Tuesday, July 21, 2026

ਸੁਨਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਬੱਚਿਆਂ ਨੂੰ ਦਿੱਤੀਆਂ ਮੁਫਤ ਡਿਜ਼ੀਟਲ ਹੇਅਰਰਿੰਗ ਏਡ

ਪਠਾਨਕੋਟ, 3 ਜੁਲਾਈ (ਪੰਜਾਬ ਪੋਸਟ ਬਿਉਰੋ) – ਆਰ.ਬੀ.ਐਸ.ਕੇ (ਰਾਸ਼ਟਰੀ ਬਾਲ ਸੱਵਸਥ ਕਾਰਿਆਕ੍ਰਮ) ਅਧੀਨ ਅੱਜ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਪਠਾਨਕੋਟ, ਡਾ. ਨਰੇਸ਼ PPN0307201707ਕਾਂਸਰਾ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਜਿਲ੍ਹੇ ਦੇ ਤਿੰਨ ਬੱਚਿਆਂ ਜਾਨਵੀ ਪੁੱਤਰੀ ਪ੍ਰਵੀਨ ਕੁਮਾਰ ਪਿੰਡ ਸਰਨਾ, ਸਾਹਿਲ ਪੁੱਤਰ ਉਂਕਾਰ ਚੰਦ ਪਿੰਡ ਨਰੋਟ ਮਹਿਰਾ ਅਤੇ ਕ੍ਰਿਤੀਕਾ ਪੁੱਤਰੀ ਪੂਰਨ ਸਿੰਘ ਪਿੰਡ ਅਨੇੜ ਡਾਕਖਾਨਾ ਘਿਆਲਾ ਨੂੰ ਮੁਫਤ ਡਿਜ਼ੀਟਲ ਹੇਅਰਰਿੰਗ ਏਡ ਦਿੱਤੀਆਂ ਗਈਆਂ ਜੋ ਕਿ ਸਰਕਾਰ ਵਲੋਂ ਉਹਨਾਂ ਬੱਚਿਆਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ ਜਿਨਾਂ ਨੂੰ ਸੁਨਣ ਵਿੱਚ ਮੁਸ਼ਕਿਲ ਆਉਂਦੀ ਹੈ।
ਇਸ ਮੌਕੇ ਜਿਲ੍ਹਾ ਆਰ.ਬੀ.ਐਸ.ਕੇ ਮੈਨੇਜਰ ਪੰਕਜ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਰ.ਬੀ.ਐਸ.ਕੇ ਅਧੀਨ ਸਰਕਾਰ ਵਲੋ ਬੱਚਿਆ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਇਸ ਯੋਜਨਾ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ 30 ਨਿਰਧਾਰਤ ਬੀਮਾਰੀਆਂ ਦੀ ਸਕਰੀਨਿੰਗ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਵਿੱਚ ਬੱਚਿਆਂ ਵਿੱਚ ਜਮਾਂਦਰੂ ਨੁਕਸ, ਬੱਚਿਆਂ ਦੀਆਂ ਬੀਮਾਰੀਆਂ, ਬੱਚਿਆਂ ਵਿੱਚ ਸਰੀਰਕ ਕਮੀਆਂ, ਸਰੀਰਕ ਵਿਕਾਸ ਵਿੱਚ ਦੇਰੀ ਅਤੇ ਅਪੰਗਤਾ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਥੈਲੀਸੀਮੀਆ ਦਾ ਇਲਾਜ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਬੱਚਿਆਂ ਦਾ ਇਲਾਜ ਵੀ ਸਰਕਾਰ ਵੱਲੋ ਮਾਨਤਾ ਪ੍ਰਾਪਤ ਵੱਡੇ ਹਸਪਤਾਲਾਂ ਵਿੱਚ ਮੁਫਤ ਕਰਵਾਇਆ ਜਾਂਦਾ ਹੈ।ਇਸ ਅਧੀਨ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਾਖਲ ਪਹਿਲੀ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਵਲੋਂ ਮੁਫਤ ਮੁਆਇਨਾ ਕੀਤਾ ਜਾਂਦਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply