ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) ਦਾਣਾ ਮੰਡੀ ਤੋਂ ਬਾਅਦ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਭਗਤਾਂਵਾਲਾ ਕੂੜਾ ਡੰਪ ਦਾ ਦੌਰਾ ਕੀਤਾ
ਅਤੇ ਉਥੇ ਕੂੜੇ ਦੇ ਢੇਰ ਵਿਚੋਂ ਕਚਰਾ ਚੁੱਕਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।ਉਨਾਂ ਨੇ ਇੰਨਾਂ ਪਰਿਵਾਰਾਂ ਦੀ ਹਾਲਤ ਵੇਖ ਕੇ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਇੰਨਾਂ ਪਰਿਵਾਰਾਂ ਨੂੰ ਦੇਣ ਦੀ ਹਦਾਇਤ ਕੀਤੀ।ਉਨਾਂ ਨੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਇੰਨਾਂ ਪਰਿਵਾਰਾਂ ਦਾ ਸਾਰਾ ਵੇਰਵਾ ਤਿਆਰ ਕਰਨ, ਜਿਸ ਵਿਚ ਸੰਪਰਕ ਨੰਬਰ ਤੱਕ ਵੀ ਸ਼ਾਮਿਲ ਹੋਵੇ।ਉਨਾਂ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਗਰੀਬ ਪਰਿਵਾਰ ਜੋ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਕਲਿਆਣਕਾਰੀ ਸਕੀਮਾਂ ਦੀ ਆਪ ਜਾਣਕਾਰੀ ਨਹੀਂ ਰੱਖਦੇ, ਤ ਹੈ ਅਤੇ ਇਸ ਕੰਮ ਵਿਚ ਹੋਰ ਦੇਰੀ ਨਾ ਹੋਵੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media