Wednesday, November 25, 2026

ਬਰਖਾਸਤ ਕੀਤੇ ਐਸ.ਪੀ.ਓਜ਼ ਨੇ ਜਿਲਾ ਪ੍ਰਸਾਸ਼ਨ ਨੂੰ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਦੇ ਸਮੂਹ ਐਸ.ਪੀ.ਓਜ਼ਾਂ ਨੂੰ ਨੌਕਰੀ ਤੋਂ ਬਰਖਾਸ਼ਤ ਕੀਤਾ ਗਿਆ ਸੀ,  ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਨਾਮ ਜਿਲ੍ਹਾ ਪ੍ਰਸਾਸ਼ਨ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਉਹ ਅੱਤਵਾਦ ਦੇ ਸਮੇਂ ਵਿਚ ਵੀ ਆਪਣੀ ਡਿੳਟੀ ਤਨਦੇਹੀ ਅਤੇ ਇਮਾਨਦਾਰੀ ਨਾਲ  ਨਿਭਾਈ। ਪ੍ਰੰਤੂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਨਾਮ ਦੇ ਬਦਲੇ ਨੌਕਰੀ ਵਿਚੋਂ ਹੀ ਕੱਢ ਦਿੱਤਾ ਗਿਆ।ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਗਰੀਬੀ ਦੀ ਮਾਰ ਹੇਠ ਗੁਜ਼ਾਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਹੋਮ ਗਾਰਡਾਂ ਨੂੰ ਵਾਪਸ ਨੌਕਰੀ ਤੇ ਰੱਖ ਲਿਆ ਗਿਆ ਪਰ ਉਨਾਂ ਦੀ ਕਿਸੇ ਵੀ ਸਰਕਾਰ ਨੇ ਅਜੇ ਤੱਕ ਬਾਂਹ ਨਹੀ ਫੜੀ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਸਰਕਾਰ ਵਲੋਂ ਮਹਿਕਮਾ ਵੀ ਖ਼ਤਮ ਕਰ ਦਿੱਤਾ ਗਿਆ, ਪ੍ਰੰਤੂ ਇਸ ਦਾ ਕੋਈ ਬਦਲ ਨਹੀ ਹੋਇਆ। ਉਨ੍ਹਾਂ ਤਰਸ ਦੇ ਅਧਾਰ ’ਤੇ  ਹੋਮਗਾਰਡ ਮਹਿਕਮੇ ਵਿਚ ਐਡਜਸਟ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਐਸ.ਪੀ.ਓਜ਼ ਵਿਚ ਲਾਲ ਸਿੰਘ ਨੰ:178 ਬਠਿੰਡਾ ਪੁੱਤਰ ਰਾਮਦਿੱਤਾ ਵਾਸੀ ਪਿੰਡ ਜੀਦਾ, ਮੱਖਣ ਸਿੰਘ ਨੰ: ਪੀ.ਆਰ 9 ਪੁੱਤਰ ਨਿਰੰਜਨ ਸਿੰਘ ਵਾਸੀ ਹਰੀਨੇ  ਜਿਲ੍ਹਾ ਫਰੀਦਕੋਟ,ਦਰਸਨ ਸਿੰਘ ਨੰ: 279 ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸ਼ੇਖਪੁਰਾ,ਗੁਰਸੇਵਕ ਸਿੰਘ ਪੁੱਤਰ ਜੱਗਾ ਸਿੰਘ ਪਿੰਡ ਫੂਲ, ਸੁਰਜੀਤ ਸਿੰਘ ਨੰ: 183 ਪੁੱਤਰ ਜੰਗ ਸਿੰਘ ਵਾਸੀ ਪਿੰਡ ਭਾਈ ਰੂਪਾ, ਜਸਪਾਲ ਸਿੰਘ ਨੰ: 683 ਪੁੱਤਰ ਸੋਹਣ ਸਿੰਘ ਵਾਸੀ ਲਾਲੂਬਾਈ, ਜਗਦੀਸ਼ ਰਾਏ ਪੁੱਤਰ ਰਿਖੀ ਰਾਮ ਵਾਸੀ ਪਿੰਡ ਭਲਾਈਆਣਾ, ਵਿਜੈ ਕੁਮਾਰ ਨੰ: 236 ਪੁੱਤਰ ਨੱਥੂ ਰਾਮ ਵਾਸੀ ਪਿੰਡ ਅਬਲੂ, ਭੋਲਾ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਫੂਲ, ਗੁਰਪ੍ਰਤਾਪ ਸਿੰਘ ਨੰ: 577 ਪੁੱਤਰ ਸੁਖਦੇਵ ਸਿੰਘ ਵਾਸੀ ਬਾਂਡੀ, ਬਰਮਾ ਸਿੰਘ ਨੰ: 742 ਪੁੱਤਰ ਬੁਘਰ ਸਿੰਘ ਪਿੰਡ ਮਸੀਤਾ, ਸਤੇਵਾਨ ਪੁੱਤਰ ਮੋਤੀ ਰਾਮ ਵਾਸੀ ਪਿੰਡ ਪੂਹਲਾ, ਪ੍ਰਕਾਸ਼ ਸਿੰਘ ਪੁੱਤਰ ਗੁਰਦਿੱਤਾ ਸਿੰਘ ਪਿੰਡ ਤਿਵੁਣਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply