ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਖੇਡ ਗਰਾਊਂਡ ਵਿਖੇ
ਯੁਵਕ ਕਲੱਬ ਲੜਕੀਆਂ ਵਲੋਂ ਪਿਛਲੇ ਦਿਨੀਂ ਲੜਕੀਆਂ ਲਈ ਖੇਡ ਕੈਂਪ ਲਗਾਇਆ ਗਿਆ।16 ਤੋਂ 30 ਜੂਨ ਤੱਕ ਲਗਾਏ ਗਏ ਇਸ ਕੈਂਪ ਵਿਚ ਲਗਾਤਾਰ 15 ਦੇ ਕਰੀਬ ਵਾਲੀਬਾਲ ਖਿਡਾਰਨਾਂ ਨੇ ਭਾਗ ਲਿਆ।ਕਲੱਬ ਪ੍ਰਧਾਨ ਤੇਜਿੰਦਰ ਕੌਰ ਨੇ ਕਿਹਾ ਕਿ ਕੈਂਪ ਦਾ ਮੁੱਖ ਮੰਤਵ ਲੜਕੀਆਂ ਵਿਚ ਖੇਡ ਭਾਵਨਾ ਨੂੰ ਉਜਾਗਰ ਕਰਕੇ ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਾਉਣਾ ਹੈ।ਖਿਡਾਰਨਾਂ ਦੀ ਹੌਸਲਾ ਅਫਜਾਈ ਲਈ ਸਕੂਲ ਪ੍ਰਿੰਸੀਪਲ ਪ੍ਰੀਤਮ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਰਿੰਕੂ, ਹੈਡ ਮਾਸਟਰ ਹਰਿੰਦਰ ਸਿੰਘ ਭੁੱਲਰ ਅਤੇ ਮਾਸਟਰ ਲਖਵੀਰ ਸਿੰਘ ਬੋਹਾ ਨੇ ਵੀ ਪਹੁੰਚ ਕੇ ਖਿਡਾਰਨਾਂ ਨੂੰ ਰਿਫਰੈਸਮੈਂਟ ਦੇ ਕੇ ਆਪਣੀ ਹਾਜ਼ਰੀ ’ਚ ਲੜਕੀਆਂ ਨੂੰ ਖੇਡਾਂ ਤੋਂ ਚੰਗੇ ਗੁਣਾਂ ਨੂੰ ਅਪਨਾਉਣ ਦੀ ਪ੍ਰੇਰਣਾ ਵੀ ਦਿੱਤੀ। ਅੰਤ ਵਿਚ ਕੈਂਪ ਦੀ ਸਫ਼ਲਤਾ ਲਈ ਪੂਰਨ ਯੋਗਦਾਨ ਦੇਣ ਵਾਲਿਆਂ ਦਾ ਕਲੱਬ ਦੇ ਸਰਪ੍ਰਸਤ ਊਧਮ ਸਿੰਘ ਧੰਨਵਾਦ ਕੀਤਾ।ਇਸ ਮੌਕੇ ਕਲੱਬ ਅਹੁਦੇਦਾਰਾਂ ਕਰਮਜੀਤ ਕੌਰ, ਸੰਦੀਪ ਕੌਰ, ਗਗਨਦੀਪ ਕੌਰ, ਸਤਿੰਦਰ ਕੌਰ, ਜੱਸੂ ਤੇ ਹਰਮਨ ਕੌਰ ਆਦਿ ਮੌਜੂਦ ਰਹੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media