Thursday, October 15, 2026

ਪੰਜਾਬ ਸਵਰਨਕਾਰ ਸੰਘ ਵਲੋਂ ਅਜੈਬ ਸਿੰਘ ਭੱਟੀ ਦੇ ਡਿਪਟੀ ਸਪੀਕਰ ਬਣਨ `ਤੇ ਵਧਾਈ

ਬਠਿੰਡਾ, 4  ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਅਤੇ ਵਪਾਰ ਮੰਡਲ ਦੇ PPN0407201716ਸਟੇਟ ਚੈਅਰਮੈਨ ਕਰਤਾਰ ਸਿੰਘ ਜੌੜਾ ਨੇ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਬਣਾਏ ਜਾਣ ਤੇ ਵਧਾਈ ਦਿੰਦਿਆਂ ਆਪਣੇ ਸਾਥੀਆਂ ਸਮੇਤ ਫੁੱਲਾਂ ਦਾ ਬੁੱਕੇ ਭੇਟ ਕਰਕੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ।ਜੌੜਾ ਦੇ ਨਾਲ ਪੰਜਾਬ ਸਵਰਨਕਾਰ ਸੰਘ ਅਤੇ ਭਾਰਤੀਆ ਸਵਰਨਕਾਰ ਸੋਸਾਇਟੀ ਦੇ ਪੰਜਾਬ ਉਪ ਪ੍ਰਧਾਨ ਮੇਜਰ ਸਿੰਘ ਤਹਸੀਲਦਾਰ, ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਖੁਰਮੀ (ਰਿਟਾ. ਚੀਫ ਇੰਜ.), ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸੈਕਟਰੀ ਰਜਿੰਦਰ ਸਿੰਘ ਖੁਰਮੀ, ਉਪ ਪ੍ਰਧਾਨ ਰਣਜੀਤ ਸਿੰਘ, ਸਰਪ੍ਰਸਤ ਰਛਪਾਲ ਸਿੰਘ, ਉਪ ਪ੍ਰਧਾਨ ਹਰੀ ਉਮ ਅਤੇ ਹੋਰ ਸਾਥੀਆਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਾਹਿਬ ਦਾ ਤਹਿਦਿਲੋਂ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2012 ਵਿੱਚ ਸੋਨੇ ਤੇ ਐਕਸਾਈਜ ਡਿਉਟੀ ਲਗਾਉਣ ਸਮੇਂ ਅਸੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਅਤੇ ਭੁੱਖ ਹੜਤਾਲਾਂ ਕਰ ਰਹੇ ਸੀ ਤਾਂ ਆਲ ਇੰਡੀਆ ਕਾਂਗਰਸ ਅਤੇ ਪੰਜਾਬ ਦੇ ਕਾਂਗਰਸ ਨੇਤਾ ਸੁਨੀਲ ਜਾਖੜ (ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ) ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਮੰਗ ਪੱਤਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੰਤ ਮੰਤਰੀ ਪ੍ਰਣਬ ਮੁਖਰਜੀ ਨੂੰ ਦੇ ਕੇ ਐਕਸਾਈਜ ਡਿਉਟੀ ਰੋਕਣ ਲਈ ਬਹੁਤ ਵੱਡੀ ਮਦਦ ਕੀਤੀ ਸੀ। ਇਸ ਦੇ ਨਾਲ ਹੀ 2016 ਵਿੱਚ ਸੈਂਟਰਲ ਐਕਸਾਈਜ ਨੁੰ ਰੋਕਣ ਲਈ ਤਨ ਮਨ ਨਾਲ ਸਹਿਯੋਗ ਦਿੱਤਾ ਸੀ।ਭੱਟੀ ਨੂੰ ਮੁਬਾਰਕਬਾਦ ਕਹਿੰਦੇ ਹੋਏ ਸਾਰੇ ਮੈਬਰਾਂ ਨੇ ਆਲ ਇੰਡੀਆ ਕਾਂਗਰਸ ਅਤੇ ਪੰਜਾਬ ਕਾਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੌੜਾ ਨੇ ਕਿਹਾ ਕਿ ਦੂਜੀ ਵਾਰ ਲਗਾਤਾਰ ਜਿੱਤ ਹਾਸਲ ਕਰਨਾ ਹੀ ਪਬਲਿਕ ਨਾਲ ਚੰਗੇ ਵਰਤਾਉ ਦੀ ਪਹਿਚਾਣ ਹੁੰਦੀ ਹੈ, ਪਰੰਤੂ ਭੱਟੀ ਸਾਹਿਬ ਦਾ ਤਿੰਨ ਵਾਰ ਐਮ.ਐਲ.ਏ ਦੀ ਚੋਣ ਜਿੱਤਣਾ ਬਹੁਤ ਵੱਡੀ ਗੱਲ ਹੈ।ਇਸ ਮੌਕੇ ਭੱਟੀ ਨੇ ਕਿਹਾ ਕਿ ਉਹ ਬਠਿੰਡਾ ਅਤੇ ਪੰਜਾਬ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜਰ ਹਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply