ਚੌਕ ਮਹਿਤਾ, 5 ਜੁਲਾਈ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ)- ਇਥੋਂ ਨੇੜਲੇ ਪਿੰਡ ਪਿੰਡ ਚੂੰਘ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਭਰਜਾਈ ਨੂੰ ਸ਼ਰੇਆਮ
ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਮਹਿਤਾ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਆਪਣੀ ਪਤਨੀ ਤੇ ਬੱਚਿਆਂ ਸਮੇਤ ਮੰਗਲਵਾਰ ਸ਼ਾਮ ਆਪਣੇ ਸਹੁਰੇ ਪਿੰਡ ਜਾਣ ਲਈ ਮੋਟਰਸਾਈਕਲ `ਤੇ ਘਰੋਂ ਬਾਹਰ ਨਿਕਲਿਆ। ਪਰ ਮੋਟਰਸਾਈਕਲ ਬਾਹਰ ਖੜਾ ਕਰਕੇ ਦੁਬਾਰਾ ਘਰ ਅੰਦਰ ਵਾਪਸ ਜਾ ਕੇ ਉਸ ਨੇ ਕੱਪੜੇ ਧੋ ਰਹੀ ਆਪਣੀ ਭਰਜਾਈ ਮਨਜੀਤ ਕੌਰ ਪਤਨੀ ਮੁਖਤਾਰ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਗੰਭੀਰ ਜਖਮੀ ਕਰ ਦਿੱਤਾ।ਪੁਲਿਸ ਅਨੁਸਾਰ ਜਦ ਉਹ ਜਾਨ ਬਣਾਉਣ ਲਈ ਭੱਜੀ ਤੇ ਕੁੱਝ ਕੁ ਦੂਰੀ `ਤੇ ਜਾ ਕੇ ਡਿੱਗ ਪਈ।ਇੰਨੇ ਨੂੰ ਆਸ ਪਾਸ ਦੇ ਲੋਕਾਂ ਨੇ 108 ਅੇਬੂਲਸ ਰਾਹੀਂ ਉਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਭੇਜ ਦਿੱਤਾ।ਇਥੋਂ ਡਾਕਟਰਾਂ ਉਸ ਨੂੰ ਹੋਠੀਆਂ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਥੇ ਉਸ ਨੇ ਦਮ ਤੋੜ ਦਿੱਤਾ।ਮਹਿਤਾ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media