ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਕਿਰਤ ਵਿਭਾਗ ਪਠਾਨਕੋਟ ਵੱਲੋਂ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਦੇ
ਨਿਰਦੇਸ਼ਾ ਅਨੁਸਾਰ ਅੱਜ ਢਾਕੀ ਰੋਡ ਪਠਾਨਕੋਟ ਤੇ ਸਥਿਤ ਨਜਦੀਕ ਆਂਧਰਾ ਬੈਂਕ ਇੱਕ ਵਿਸ਼ੇਸ ਕੈਂਪ ਲਗਾਇਆ ਗਿਆ।ਜਿਸ ਵਿੱਚ ਕਰੀਬ 200 ਕਿਰਤੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮ ਅਧੀਨ ਸਾਇਕਲ ਵੰਡੇ ਗਏ।ਕੈਂਪ ਦੋਰਾਨ ਅਮਿਤ ਵਿੱਜ ਵਿਧਾਇਕ ਪਠਾਨਕੋਟ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ ਅਤੇ ਕਿਰਤੀ ਕਾਮਿਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਸਮੇਂ ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫਸਰ, ਮਨੋਜ ਕੁਮਾਰ ਲੇਬਰ ਇੰਸਪੈਕਟਰ ਅਫਸਰ, ਪੂਨਮ ਸ਼ਰਮਾ, ਹਰਿੰਦਰ ਸਿੰਘ ਸਹਾਇਕ, ਵਿਕਰਮ, ਸੁਖਜਿੰਦਰ ਤੇ ਅਮਿਤ ਸਟਾਫ ਮੈਂਬਰਾਂ ਤੋਂ ਇਲਾਵਾ ਕਈ ਕਿਰਤੀ ਯੂਨੀਅਨ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਵਿਧਾਇਕ ਅਮਿਤ ਵਿੱਜ ਨੇ ਆਪਣੇ ਸੰਬੋਧਨ ਦੋਰਾਨ ਕਾਮਿਆਂ ਨੂੰ ਭਰੋਸਾ ਦੁਆਇਆ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਵਿੱਚ ਹੋਰ ਵਾਧਾ ਕਰਨਗੇ ਤਾਂ ਜੋ ਉਸਾਰੀ ਕਿਰਤੀਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਮੂਹਈਆਂ ਕਰਵਾਈਆਂ ਜਾ ਸਕਣ।ਉਨਾਂ ਨੇ ਕਿਰਤੀਆਂ ਦੇ ਬੱਚਿਆਂ ਲਈ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਸਹਿਯੋਗ ਤੋਂ ਵੀ ਲਾਭ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਸਿੱਖਿਆਂ ਤੇ ਸਾਰੇ ਬੱਚਿਆਂ ਦਾ ਬਰਾਬਰ ਦਾ ਅਧਿਕਾਰ ਹੈ ਅਤੇ ਕਿਰਤੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਿਹਨਤ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਤਾਂ ਜੋ ਕੱਲ ਨੂੰ ਉਹ ਵੀ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ।
ਸੰਬੋਧਨ ਦੇ ਦੋਰਾਨ ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫਸਰ ਨੇ ਕਿਹਾ ਕਿ ਹੁਣ ਤੱਕ ਬੋਰਡ ਵੱਲੋਂ ਪਠਾਨਕੋਟ ਕਿਰਤ ਵਿਭਾਗ ਨੂੰ ਕੂਲ 1400 ਸਾਇਕਲ ਪ੍ਰਾਪਤ ਹੋਏ ਹਨ ਜਿਸ ਵਿੱਚੋਂ 930 ਵੰਡ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਸਾਇਕਲ ਵੀ ਜਲਦੀ ਹੀ ਵੰਡ ਦਿੱਤੇ ਜਾਣਗੇ।ਉਨਾਂ ਕਿਰਤੀਆਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਜਿਨਾਂ ਉਸਾਰੀ ਕਿਰਤੀਆਂ ਦੀ ਅੱਜ ਤੱਕ ਲੇਬਰ ਵਿਭਾਗ ਪਠਾਨਕੋਟ ਵਿਖੇ ਰਜਿਸਟ੍ਰੇਸਨ ਨਹੀਂ ਹੋੋਈ ਹੈ ਉਹ ਵੱਧ ਤੋਂ ਵੱਧ ਕਿਸੇ ਵੀ ਕੰਮਕਾਜ ਦੇ ਦਿਨ ਦਫਤਰ ਵਿਖੇ ਹਾਜ਼ਰ ਹੋ ਕੇ ਆਪਣੀ ਰਜਿਸਟ੍ਰੇਸਨ ਕਰਵਾਉਂਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media