ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਨਾਂ ਨੋਜਵਾਨਾਂ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਹੋ ਗਈ ਹੈ ਅਤੇ ਪਹਿਲੀ ਵਾਰ ਆਪਣੀ ਵੋਟ ਦਾ
ਪ੍ਰਯੋਗ ਕਰਨਾ ਹੈ ਦੇ ਲਈ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ ਜੀ ਦੇ ਆਦੇਸਾਂ ਅਨੁਸਾਰ ਜਿਲਾ ਪਠਾਨਕੋਟ ਦੇ ਸਮੂਹ 3 ਵਿਧਾਨ ਸਭਾ ਚੋਣ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਵਿੱਚ ਨਵੀਆਂ ਵੋਟਾਂ ਬਣਾਉਂਣ ਅਤੇ ਮੋਤ ਹੋ ਚੁੱਕੇ ਵੋਟਰਾਂ ਦੇ ਨਾਵਾਂ ਦੀ ਵੋਟਰ ਸੂਚੀ ਵਿਚੋਂ ਕਟੋਤੀ ਕਰਨ ਸਬੰਧੀ 1 ਜੁਲਾਈ 2017 ਤੋਂ 31 ਜੁਲਾਈ 2017 ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਇਹ ਪ੍ਰਗਟਾਵਾ ਬਲਦੇਵ ਰਾਜ ਨੋਡਲ ਅਫਸਰ ਸਵੀਪ ਪਠਾਨਕੋਟ-ਕਮ-ਜਿਲਾ ਸਿੱਖਿਆ ਅਫਸਰ (ਸੈਕੰਡਰੀ) ਨੇ ਅੱਜ ਐਬਲੋਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤੀ ਇਕ ਮੀਟਿੰਗ ਦੇ ਦੋਰਾਨ ਕੀਤਾ।ਇਸ ਮੋਕੇ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਬਲਦੇਵ ਰਾਜ ਨੋਡਲ ਅਫਸਰ ਸਵੀਪ ਪਠਾਨਕੋਟ-ਕਮ-ਜਿਲਾ ਸਿੱਖਿਆ ਅਫਸਰ (ਸੈਕੰਡਰੀ) ਨੇ ਦੱਸਿਆ ਕਿ ਮੁੱਖ ਚੋਣ ਦਫਤਰ ਪੰਜਾਬ, ਚੰਡੀਗੜ ਵੱਲੋਂ ਯੋਗਤਾ ਮਿਤੀ 1/1/2017 ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀ ਦੀ ਵਿਸ਼ੇਸ ਸੁਧਾਈ ਸਬੰਧੀ ਇਸ ਮੁਹਿੰਮ ਦੌਰਾਨ 9 ਜੁਲਾਈ 2017 (ਐਤਵਾਰ) ਅਤੇ 23 ਜੁਲਾਈ 2017 (ਐਤਵਾਰ) ਨੂੰ ਜਿਲਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਚੋਣ ਹਲਕਿਆਂ ਦੇ ਸਮੁੱਚੇ ਪੋਲਿੰਗ ਬੂਥਾਂ ਉਪਰ 18 ਤੋਂ 21 ਸਾਲ ਦੇ ਨੋਜਵਾਨਾਂ ਦੀਆਂ ਵੋਟਾਂ ਦੀ ਤਿਆਰੀ ਸਬੰਧੀ ਕੈਂਪ ਵੀ ਲਗਾਏ ਜਾਣਗੇ।ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਮ੍ਰਿਤਕ ਵੋਟਰਾਂ ਦੀਆਂ ਵੋਟਾ ਦੀ ਕਟੋਤੀ ਸਬੰਧੀ ਮ੍ਰਿਤਕ ਦੇ ਵੇਰਵੇ ਪਰਿਵਾਰਕ /ਨਜਦੀਕੀਆਂ ਪਾਸੋਂ ਫਾਰਮ ਨੰ:7 ਵੀ ਭਰਨ ਦੀ ਕਾਰਵਾਈ ਕੀਤੀ ਜਾਵੇਗੀ।
ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਨਿਰਦੇਸ਼ਾਂ ਅਨੁਸਾਰ ਜਿਲੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਕਲੱਬਾਂ, ਵਾਰਡਾਂ ਸੋਸਾਇਟੀਜ, ਐਨ.ਜੀ.ਓਜ, ਸਮਾਜ ਸੇਵੀ ਸੰਸਥਾਵਾਂ, ਸਰਪੰਚਾਂ,ਨੰਬਰਦਾਰਾਂ, ਨਗਰ ਕੋਂਸਲਰਾਂ ਅਤੇ ਹੋਰ ਮੋਹਤਬਾਰ ਵਿਅਕਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਯੋਗਤਾ ਮਿਤੀ 1/1/2017 ਨੂੰ ਆਧਾਰ ਮੰਨਦੇ ਹੋਏ 18 ਤੋਂ 21 ਸਾਲ ਦੇ ਨੋਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਤਿਆਰ ਕਰਨ ਵਿੱਚ ਅਤੇ ਮ੍ਰਿਤਕ ਵੋਟਰਾਂ ਦੀ ਵੋਟਰ ਸੂਚੀ ਵਿਚੋਂ ਕਟੋਤੀ ਕਰਨ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਵੋਟਰ ਸੂਚੀ ਪਾਰਦਰਸ਼ੀ ਢੰਗ ਨਾਲ ਤਿਆਰ ਕੀਤੀ ਜਾ ਸਕੇ।
ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਚੋਣਾਂ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਊਂਣ ਦੇ ਲਈ ਸਵੀਪ ਦੇ ਲਈ ਬਲਦੇਵ ਰਾਜ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੂੰ ਸਵੀਪ ਦਾ ਨੋਡਲ ਅਧਿਕਾਰੀ ਲਗਾਇਆ ਗਿਆ ਹੈ, ਜਿਨਾਂ ਦੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀ ਜਿਨਾਂ ਦੀ ਅੱਜ ਤੱਕ ਵੋਟ ਨਹੀਂ ਬਣੀ ਹੈ ਉਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਆਪਣੀ ਵੋਟ ਬਣਵਾ ਸਕਣ।ਉਨਾਂ ਦੱਸਿਆ ਕਿ ਆਰਮੀ ਏਰੀਏ ਅੰਦਰ ਸੈਨਿਕਾਂ ਦੀਆਂ ਵੋਟਾਂ ਬਣਾਉਂਣ ਅਤੇ ਕੱਟਣ ਦੇ ਲਈ ਵੀ ਦੋ ਅਧਿਕਾਰੀਆਂ ਨੂੰ ਜਿੰਮੇਵਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਵੋਟਾਂ ਬਣਾਉਂਣ ਦਾ ਸਾਰਾ ਕੰਮ ਆਨ ਲਾਈਨ ਕੀਤਾ ਜਾਵੇਗਾ ਅਤੇ ਜਿਨਾਂ ਅਧਿਕਾਰੀਆਂ ਦੀ ਇਸ ਕਾਰਜ ਲਈ ਡਿਊਟੀ ਲਗਾਈ ਗਈ ਹੈ ਉਹ ਮੁੱਖ ਚੋਣ ਦਫਤਰ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕਰਨਗੇ। ਇਸ ਮੋਕੇ ਉਨਾਂ ਵੱਲੋਂ ਵੋਟਰ ਸੂਚੀ ਦੀ ਸੁਧਾਈ/ਚੋਣਾਂ ਦੇ ਕੰਮ ਨੂੰ ਮੁੱਖ ਰੱਖਦਿਆਂ ਨਿਯੁੱਕਤ ਕੀਤੇ ਕੈਂਪਸ ਅੰਬੈਸਡਰਾਂ ਅਤੇ ਨੋਡਲ ਅਫਸਰਾਂ ਨੂੰ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਜਾਗਰੁਕਤਾ ਸਮੱਗਰੀ ਵੀ ਵੰਡੀ ਗਈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media