦੀ ਜਾਗਦੀ ਔਰਤ ਪੱਥਰ ਨਹੀਂ ਹੋ ਸਕਦੀ। ਔਰਤ ਮਾਂ, ਭੈਣ, ਪਤਨੀ ਹੈ, ਪਰ ਉਹ ਪੱਥਰ ਨਹੀਂ ਹੋ ਸਕਦੀ। ਜੋ ਔਰਤ ਮਰਦ ਨੂੰ ਜਨਮ ਦੇਂਦੀ ਹੈ, ਘਰ ਸੰਭਾਲਦੀ ਹੈ, ਪੱਥਰ ਕਿਵੇਂ ਹੋ ਸਕਦੀ ਹੈ।ਇਹ ਨਾਟਕ ਔਰਤ ਦੇ ਹੱਕਾਂ ਦੀ ਗੱਲ ਕਰਦਾ ਹੈ ਅਤੇ ਮਰਦਾਂ ਦੀਆਂ ਬਣਾਈਆਂ ਮਨਘੜਤ ਮਿਥਾਂ ਨੂੰ ਵੀ ਤੋੜਦਾ ਹੈ।
ਇਸ ਨਾਟਕ ਵਿੱਚ ਜਤਿੰਦਰ ਕੌਰ, ਸੁਖਵਿੰਦਰ ਵਿਰਕ, ਗੁਰਤੇਜ ਮਾਨ, ਮਨਦੀਪ ਘਈ, ਹਰਸ਼ੀਤਾ, ਸੁਦੇਸ਼ ਵਿੰਕਲ, ਗੁਰਕੀਰਤ ਸੰਧੂ, ਨਰਿੰਦਰ ਕਾਲੀਆ, ਨਰੇਸ਼ ਗਿੱਲ, ਗਰਵਿਤ, ਗੁਰਪ੍ਰੀਤ, ਅਭੀਰਾਜ, ਗਗਨਦੀਪ, ਵਿਕਾਸ ਮਸੀਹ ਆਦਿ ਕਲਾਕਾਰਾਂ ਵੱਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ। ਇਸ ਨਾਟਕ ਦਾ ਸੰਗੀਤ ਰਵੀ ਨੰਦਨ ਵੱਲੋਂ ਤਿਆਰ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਤੋਂ ਵਿਸ਼ੇਸ਼ ਤੌਰ ਤੇ ਮੈਡਮ ਮਦੀਹਾ ਗੌਹਰ ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾਂ ਡਾ. ਪਰਮਿੰਦਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਅਰਵਿੰਦਰ ਕੌਰ ਧਾਲੀਵਾਲ, ਵਿਜੇ ਸ਼ਰਮਾ, ਜਸਵੰਤ ਸਿੰਘ ਜੱਸ, ਸੁਮੀਤ ਸਿੰਘ, ਅਮਰਪਾਲ, ਮੰਚਪ੍ਰੀਤ, ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media