Tuesday, November 24, 2026

ਸ਼ਾਤੀ ਤੇ ਸੁਰੱਖਿਆ ਬਾਰੇ ਨੇਪਾਲ ਦੀ ਰਾਜਧਾਨੀ ਕਾਠਮਾਂਡੂ ‘ਚ ਵਿਸ਼ਾਲ ਅੰਤਰਰਾਸ਼ਟਰੀ ਕਾਨਫਰੰਸ 7-8 ਨੂੰ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਦੱਖਣੀ ਏਸ਼ੀਆਈ ਮੁਲਕਾਂ ਦੀਆਂ ਸਰਹਦਾਂ ‘ਤੇ ਸ਼ਾਂਤੀ  ਅਤੇ ਸੁਰੱਖਿਆ ਕਾਇਮ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ 7-8 ਜੁਲਾਈ ਨੂੰ ਇਕ ਵਿਸ਼ਵ-ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪਿਛਲੇ ਕੁੱਝ ਅਰਸੇ ਤੋਂ ਦੱਖਣੀ ਏਸ਼ੀਆ ਵਿਚ ਵੱਧ ਰਹੇ ਅਤਵਾਦ ’ਤੇ ਚਿੰਤਾ ਪ੍ਰਗਟ ਕਰਨ ਅਤੇ ਇਸ ਖਿੱੱਤੇ ਵਿਚ ਅਮਨ, ਸਹਿਯੋਗ, ਭਾਈਚਾਰਾ ਅਤੇ ਆਪਸੀ ਸਹਿਮਤੀ ਕਾਇਮ ਕਰਨ ਦੇ ਮੱਦੇ ਨਜਰ ਇਹ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ।ਪਿਛਲੇ ਇੱਕ ਸਾਲ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧ ਰਹੀ ਕਸ਼ੀਦਗੀ, ਬੇਭਰੋਸਗੀ, ਵਿਗੜ ਰਹੇ ਸਬੰਧਾਂ, ਦੁਵੱਲੇ ਵਿਜ਼ੇ ਤੇ ਪਾਬੰਧੀ ਕਾਰਨ ਇਹ ਕਾਨਫ਼ਰੰਸ ਭਾਰਤ ਜਾਂ ਪਾਕਿਸਤਾਨ ਦੀ ਬਜਾਏ ਨੇਪਾਲ ਵਿਚ ਆਯੋਜਿਤ ਕਰਾਉਣ ਦਾ ਫੈਸਲਾ ਲਿਆ ਗਿਆ ਹੈ।
ਗੁਰਦੇਵ ਸਿੰਘ ਮਹਿਲਾਂਵਾਲਾ ਅਨੁਸਾਰ ਇਸ ਕਾਨਫ਼ਰੰਸ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ, ਮਾਲਦੀਵ ਅਤੇ ਮੇਜਬਾਨ ਦੇਸ਼ ਨੇਪਾਲ ਦੇ ਉਚ ਕੋਟੀ ਦੇ ਵਿਦਵਾਨ ਭਾਗ ਲੈ ਰਹੇ ਹਨ।ਦੱਖਣੀ ਏਸ਼ੀਆਈ ਦੇਸ਼ਾਂ ਦੇ ਉਹ ਨੁਮਾਇੰਦੇ ਜੋ ਆਪਣੇ ਆਪਣੇ ਮੁਲਕ ਵਿਚ ਅੰਤਰਰਾਸ਼ਟਰੀ ਸ਼ਾਂਤੀ, ਵਿਸ਼ਵ ਭਾਈਚਾਰੇ ਅਤੇ ਸਹਿਹੋਂਦ ਲਈ ਨਿਰੰਤਰ ਯਤਨਸ਼ੀਲ ਹਨ।ਇਸ ਕਾਨਫ਼ਰੰਸ ਵਿਚ ਇਨ੍ਹਾਂ ਮੁੱਦਿਆਂ ਬਾਰੇ ਆਪਸ ਵਿਚ ਵਿਚਾਰ-ਵਟਾਂਦਰਾ ਕਰਨਗੇ।ਇਸ ਸਿਲਸਿਲੇ ਵਿਚ ਭਾਰਤ ਤੋਂ ਜਤਿਨ ਦੇਸਾਈ, ਭਾਰਤ ਭੂਸ਼ਨ, ਸ੍ਰੀਮਤੀ ਅਨੁਰਾਧਾ ਭਸੀਨ ਅਤੇ ਫ਼ੋਕਲੋਰ ਰਿਸਰਚ ਅਕਾਦਮੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਇੰਨ੍ਹਾ ਮੁੱਦਿਆ ਬਾਰੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਆਏ ਦਿਨ ਵਧਦੇ ਹੋਏ ਤਨਾਅ ਅਤੇ ਹੋ ਰਹੇ ਦੋਨਾਂ ਦੇਸ਼ਾਂ ਦੇ ਅਵਾਮ ਦੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਭਾਰਤ ਦਾ ਪੱਖ ਅਤੇ ਆਪਣੇ ਸੁਝਾਅ ਪੇਸ਼ ਕਰਨ ਲਈ ਕਾਠਮੰਡੂ ਜਾ ਰਹੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply